ਚੰਡੀਗੜ੍ਹ 19 ਜਨਵਰੀ 2023: ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ (Amritsar airport) ‘ਤੇ ਬੁੱਧਵਾਰ ਦੀ ਸ਼ਾਮ 30-35 ਯਾਤਰੀਆਂ ਦੇ ਵੱਲੋਂ ਹੰਗਾਮਾ ਕਰ ਦਿੱਤਾ ਗਿਆ। ਇਹ ਸਾਰੇ ਯਾਤਰੀ ਸਿੰਗਾਪੁਰ ਅਤੇ ਆਸਟ੍ਰੇਲੀਆ ਜਾਣ ਲਈ ਸ੍ਰੀ ਗੁਰੁ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ‘ਤੇ ਪਹੁੰਚੇ ਸਨ। ਪਰ ਇੱਥੇ ਆ ਕੇ ਇਨ੍ਹਾਂ ਯਾਤਰੀਆਂ ਨੂੰ ਪਤਾ ਲੱਗਾ ਕਿ ਸਕੂਟ ਏਅਰਲਾਈਨ ਦੀ ਫਲਾਈਟ ਜੋ ਕਿ ਸ਼ਾਮ ਨੂੰ 7.55 ‘ਤੇ ਰਵਾਨਾ ਹੋਣ ਵਾਲੀ ਸੀ ਉਹ ਆਪਣੇ ਸਮੇਂ ਤੋਂ ਪੰਜ ਘੰਟੇ ਪਹਿਲਾਂ ਹੀ ਤਿੰਨ ਵਜੇ ਉਡਾਣ ਭਰ ਕੇ ਜਾ ਚੁੱਕੀ ਸੀ ।
ਡੀਜੀਸੀਏ ਨੇ ਯਾਤਰੀਆਂ ਨੂੰ ਲਿਜਾਏ ਬਿਨਾਂ ਅੰਮ੍ਰਿਤਸਰ ਹਵਾਈ ਅੱਡੇ (Amritsar airport) ਤੋਂ ਰਵਾਨਾ ਹੋਣ ਦਾ ਨੋਟਿਸ ਲਿਆ ਹੈ ਅਤੇ ਜਾਂਚ ਦੇ ਹੁਕਮ ਦਿੱਤੇ ਹਨ। ਇਸਦੇ ਨਾਲ ਹੀ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਯਾਨੀ ਡੀਜੀਸੀਏ ਨੇ ਨੋਟਿਸ ਲਿਆ ਹੈ। ਡੀਜੀਸੀਏ ਨੇ ਕਿਹਾ ਕਿ ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ ਜਿੱਥੇ ਸਿੰਗਾਪੁਰ ਜਾਣ ਵਾਲੀ ਸਕੂਟ ਏਅਰਲਾਈਨਜ਼ ਦੀ ਫਲਾਈਟ ਨੇ ਨਿਰਧਾਰਤ ਸਮੇਂ ਤੋਂ ਕੁਝ ਘੰਟੇ ਦੇਰੀ ਨਾਲ ਉਡਾਣ ਭਰੀ, ਜਿਸ ਨਾਲ ਅੰਮ੍ਰਿਤਸਰ ਹਵਾਈ ਅੱਡੇ ‘ਤੇ 30 ਤੋਂ ਵੱਧ ਯਾਤਰੀ ਫਸ ਗਏ।