ਤਰਨ-ਤਾਰਨ

ਤਰਨ-ਤਾਰਨ ਦੇ ਪਿੰਡ ਉੱਪਲ ‘ਚ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦਾ ਕਿਸਾਨਾਂ ਵੱਲੋ ਕੀਤਾ ਗਿਆ ਵਿਰੋਧ

ਚੰਡੀਗੜ੍ਹ ,7 ਅਗਸਤ 2021 : ਤਰਨ-ਤਾਰਨ ਦੇ ਪਿੰਡ ਉੱਪਲ ਨੇੜੇ ਕਾਲੇ ਕਾਨੂੰਨਾਂ ਖ਼ਿਲਾਫ਼ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦਾ ਵਿਰੋਧ ਕਰ ਰਹੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਅਤੇ ਪੁਲਸ ਵਿਚਾਲੇ ਤਕਰਾਰ ਹੋ ਗਿਆ। ਇਸ ਦੌਰਾਨ ਪੁਲਿਸ ਨੇ 15 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ | ਪਰ ਉਹਨਾਂ ਵੱਲੋ ਪੂਰੀ ਵਾਰਦਾਤ ਦੀ ਵੀਡੀਓ ਬਣਾਈ ਗਈ ,ਜਿਸ ਨੂੰ ਐੱਸ. ਐੱਸ. ਪੀ ਨੂੰ ਪੇਸ਼ ਕਰਦੇ ਹੋਏ ਪਰਚੇ ਰੱਦ ਕਰਨ ਦੀ ਮੰਗ ਰੱਖੀ ਗਈ |

ਜਿਕਰਯੋਗ ਹੈ ਕਿ ਪਿੰਡ ਦੇ ਨਜ਼ਦੀਕ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਵਲੋਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ,ਬਾਬਾ ਬਕਾਲਾ ਤੋਂ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦਾ ਵਿਰੋਧ ਕੀਤਾ ਜਾ ਰਿਹਾ ਸੀ | ਜਿਸ ਦੌਰਾਨ ਥਾਣਾ ਵੈਰੋਵਾਲ ਦੀ ਪੁਲਿਸ ਆਪਣੀ ਡਿਊਟੀ ਤੇ ਤਾਇਨਾਤ ਸੀ ,ਤੇ ਸੰਤੋਖ ਸਿੰਘ ਦੇ ਜਾਣ ਮਗਰੋਂ ਪੁਲਿਸ ਵੱਲੋ ਵਿਰੋਧ ਕਰ ਰਹੇ ਲੋਕਾਂ ਕੋਲੋਂ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਗਈ  |

ਜਿਸ ਦੇ ਚਲਦੇ ਪੁਲਿਸ ਤੇ ਲੋਕਾਂ ਵਿਚਾਲੇ ਤਕਰਾਰਬਾਜ਼ੀ ਸ਼ੁਰੂ ਹੋ ਗਈ  ,ਕੁਝ ਹੀ ਸਮੇਂ ਦੇ ਵਿੱਚ ਮਾਮਲਾ ਬਹੁਤ ਜ਼ਿਆਦਾ ਵੱਧ ਗਿਆ ,ਜਿਸ ਨੂੰ ਸ਼ਾਂਤ ਕਰਵਾਉਣ ਦੇ ਲਈ ਪਿੰਡ ਦੀਆਂ ਔਰਤਾਂ ਨੂੰ ਵੀ ਅੱਗੇ ਆਉਣਾ ਪਿਆ , ਇਸ ਤਕਰਾਰ ਦੌਰਾਨ ਪੱਗਾਂ ਤੱਕ ਉਤਰ ਗਈਆਂ |

ਜਿਸ ਨੂੰ ਲੈ ਕੇ ਥਾਣਾ ਵੈਰੋਵਾਲ ਦੀ ਪੁਲਿਸ ਨੇ ਨਿਸ਼ਾਨ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਤੇਜਿੰਦਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਉੱਪਲ, ਤਲਵਿੰਦਰ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਨਾਗੋਕੇ, ਗੁਰਦੀਪ ਸਿੰਘ, ਸੁੱਖਾ ਸਿੰਘ, ਗੁਰਸ਼ਰਨ ਸਿੰਘ ਵਾਸੀਆਨ ਕਲੇਰ, ਹਰਜੀਤ ਸਿੰਘ ਉਰਫ਼ ਜੀਤਾ ਵਾਸੀ ਬੋਦੇਵਾਲ, ਤੇਜਿੰਦਰ ਸਿੰਘ ਵਾਸੀ ਬੋਦੇਵਾਲ, ਬਾਗੂ, ਕਾਲਾ, ਲੱਖਾ ਸਿੰਘ ਵਾਸੀਆਨ ਸਰਾਂ ਤਲਵੰਡੀ ਤੋਂ ਇਲਾਵਾ 5 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਮਾਮਲਾ ਦਰਜ ਕਰ ਲਿਆ ਹੈ |

ਉੱਥੇ ਹੀ ਪ੍ਰੈੱਸ ਨੂੰ ਦਿੱਤੀ ਜਾਣਕਰੀ ‘ਚ ਥਾਣਾ ਵੈਰੋਵਾਲ ਦੇ ਮੁੱਖੀ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਲੋਕਾਂ ਨੇ ਕਿਹਾ ਕਿ ਪੁਲਿਸ ਸਿਆਸੀ ਰੰਜਿਸ਼ ਦੇ ਤਹਿਤ ਪਰਚਾ ਦਰਜ ਕੀਤਾ ਹੈ ,ਕਿਉਂਕਿ ਪੁਲਿਸ ਤੇ ਕਿਸੇ ਵੀ ਵਿਅਕਤੀ ਵੱਲੋ ਹਮਲਾ ਨਹੀਂ ਕੀਤਾ ਗਿਆ ,ਤੇ ਨਾ ਹੀ ਕਿਸੇ ਨੇ ਪੁਲਿਸ ਦੀ ਪੱਗ ਨੂੰ ਹੱਥ ਪਾਇਆ ਹੈ , ਇਹ ਸਭ ਕੁਝ ਵੀਡੀਓ ਦੇ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਪੁਲਿਸ ਵਾਲਾ ਆਪ ਆਪਣੀ ਪੱਗ ਉਤਾਰ ਕੇ ਗੱਡੀ ਵਿੱਚ ਰੱਖ ਰਿਹਾ ਹੈ |

ਉਹਨਾਂ ਐੱਸ. ਐੱਸ. ਪੀ ਨੂੰ ਇਸ ਝੂਠੇ ਪਰਚੇ ਨੂੰ ਰੱਦ ਕਰਕੇ ਮਾਮਲੇ ਦੀ ਸਹੀ ਤਰਾਂ ਜਾਂਚ ਕਰਨ ਦੀ ਅਪੀਲ ਕੀਤੀ ਹੈਜਿਸ ਤੇ ਐੱਸ. ਐੱਸ. ਪੀ. ਧਰੁਮਨ ਐੱਚ ਨਿੰਬਾਲੇ ਨੇ ਕਿਹਾ ਕਿ ਪੁਲਸ ਡਿਊਟੀ ‘ਚ ਵਿਘਨ ਪਾਉਣ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇਗਾ , ਜਿਸ ਦੀ ਜਾਂਚ ਬਾਰੀਕੀ ਨਾਲ ਹੋਵੇਗੀ ਤੇ ਕਿਸੇ ਨਾਲ ਵੀ ਧੱਕਾ ਨਹੀਂ ਕੀਤਾ ਜਾਵੇਗਾ।

Scroll to Top