Amritsar

ਅੰਮ੍ਰਿਤਸਰ ਹਵਾਈ ਅੱਡੇ ‘ਤੇ ਕਸਟਮ ਵਿਭਾਗ ਵਲੋਂ 1.5 ਕਿੱਲੋ ਸੋਨੇ ਸਮੇਤ ਇੱਕ ਯਾਤਰੀ ਗ੍ਰਿਫਤਾਰ

ਚੰਡੀਗੜ੍ਹ, 13 ਮਾਰਚ 2023: ਅੰਮ੍ਰਿਤਸਰ (Amritsar) ਦੇ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ (Sri Guru Ramdas Airport) ‘ਤੇ 1.5 ਕਿੱਲੋ ਸੋਨਾ ਜ਼ਬਤ ਕੀਤਾ ਗਿਆ ਹੈ। ਸ਼ਾਰਜਾਹ ਤੋਂ ਇੰਡੀਗੋ ਦੀ ਇੱਕ ਉਡਾਣ ਵਿੱਚ ਇੱਕ ਯਾਤਰੀ ਦੀ ਪ੍ਰੋਫਾਈਲਿੰਗ ਅਤੇ ਸ਼ੱਕੀ ਗਤੀਵਿਧੀ ਦੇ ਆਧਾਰ ‘ਤੇ ਤਲਾਸ਼ੀ ਲਈ ਗਈ। ਜਿਸ ਤੋਂ ਬਾਅਦ ਕਸਟਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਉਸ ਦੇ ਸਮਾਨ ਦੀ ਤਲਾਸ਼ੀ ਲੈਣ ‘ਤੇ ਸ਼ਰਾਬ ਦੀਆਂ ਤਿੰਨ ਬੋਤਲਾਂ ‘ਚ ਛੁਪਾਏ ਹੋਏ 13 ਸੋਨੇ ਦੇ ਬਿਸਕੁਟ ਜਿਨ੍ਹਾਂ ਦੀ ਬਾਜ਼ਾਰੀ ਕੀਮਤ 86,41,200 ਬਣਦੀ ਹੈ, ਕੁੱਲ 1516 ਗ੍ਰਾਮ ਵਜ਼ਨ ਸੋਨਾ ਬਰਾਮਦ ਹੋਇਆ । ਇਸਦੇ ਨਾਲ ਹੀ ਇੱਕ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

Scroll to Top