ਚੰਡੀਗੜ੍ਹ ,26 ਅਗਸਤ 2021 : ਅਫ਼ਗਾਨਿਸਤਾਨ ਦੇ ਮੌਜੂਦਾ ਹਾਲਾਤਾਂ ਤੋਂ ਤਾਂ ਹਰ ਕੋਈ ਜਾਣੂ ਹੈ | ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗਾਨਿਸਤਾਨ ਦੇ ਲੋਕਾਂ ‘ਚ ਡਰ ਦਾ ਮਾਹੌਲ ਬਣਿਆ ਹੋਇਆ ਹੈ | ਹਾਲਾਂਕਿ ਤਾਲਿਬਾਨ ਨੇ ਕਿਹਾ ਕਿ ਲੋਕ ਉਹਨਾਂ ਕੋਲੋਂ ਨਾ ਡਰਨ ਪਰ ਫਿਰ ਵੀ ਲੋਕ ਡਰੇ ਹੋਏ ਹਨ ਅਤੇ ਅਫ਼ਗਾਨਿਸਤਾਨ ਛੱਡਣ ਨੂੰ ਮਜ਼ਬੂਰ ਵੀ ਹਨ | ਵੱਖ-ਵੱਖ ਦੇਸ਼ਾਂ ਦੇ ਵੱਲੋ ਆਪੋ-ਆਪਣੇ ਨਾਗਰਿਕਾਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ |
ਏਸੇ ਦੌਰਾਨ ਅਫ਼ਗਾਨਿਸਤਾਨ ਦੀ ਸੰਸਦ ਮੈਂਬਰ ਡਾ. ਅਨਾਰਕਲੀ ਕੌਰ ਹੋਨਾਰਯਾਰ ਜਦ ਅਫ਼ਗਾਨਿਸਤਾਨ ਤੋਂ ਭਾਰਤ ਪੁੱਜੀ ਤਾਂ ਇੰਡੀਆ ਟੁਡੇ ਵੱਲੋ ਉਹਨਾਂ ਨਾਲ ਗੱਲਬਾਤ ਕੀਤੀ। ਜਿਸ ‘ਚ ਡਾ: ਅਨਾਰਕਲੀ ਕੌਰ ਹੋਨਾਰਯਾਰ ਨੇ ਕਿਹਾ ਮੈਂ ਭਾਰਤ ਸਰਕਾਰ ਨੂੰ ਅਪੀਲ ਕਰਦੀ ਹਾਂ ਕਿ ਉਹ ਅਫ਼ਗਾਨ ਹਿੰਦੂਆਂ ਅਤੇ ਸਿੱਖਾਂ ਨੂੰ ਤਾਲਿਬਾਨ ਤੋਂ ਛੁਡਾਵੇ |
ਗੱਲਬਾਤ ਦੌਰਾਨ ਪੁੱਛੇ ਗਏ ਕੁਝ ਖ਼ਾਸ ਸਵਾਲ
ਸਵਾਲ: ਤੁਹਾਨੂੰ ਅਫ਼ਗਾਨਿਸਤਾਨ ਕਿਉਂ ਛੱਡਣਾ ਪਿਆ? ਤੁਸੀਂ ਇੱਕ ਸੈਨੇਟਰ ਹੋ , ਕੀ ਉੱਥੇ ਸਥਿਤੀ ਇੰਨੀ ਮਾੜੀ ਸੀ, ਖਾਸ ਕਰਕੇ ਸਿੱਖ ਪਰਿਵਾਰਾਂ ਲਈ?
ਤੁਸੀਂ ਜਾਣਦੇ ਹੋ, ਦੁਨੀਆ ਜਾਣਦੀ ਹੈ ਕਿ ਅਫ਼ਗਾਨਿਸਤਾਨ ਨਾਲ ਕੀ ਹੋਇਆ , ਅਫ਼ਗਾਨਿਸਤਾਨ ਦੀ ਸਥਿਤੀ ਇੰਨੀ ਜਲਦੀ ਕਿਵੇਂ ਬਦਲ ਗਈ ਅਸੀਂ ਇਸਦੀ ਉਮੀਦ ਨਹੀਂ ਕੀਤੀ ਸੀ , ਅਸੀਂ ਸਾਰੇ ਹੈਰਾਨ ਸੀ | ਅਫਗਾਨਿਸਤਾਨ ਦੇ ਜ਼ਿਆਦਾਤਰ ਲੋਕ ਉਦਾਸੀ ਅਤੇ ਡਰ ਵਿੱਚ ਹਨ ਤੇ ਅਸੀਂ ਬੇਵੱਸ ਹੋ ਗਏ। ਦੇਸ਼ ਸਾਡੀ ਮਾਂ ਹੈ ਅਤੇ ਦੇਸ਼ ਛੱਡਣਾ ਸੌਖਾ ਨਹੀਂ ਹੈ , ਪਰ ਸਾਡੇ ਕੋਲ ਹੋਰ ਕੋਈ ਵਿਕਲਪ ਨਹੀਂ ਸੀ |
ਸਵਾਲ: ਬਹੁਤ ਸਾਰੇ ਸਿੱਖ ਪਰਿਵਾਰਾਂ ਨੇ ਗੁਰਦੁਆਰਿਆਂ ਵਿੱਚ ਸ਼ਰਨ ਲਈ ਹੋਈ ਹੈ, ਤਾਲਿਬਾਨ ਦੇ ਕਾਬੁਲ ਉੱਤੇ ਕਬਜ਼ਾ ਕਰਨ ਦੇ ਬਾਅਦ ਤੁਹਾਡਾ ਅਨੁਭਵ ਕੀ ਰਿਹਾ ਹੈ?
ਸਾਂਝਾ ਕਰਨ ਲਈ ਬਹੁਤ ਕੁਝ ਹੈ ,10 ਦਿਨਾਂ ਵਿੱਚ, ਉਨ੍ਹਾਂ ਨੇ ਜ਼ਬਰਦਸਤੀ ਅਫ਼ਗਾਨਿਸਤਾਨ ਉੱਤੇ ਕਬਜ਼ਾ ਕਰ ਲਿਆ ਹੈ, ਤੇ ਸਾਫ਼ ਹੈ ਕਿ ਕਿਸੇ ਦੀ ਵੀ ਜਾਨ ਨੂੰ ਖਤਰਾ ਹੋ ਸਕਦਾ ਹੈ |
ਸਵਾਲ: ਤੁਸੀਂ ਸੰਸਦ ਮੈਂਬਰ ਹੋ, ਤੁਸੀਂ ਭਾਰਤ ਆ ਸਕਦੇ ਹੋ ਪਰ ਬਹੁਤ ਸਾਰੇ ਸਿੱਖ ਪਰਿਵਾਰ ਗੁਰਦੁਆਰਿਆਂ ਵਿੱਚ ਫਸੇ ਹੋਏ ਹਨ। ਉਹ ਚਿੰਤਾ ਵਿੱਚ ਹਨ ਕਿ ਉਨ੍ਹਾਂ ਨੂੰ ਕੌਣ ਬਚਾਏਗਾ ?
ਬਹੁਤ ਸਾਰੇ ਅਫਗਾਨ ਹਿੰਦੂਆਂ ਅਤੇ ਸਿੱਖਾਂ ਨੂੰ ਏਅਰਲਿਫਟ ਕੀਤਾ ਗਿਆ ਹੈ | ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਉਨ੍ਹਾਂ ਲੋਕਾਂ ਨੂੰ ਬਚਾਇਆ ਜਾਵੇ ਜੋ ਅਜੇ ਵੀ ਉੱਥੇ ਫਸੇ ਹੋਏ ਹਨ।
ਸਵਾਲ: ਜਦੋਂ ਸਥਿਤੀ ਬਿਹਤਰ ਹੋ ਜਾਂਦੀ ਹੈ ਤਾਂ ਤੁਸੀਂ ਅਫ਼ਗਾਨਿਸਤਾਨ ਵਾਪਸ ਜਾਣਾ ਚਾਹੋਗੇ?
ਅਫ਼ਗਾਨਿਸਤਾਨ ਸਾਡਾ ਦੇਸ਼ ਹੈ, ਜਦੋਂ ਸਥਿਤੀ ਬਿਹਤਰ ਹੋ ਜਾਂਦੀ ਹੈ ਤਾਂ ਮੈਂ ਆਪਣੇ ਦੇਸ਼ ਪਰਤਣ ਦੀ ਉਮੀਦ ਕਰਦੀ ਹਾਂ ,ਕੋਈ ਨਹੀਂ ਜਾਣਦਾ ਕਿ ਤਾਲਿਬਾਨ ਕੀ ਕਰੇਗਾ | ਡਰ ਇਹ ਹੈ ਕਿ ,ਉਹਨਾਂ ਦੇ ਕਹਿਣ ਅਤੇ ਉਹਨਾਂ ਦੇ ਕੰਮਾਂ ਵਿੱਚ ਬਹੁਤ ਅੰਤਰ ਹੈ ਔਰਤਾਂ ਤੇ ਮਨੁੱਖੀ ਅਧਿਕਾਰ ਖਤਰੇ ਵਿਚ ਹਨ ਅਤੇ ਹਰ ਕੋਈ ਮਹਿਸੂਸ ਕਰ ਰਿਹਾ ਹੈ ਕਿ ਉਨ੍ਹਾਂ ਨੇ ਪਿਛਲੇ 20 ਸਾਲਾਂ ਵਿੱਚ ਜੋ ਪ੍ਰਾਪਤ ਕੀਤਾ ਸੀ ਉਹ ਗੁਆ ਦਿੱਤਾ ਹੈ ਅਤੇ ਅਫ਼ਗਾਨਿਸਤਾਨ 100 ਸਾਲ ਪਿੱਛੇ ਚਲਾ ਗਿਆ ਹੈ| ਅਸੀਂ ਵਧੇਰੇ ਤਰੱਕੀ ਦੀ ਉਮੀਦ ਕਰਦੇ ਸੀ, ਪਰ ਸਾਨੂੰ ਪਿੱਛੇ ਧੱਕ ਦਿੱਤਾ ਗਿਆ ਹੈ |