ਹਰਿਆਣਾ: ਲੋਕ ਸਭਾ ਚੋਣ ‘ਚ ਵੋਟਿੰਗ ਵਧਾਉਣ ਲਈ ਵਿਆਹ ਦੀ ਤਰ੍ਹਾ ਵੋਟਰਾਂ ਨੂੰ ਭੇਜੇ ਜਾਣਗੇ ਸੱਦਾ ਪੱਤਰ

Haryana

ਚੰਡੀਗੜ੍ਹ, 25 ਅਪ੍ਰੈਲ 2024: ਲੋੋਕ ਸਭਾ ਆਮ ਚੋਣ-2024 (Lok Sabha elections 2024) ਵਿਚ ਹਰਿਆਣਾ ਵਿਚ ਵੱਧ ਤੋਂ ਵੱਧ ਚੋਣ ਯਕੀਨੀ ਕਰਨ ਲਈ ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਵੱਲੋਂ ਇਕ ਅਨੋਖੀ ਪਹਿਲ ਕੀਤੀ ਗਈ ਹੈ, ਜਿਸ ਦੇ ਤਹਿਤ ਵੋਟਰਾਂ ਨੂੰ ਇਸ ਵਾਰ ਵੋਟਿੰਗ ਕਰਨ ਲਈ ਬੁਲਾਉਣ ਤਹਿਤ ਵਿਆਹ ਦੀ ਤਰ੍ਹਾਂ ਸੱਦਾ ਪੱਤਰ ਭੇਜੇ ਜਾਣਗੇ। ਵਿਆਹ ਸਮਾਗਮ ਦੀ ਤਰ੍ਹਾ ਬੂਥ ਲੇਵਲ ਅਧਿਕਾਰੀ ਵੋਟਰਾਂ ਦਾ ਸਵਾਗਤ ਕਰਨਗੇ। ਇਸ ਵਾਰ ਹਰਿਆਣਾ ਵਿਚ ਚੋਣ ਫੀਸਦੀ 75 ਫੀਸਦੀ ਤਕ ਲੈ ਜਾਣ ਦਾ ਟੀਚਾ ਹੈ। ਰਾਜ ਵਿਚ ਛੇਵੇਂ ਪੜਾਅ ਤਹਿਤ 25 ਮਈ ਨੂੰ ਚੋਣ ਹੋਣਾ ਹੈ ਅਤੇ 29 ਅਪ੍ਰੈਲ ਨੂੰ ਚੋਣਾਂ ਦੀ ਨੋਟੀਫਿਕੇਸ਼ਨ ਜਾਰੀ ਹੋਵੇਗੀ।

ਅਨੁਰਾਗ ਅਗਰਵਾਲ ਨੇ ਇਸ ਅਨੋਖੀ ਪਹਿਲ ਦੇ ਬਾਰੇ ਵਿਚ ਦੱਸਿਆ ਕਿ ਵਿਆਹ ਦੀ ਤਰ੍ਹਾ ਸੱਦਾ ਪੱਤਰ ਤਿਆਰ ਕੀਤਾ ਗਿਆ ਹੈ, ਜਿਸ ਵਿਚ ਲਿਖਿਆ ਗਿਆ ਹੈ ਕਿ ‘ਭੇਜ ਰਹੇ ਹੈ, ਸਨੇਹ ਨਿਮੰਤਰਣ, ਮੱਤਦਾਤਾ ਤੁਮ੍ਹੇਂ ਬੁਲਾਨੇ ਕੋ, 25 ਮਈ ਭੂਲ ਨਾ ਜਾਨਾ, ਵੋਟ ਡਾਲਣੇ ਆਣੇ ਕੋ।’ ਇੰਨ੍ਹਾਂ ਹੀ ਨਹੀਂ, ਸੱਦਾ ਪੱਤਰ ਵਿਚ ਵੋਟਰਾਂ ਦੇ ਨਾਂਅ ਸੰਦੇਸ਼ ਵੀ ਦਿੱਤਾ ਗਿਆ ਹੈ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਪ੍ਰੋਗ੍ਰਾਮ ਅਨੁਸਾਰ ਲੋਕ ਸਭਾ ਚੋਣ-2024 ਦੇ ਮੰਗਲ ਉਤਸਵ ਦੀ ਪਵਿੱਤਰ ਵੇਲੇ ‘ਤੇ ਚੋਣ ਕਰਨ ਤਹਿਤ ਤੁਸੀਂ ਤੈਅ ਦਿਵਸ ਤੇ ਸਮੇਂ ‘ਤੇ ਆਪਣੇ ਪਰਿਵਾਰ ਸਮੇਤ ਆਓ। ਪ੍ਰੋਗ੍ਰਾਮ ਸਥਾਨ ਤੁਹਾਡਾ ਚੋਣ ਕੇਂਦਰ ਹੈ। ਉਨ੍ਹਾਂ ਨੇ ਦਸਿਆ ਕਿ ਚੋਣ 25 ਮਈ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਰਹੇਗਾ।

ਉਨ੍ਹਾਂ ਨੇ ਕਿਹਾ ਕਿ ਵੋਟਰਾਂ ਨੂੰ ਚੋਣ ਕਰਨ ਲਈ ਪ੍ਰੇਰਿਤ ਕਰਨ ਤਹਿਤ ਹਰ ਜ਼ਿਲ੍ਹਾ ਵਿਚ ਸਹੁੰ ਵੀ ਦਿਵਾਈ ਜਾ ਰਹੀ ਹੈ ਅਤੇ ਨਾਗਰਿਕ ਸਹੁੰ ਗ੍ਰਹਿਣ ਸਮਾਗਮ ਵਿਚ ਵੱਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਵੋਟਰਾਂ ਵੱਲੋਂ ਚੋਣ ਦਾ ਪਰਵ-ਦੇਸ਼ ਦਾ ਗਰਵ ਦੀ ਸਹੁੰ ਲਈ ਜਾ ਰਹੀ ਹੈ ਕਿ ਅਸੀ ਭਾਰਤ ਦੇ ਨਾਗਰਿਕ ਲੋਕਤੰਤਰ ਵਿਚ ਆਪਣੀ ਪੂਰੀ ਆਸਥਾ ਰੱਖਦੇ ਹੋਏ ਇਹ ਸੁੰਹ ਲੈਂਦੇ ਹਨ ਕਿ ਅਸੀਂ ਆਪਣੇ ਦੇਸ਼ ਦੀ ਲੋਕਤਾਂਤਰਿਕ ਰਿਵਾਇਤਾਂ ਦੀ ਮਰਿਯਾਦਾ ਬਣਾਏ ਰੱਖਣਗੇ ਅਤੇ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਣ ਚੋਣ ਦੀ ਗਰਿਮਾ ਨੂੰ ਬਣਾਏ ਰੱਖਦੇ ਹੋਏ, ਨਿਡਰ ਹੋ ਕੇ, ਧਰਮ, ਮੂਲਵੰਸ਼, ਜਾਤੀ, ਕੰਮਿਊਨਿਟੀ, ਭਾਸ਼ਾ ਅਤੇ ਹੋਰ ਕਿਸੇ ਵੀ ਲੋਭ-ਲਾਲਚ ਤੋਂ ਪ੍ਰਭਾਵਿਤ ਹੋਏ ਬਿਨ੍ਹਾਂ ਸਾਰੇ ਚੋਣਾਂ ਵਿਚ ਆਪਣੇ ਵੋਟ ਅਧਿਕਾਰ ਦੀ ਵਰਤੋ ਕਰਣਗੇ।

ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਕਮਿਸ਼ਨ ਨੇ ਵੋਟਰਾਂ ਨੂੰ ਡਿਜੀਟਲ ਰੂਪ ਨਾਲ ਮਜਬੂਤ ਕਰਨ ਲਈ ਕਈ ਮੋਬਾਇਲ ਐਪ ਵਿਕਸਿਤ ਕੀਤੀ ਹੈ। ਇੰਨ੍ਹਾਂ ਵਿਚ ਨੋ ਯੋਰ ਕੈਂਡੀਡੇਟ (ਕੇਵਾਈਸੀ) ਅਤੇ ਵੋਟਰ ਹੈਲਪਲਾਇਨ ਐਪ ਪ੍ਰਮੁੱਖ ਹੈ। ਕੇਵਾਈਸੀ ਐਪ ਰਾਹੀਂ ਵੋਟਰ ਆਪਣੇ ਲੋਕ ਸਭਾ ((Lok Sabha elections 2024) ਖੇਤਰ ਦੇ ਉਮੀਦਵਾਰਾਂ ਦੇ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇੱਥੇ ਤਕ ਕੀ ਉਮੀਦਵਾਰਾਂ ਦੀ ਅਪਰਾਧਿਕ ਪਿਛੋਕੜ , ਜੇਕਰ ਕੋਈ ਹੈ ਤਾਂ ਦੀ ਜਾਣਕਾਰੀ ਵੀ ਦੇਖ ਸਕਦੇ ਹਨ। ਇਸੀ ਤਰ੍ਹਾ ਵੋਟਰ ਆਪਣੇ ਚੋਣ ਕੇਂਦਰ ਦੀ ਜਾਣਕਾਰੀ ਹਾਸਲ ਕਰਨ ਲਈ ਵੋਟਰ ਹੈਲਪਲਾਇਨ ਐਪ ਨੂੰ ਡਾਉਨਲੋਡ ਕਰ ਸਕਦੇ ਹਨ।

ਅਨੁਰਾਗ ਅਗਰਵਾਲ ਨੇ ਕਿਹਾ ਕਿ ਸ਼ਹਿਰੀ ਖੇਤਰ ਵਿਚ ਚੋਣ ਫੀਸਦੀ ਵਧਾਉਣ ਲਹੀ ਪਹਿਲੀ ਵਾਰ 30 ਵਿਧਾਨਸਭਾ ਖੇਤਰਾਂ ਵਿਚ ਵੋਟਰ ਇਨ ਕਿਯੂ ਮੋਬਾਇਲ ਐਪ ਵੀ ਬਣਾਈ ਗਈ ਹੈ। ਜਿਸ ‘ਤੇ ਵੋਟਰ ਬੀਐਲਓ ਨਾਲ ਜੁੜਨਗੇ ਅਤੇ ਬੀਐਲਓ ਵੋਟਰ ਨੁੰ ਜਾਣਕਾਰੀ ਦਵੇਗਾ ਕਿ ਇਸ ਸਮੇਂ ਕਿੰਨ੍ਹੇ ਲੋਕ ਵੋਟ ਪਾਉਣ ਲਈ ਲਾਇਨ ਵਿਚ ਖੜ੍ਹੇ ਹਨ। ਵੋਟਰ ਆਪਣੀ ਸਹੂਲਤ ਅਨੁਸਾਰ ਭੀੜ ਘੱਟ ਹੁੰਦੇ ਹੀ ਵੋਟ ਪਾਉਣ ਲਈ ਆ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ ਚੋਣਾਂ ਵਿਚ ਇਹ ਦੇਖਿਆ ਗਿਆ ਕਿ ਕਦੀ-ਕਦੀ ਵੋਟਰ ਚੋਣ ਕੇਂਦਰ ‘ਤੇ ਭੀੜ ਨੂੰ ਦੇਖ ਕੇ ਬਿਨ੍ਹਾਂ ਵੋਟ ਪਾਏ ਹੀ ਚਲੇ ਜਾਂਦੇ ਹਨ, ਇਸ ਲਈ ਇਸ ਵਾਰ ਇਹ ਫੈਸਲਾ ਕੀਤਾ ਗਿਆ ਹੈ ਤਾਂ ਕਿ ਚੋਣ ਫੀਸਦੀ ਵਿਚ ਵਾਧਾ ਕੀਤਾ ਜਾ ਸਕੇ।

ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਸੂਬੇ ਵਿਚ ਨਵੇਂ ਵੋਟਰਾਂ ਦੇ ਰਜਿਸਟ੍ਰੇਸ਼ਨ ਦੀ ਆਖੀਰੀ ਮਿਤੀ 26 ਅਪ੍ਰੈਲ, 2024 ਹੈ ਇਸ ਲਈ ਜੇਕਰ ਹੁਣ ਵੀ ਕਿਸੇ ਯੋਗ ਨਾਗਰਿਕ ਨੇ ਆਪਣਾ ਵੋਟਰ ਕਾਰਡ ਨਹੀਂ ਬਣਵਾਇਆ ਹੈ, ਤਾਂ ਉਹ ਤੁਰੰਤ ਬਣਵਾ ਲਵੇ। ਉਨ੍ਹਾਂ ਨੇ ਦਸਿਆ ਕਿ ਹੁਣ ਤਕ ਸੂਬੇ ਵਿਚ ਰਜਿਸਟਰਡ ਵੋਟਰਾਂ ਦੀ ਗਿਣਤੀ 1 ਕਰੋੋੜ 99 ਲੱਖ 81 ਹਜ਼ਾਰ 982 ਹੈ। ਇੰਨ੍ਹਾਂ ਵਿਚ 1 ਕਰੋੜ 6 ਲੱਖ 4 ਹਜਾਰ 275 ਪੁਰਸ਼ ਅਤੇ 93 ਲੱਖ 77 ਹਜਾਰ 244 ਮਹਿਲਾ ਵੋਟਰ ਹਨ। ਇਸ ਤੋਂ ਇਲਾਵਾ, 462 ਟ੍ਰਾਂਸਜੇਂਡਰ ਵੋਟਰ ਵੀ ਰਜਿਸਟਰਡ ਹੈ।

Leave a Reply

Your email address will not be published. Required fields are marked *