ਕਿਸਾਨ ਆਗੂ ਰਾਕੇਸ਼ ਟਿਕੈਤ

ਕਿਸਾਨ ਆਗੂ ਰਾਕੇਸ਼ ਟਿਕੈਤ ਅੱਜ ਸ਼ਾਮ ਚੰਡੀਗੜ੍ਹ ਦੇ ਮਟਕਾ ਚੌਂਕ ਪੁੱਜਣਗੇ ,ਸ਼ਹਿਰ ‘ਚ ਲਗਾਈ ਗਈ ਧਾਰਾ 144

ਚੰਡੀਗੜ੍ਹ ,11 ਅਗਸਤ 2021 :  ਕਿਸਾਨ ਆਗੂ ਰਾਕੇਸ਼ ਟਿਕੈਤ ਅੱਜ ਸ਼ਾਮ ਨੂੰ ਚੰਡੀਗੜ੍ਹ ਦੇ  ਮਟਕਾ ਚੌਂਕ ਪੁੱਜਣਗੇ | ਜਿਸ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਵੱਲੋ ਧਾਰਾ 144 ਲਗਾ ਦਿੱਤੀ ਹੈ | ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਧਾਰਾ 144 ਲਗਾਉਣ ਦੇ ਸਖ਼ਤ ਨਿਦੇਸ਼ ਦਿੱਤੇ ਹਨ | ਜਿਸ ਦੇ ਤਹਿਤ 4 ਤੋਂ ਵੱਧ ਲੋਕ ਇੱਕ ਜਗਾ ਤੇ ਇਕੱਠੇ ਨਹੀਂ ਹੋ ਸਕਦੇ |

ਕਿਹਾ ਜਾ ਰਿਹਾ ਹੈ ਕਿ ਕਿਸਾਨ ਆਗੂ ਰਾਕੇਸ਼ ਟਿਕੈਤ ਕਿਸਾਨੀ ਮਟਕਾ ਚੌਂਕ ਪੁੱਜ ਕੇ ਕਿਸਾਨੀ ਅੰਦੋਲਨ ਦਾ ਸਮਰਥਨ ਕਰ ਰਹੇ ਕਿਸਾਨਾਂ ਨੂੰ ਮਿਲਣ ਆਉਣ ਗਏ | ਉਸੇ ਨੂੰ ਲੈ ਕੇ ਸਵੇਰ ਤੋਂ ਹੀ ਲੋਕ ਇਕੱਠਾ ਹੋਣਾ ਸ਼ੁਰੂ ਹੋ ਚੁੱਕੇ ਹਨ | ਉੱਥੇ ਹੀ ਪ੍ਰਸ਼ਾਸਨ ਵੱਲੋ ਲਈ ਗਈ ਧਾਰਾ 144 ਤੇ ਲੋਕਾਂ ਵੱਲੋ ਸਵਾਲ ਵੀ ਚੁੱਕੇ ਜਾ ਰਹੇ ਹਨ ,ਕਿ ਭਾਜਪਾ ਆਗੂਆਂ ਦੇ ਲਈ ਕੋਈ ਧਾਰਾ ਨਹੀਂ ਲਗਾਈ ਜਾਂਦੀ ,ਪਰ ਆਪਣੀ ਆਵਾਜ਼ ਰੱਖਣ ਵਾਲਿਆਂ ਲਈ ਧਾਰਾ ਲਗਾਈ ਜਾ ਰਹੀ ਹੈ |

Scroll to Top