Sukhna Lake,

ਸੁਖਨਾ ਝੀਲ ਨੇੜੇ ਲੜਕੀ ਦੇ ਕਤਲ ਦੀ ਗੁੱਥੀ ਸੁਲਝੀ, ਪ੍ਰੇਮੀ ਹੀ ਨਿਕਲਿਆ ਕਾਤਲ

ਚੰਡੀਗੜ੍ਹ 01 ਨਵੰਬਰ 2022: ਚੰਡੀਗੜ੍ਹ ਦੀ ਸੁਖਨਾ ਝੀਲ (Sukhna Lake) ਨੇੜਿਓਂ 28 ਅਕਤੂਬਰ ਨੂੰ 21 ਸਾਲਾ ਲੜਕੀ ਦੀ ਲਾਸ਼ ਬਰਾਮਦ ਹੋਈ ਸੀ। ਝੀਲ ਨੇੜੇ ਬੱਚੀ ਦੀ ਲਾਸ਼ ਮਿਲਣ ‘ਤੇ ਹੜਕੰਪ ਮਚ ਗਿਆ ਸੀ । ਇਸ ਘਟਨਾ ਤੋਂ ਬਾਅਦ ਚੰਡੀਗੜ੍ਹ ਪੁਲਿਸ ਵੀ ਤੁਰੰਤ ਹਰਕਤ ਵਿੱਚ ਨਜ਼ਰ ਆਈ। ਹਾਲਾਂਕਿ ਉਸ ਦੌਰਾਨ ਮ੍ਰਿਤਕ ਲੜਕੀ ਬਾਰੇ ਕੁਝ ਵੀ ਸਪੱਸ਼ਟ ਨਹੀਂ ਹੋ ਸਕਿਆ ਸੀ ਕਿ ਉਸ ਦਾ ਕਤਲ ਹੋਇਆ ਹੈ ਜਾਂ ਉਸ ਨੇ ਖੁਦਕੁਸ਼ੀ ਕੀਤੀ ਹੈ ਪਰ ਹੁਣ ਪੋਲਿਸੀ ਦੀ ਜਾਂਚ ‘ਚ ਲੜਕੀ ਦਾ ਕਤਲ ਹੋਣ ਦੀ ਪੁਸ਼ਟੀ ਹੋਈ ਹੈ |

ਚੰਡੀਗੜ੍ਹ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ‘ਚ ਸੈਕਟਰ-26 ਥਾਣੇ ਦੇ ਐੱਸਐੱਚਓ ਮਨਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੜਕੀ ਦਾ ਕਤਲ ਉਸ ਦੇ ਪ੍ਰੇਮੀ ਨੇ ਕੀਤਾ ਹੈ। ਜਿਸ ਦੀ ਪਛਾਣ ਜਗਰੂਪ ਸਿੰਘ (24 ਸਾਲ) ਵਾਸੀ ਹੁਸ਼ਿਆਰਪੁਰ (ਪੰਜਾਬ) ਵਜੋਂ ਹੋਈ ਹੈ। ਜਗਰੂਪ ਸਿੰਘ ਨੇ ਮ੍ਰਿਤਕ ਲੜਕੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ । ਪੁਲਿਸ ਨੇ ਦੱਸਿਆ ਕਿ ਜਗਰੂਪ 27 ਅਕਤੂਬਰ ਨੂੰ ਹੀ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਆਇਆ ਸੀ ਜਿਸ ਤੋਂ ਬਾਅਦ ਦੋਵੇਂ ਰਾਤ ਨੂੰ ਸੁਖਨਾ ਝੀਲ (Sukhna Lake) ਪਹੁੰਚੇ ਅਤੇ ਇੱਥੇ ਜਗਰੂਪ ਨੇ ਲੜਕੀ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਜਿਸ ਤੋਂ ਬਾਅਦ ਉਹ ਕਤਲ ਤੋਂ ਤੁਰੰਤ ਬਾਅਦ ਹੁਸ਼ਿਆਰਪੁਰ ਵਾਪਸ ਆ ਗਿਆ ਸੀ ਤਾਂ ਜੋ ਕਿਸੇ ਨੂੰ ਉਸ ‘ਤੇ ਸ਼ੱਕ ਨਾ ਹੋ ਸਕੇ।

ਜਦੋਂ ਪੁਲਿਸ ਨੇ ਜਗਰੂਪ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਦੋਵੇਂ ਕਾਫੀ ਸਮੇਂ ਤੋਂ ਰਿਲੇਸ਼ਨਸ਼ਿਪ ‘ਚ ਸਨ ਅਤੇ ਹੁਣ ਅੰਜਲੀ ਉਸ ‘ਤੇ ਜਗਰੂਪ ਨਾਲ ਵਿਆਹ ਕਰਨ ਦਾ ਦਬਾਅ ਬਣਾ ਰਹੀ ਸੀ। ਪਰ ਜਗਰੂਪ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ, ਇਸ ਲਈ ਜਗਰੂਪ ਨੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।

Scroll to Top