Sri Muktsar Sahib

ਆਈ.ਜੀ ਸਕਿਊਰਟੀ ਅਤੇ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋ ਥਾਣੇ ਦੀ ਅਚਨਚੇਤ ਚੈਕਿੰਗ

ਸ੍ਰੀ ਮੁਕਤਸਰ ਸਾਹਿਬ 02 ਮਾਰਚ 2023: ਸੂਬੇ ਵਿੱਚ ਪੁਲਿਸ ਕਾਰਜ਼ ਪ੍ਰਣਾਲੀ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਦਿੱਤੇ ਆਦੇਸ਼ਾਂ ਤਹਿਤ ਅੱਜ ਸ਼ਿਵੇ ਕੁਮਾਰ ਵਰਮਾ ਆਈ.ਪੀ.ਐਸ. ਆਈ.ਜੀ.ਪੀ ਸਕਿਊਰਟੀ ਪੰਜਾਬ ਚੰਡੀਗੜ ਅਤੇ ਸ. ਹਰਮਨਬੀਰ ਸਿੰਘ ਗਿੱਲ ਆਈ.ਪੀ.ਐਸ. ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ (Sri Muktsar Sahib) ਵੱਲੋਂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਲਾਇਨ ਵਿਖੇ ਐਮ.ਟੀ ਸ਼ੈਕਸ਼ਨ, ਐਮ.ਐਸ.ਕੇ ਦਫਤਰ ਅਤੇ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੀ ਅਚਣਚੇਤ ਚੈਕਿੰਗ ਕੀਤੀ ਗਈ |

ਜਿੱਥੇ ਪੁਲਿਸ ਦੇ ਕੰਮਕਾਜ਼ ਦਾ ਜ਼ਾਇਜ਼ਾ ਲਿਆ, ਇਸਦੇ ਨਾਲ ਹੀ ਤਨਦੇਹੀ ਨਾਲ ਡਿਊਟੀ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਮੌਕੇ ਸ.ਹਰਮਨਬੀਰ ਸਿੰਘ ਆਈ.ਪੀ.ਐਸ. ਐਸ.ਐਸ.ਪੀ ਨੇ ਕਿਹਾ ਕਿ ਹਰ ਰੋਜ਼ ਹੀ ਜਿਲ੍ਹਾਂ ਅੰਦਰ ਇੱਕ ਥਾਣਾ ਅਤੇ ਇੱਕ ਚੌਂਕੀ ਨੂੰ ਚੁਣ ਕੇ ਉੱਥੇ ਅਚਨਚੇਤ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਥਾਣਿਆਂ ਵਿੱਚ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ ਅਤੇ ਕੋਈ ਡਿਊਟੀ ਵਿੱਚ ਕਮੀ ਨਾ ਆਵੇ ਇਸ ਲਈ ਥਾਣਿਆਂ ਅੰਦਰ 55% ਪੁਲਿਸ ਫੋਰਸ ਦੀ ਡਿਊਟੀ ਲਗਾਈ ਗਈ ਹੈ |

ਇਹਨਾਂ ਪੁਲਿਸ ਮੁਲਾਜਮਾਂ ਦੀ ਹਾਜ਼ਰੀ ਚੈੱਕ ਕੀਤੀ ਜਾ ਰਹੀ ਹੈ ਕਿ ਕਿੱਤੇ ਕੋਈ ਮੁਲਾਜਮ ਬਿਨ੍ਹਾਂ ਕਿਸੇ ਆਡਰਾਂ ਤੋਂ ਕੋਈ ਬਾਹਰਲੀ ਡਿਊਟੀ ਤਾਂ ਨਹੀਂ ਕਰ ਰਿਹਾ ਜਾਂ ਥਾਣਿਆਂ ਵਿੱਚ ਪੁਲਿਸ ਫੋਰਸ ਤੋਂ ਕੋਈ ਹੋਰ ਕੰਮ ਤਾਂ ਨਹੀ ਲਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਥਾਣਿਆਂ ਅੰਦਰ ਇੱਕ ਸਾਲ ਤੋਂ ਪੁਰਾਣੀਆ ਦਰਖਾਸਤਾਂ ਅਤੇ ਪੈਂਡਿੰਗ ਮੁਕੱਦਿਆਂ ਦੇ ਨਿਪਟਰਾ ਕਰਨ ਬਾਰੇ ਚੈਕਿੰਗ ਕੀਤੀ ਜਾ ਰਹੀ ਹੈ | ਇਹਨਾਂ ਦਾ ਛੇਤੀ ਤੋਂ ਛੇਤੀ ਨਿਪਟਾਰਾਂ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਇਨਸਾਫ ਮਿਲ ਸਕੇ।

Scroll to Top