ਅੰਮ੍ਰਿਤਸਰ 25 ਜਨਵਰੀ 2023: ਇਸ ਦੁਨੀਆ ‘ਚ ਕੁਝ ਲੋਕ ਆਪਣੇ ਘਰਾਂ ਵਿੱਚ ਬੱਚੇ ਦੇ ਰੋਣ ਦੀ ਕਿਲਕਾਰੀ ਸੁਣ ਨੂੰ ਤਰਸਦੇ ਹਨ ਅਤੇ ਜਿਨ੍ਹਾਂ ਘਰ ‘ਚ ਔਲਾਦ ਨਹੀਂ ਹੁੰਦੀ ਉਹ ਔਲਾਦ ਲਈ ਰੱਬ ਅੱਗੇ ਹਰ ਵੇਲੇ ਅਰਦਾਸ ਕਰਦੇ ਹਨ ਲੇਕਿਨ ਰੱਬ ਕਈਆਂ ਨੂੰ ਬਿਨ੍ਹਾਂ ਮੰਗਿਆਂ ਔਲਾਦ ਦੀ ਦਾਤ ਦਿੰਦਾ ਹੈ ਅਤੇ ਪਰ ਕੁਝ ਲੋਕਾਂ ਨੂੰ ਔਲਾਦ ਦੀ ਕਦਰ ਨਹੀਂ ਹੁੰਦੀ ਅਜਿਹਾ ਹੀ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਅੰਮ੍ਰਿਤਸਰ ਦੇ ਹਰੀਪੁਰ ਇਲਾਕੇ ਤੋਂ ਸਾਹਮਣੇ ਆਇਆ ਹੈ |
ਜਿੱਥੇ ਇੱਕ ਇੱਕ ਨਵਜੰਮੇ ਬੱਚੇ ਦੇ ਟੁਕੜੇ ਕਰ ਕੇ ਨਾਲੇ ਵਿੱਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਦੇ ਮੁਤਾਬਕ ਅੰਮ੍ਰਿਤਸਰ (Amritsar) ਹਰੀਪੁਰਾ ਨਜ਼ਦੀਕ ਰੇਲਵੇ ਕਲੋਨੀ ਜਿੱਥੇ ਜ਼ਿਆਦਾਤਰ ਸੁਨਸਾਨ ਹੀ ਰਹਿੰਦਾ ਹੈ, ਉਸ ਜਗ੍ਹਾ ‘ਤੇ ਨਵ-ਜੰਮੇ ਬੱਚੇ ਦੇ ਟੁਕੜੇ ਕਰ ਕੇ ਉਸ ਨੂੰ ਲਿਫਾਫੇ ਵਿਚ ਪਾ ਕੇ ਨਾਲੇ ਵਿਚ ਸੁੱਟ ਦਿੱਤਾ |
ਇਸ ਸਬੰਧੀ ਉਥੇ ਮੌਜੂਦ ਚਸ਼ਮਦੀਦ ਲੜਕੀ ਮਨੀਸ਼ਾ ਕੁਮਾਰੀ ਨੇ ਦੱਸਿਆ ਕਿ ਮੈਂ ਆਪਣੀ ਘਰ ਦੀ ਬਾਲਕੋਨੀ ਦੇ ਵਿੱਚੋਂ ਦੇਖਿਆ ਕਿ ਦੋ ਔਰਤਾਂ ਅਤੇ ਇਕ ਆਦਮੀ ਜਿਨ੍ਹਾਂ ਨੇ ਆਪਣਾ ਚਿਹਰਾ ਪੂਰੀ ਤਰੀਕੇ ਨਾਲ ਢਕਿਆ ਹੋਇਆ ਸੀ, ਉਹ ਜਲਦਬਾਜ਼ੀ ਵਿਚ ਇਕ ਲਿਫ਼ਾਫ਼ਾ ਸੀਵਰੇਜ ਦੇ ਨਾਲੇ ਵਿਚ ਸੁੱਟ ਕੇ ਭੱਜ ਗਏ | ਚਸ਼ਮਦੀਦ ਲੜਕੀ ਦਾ ਕਹਿਣਾ ਸੀ ਕਿ ਉਸ ਵੱਲੋਂ ਇਹਨਾਂ ਤਿੰਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਹ ਨਹੀਂ ਰੁਕੇ ਤੇ ਫਿਰ ਲੜਕੀ ਨੇ ਜਦੋਂ ਨਾਲੇ ਵਿੱਚ ਜਾ ਕੇ ਦੇਖਿਆ ਤਾਂ ਪਤਾ ਲੱਗਾ ਕਿ ਛੋਟੇ ਬੱਚੇ ਨੂੰ ਲਿਫਾਫੇ ਵਿੱਚ ਪਾ ਕੇ ਸੁੱਟਿਆ ਗਿਆ ਹੈ ਜਿਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ |
ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਅਨੀਲ ਕੁਮਾਰ ਨੇ ਕਿਹਾ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਛੋਟੇ ਬੱਚੇ ਦੇ ਟੋਟੇ ਕਰਕੇ ਉਸਨੂੰ ਲਿਫਾਫੇ ਵਿਚ ਪਾ ਕੇ ਕੋਈ ਅਣਪਛਾਤੇ ਵਿਅਕਤੀ ਸੁੱਟ ਗਏ ਹਨ | ਓਹਨਾ ਨੇ ਕਿਹਾ ਕਿ ਬੱਚੇ ਦੀ ਲਾਸ਼ ਨੂੰ ਉਨ੍ਹਾਂ ਨੇ ਆਪਣੇ ਕਬਜ਼ੇ ਲੈ ਲਿਆ ਹੈ |ਅਤੇ ਨਜ਼ਦੀਕ ਦੇ ਸੀਸੀਟੀਵੀ ਕੈਮਰੇ ਵੀ ਖੰਘਾਲੇ ਜਾ ਰਹੇ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਵਿਅਕਤੀ ਕੌਣ ਸਨ ਜਿਨ੍ਹਾਂ ਵੱਲੋਂ ਇਹ ਹਰਕਤ ਕੀਤੀ ਗਈ ਹੈ | ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ |