ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟੋਕੀਓ ਓਲੰਪਿਕ ’ਚ ਮੈਡਲ ਜਿੱਤਣ ਅਤੇ ਭਾਗ ਲੈਣ ਵਾਲੇ ਖਿਡਾਰੀਆਂ ਸਨਮਾਨ ਸਮਾਰੋਹ ਵਿੱਚ ਖਿਡਾਰੀਆਂ ਨੂੰ ਸੰਬੋਧਨ ਕੀਤਾ |ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਟੋਕੀਓ ਓਲੰਪਿਕ ’ਚ ਹਾਕੀ ਖਿਡਾਰੀਆਂ ਨੇ ਮੈਡਲ ਜਿੱਤ ਕੇ 41 ਸਾਲ ਦਾ ਸੋਕਾ ਖਤਮ ਕੀਤਾ ਹੈ। ਉਹਨਾਂ ਨੇ ਵੂਮੈਨ ਟੀਮ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਭਾਵੇਂ ਉਹ ਮੈਡਲ ਨਹੀਂ ਜਿੱਤ ਸਕੀ ਪਰ ਭਾਰਤ ਦੇ ਲੋਕਾਂ ਦਾ ਦਿੱਲ ਜਰੂਰ ਜਿੱਤਿਆ। ਕੈਪਟਨ ਅਮਰਿੰਦਰ ਸਿੰਘ ਨੇ ਯੋਗਤਾ ਦੇ ਆਧਾਰ ’ਤੇ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਏ ਗ੍ਰੇਡ ਦੀ ਜੌਬ ਆਫਰ ਦਿੱਤਾ ਹੈ। ਵੂਮੈਨ ਖਿਡਾਰੀਆਂ ਦੇ ਵਲੋਂ ਵੀ ਹਾਕੀ ਸਟਿੱਕ ’ਤੇ ਦਸਤਖਤ ਕਰਕੇ ਸੀ. ਐੱਮ. ਨੂੰ ਭੇਟ ਕੀਤੀ ਗਈ । ਪੰਜਾਬ ਦੇ ਖੇਡ ਮੰਤਰੀ ਵਲੋਂ ਇੰਡੀਆ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ ਡੀ. ਐੱਸ. ਪੀ. ਤੋਂ ਐੱਸ. ਪੀ. ਪ੍ਰਮੋਟ ਕੀਤਾ। ਇਸ ਮੌਕੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਟੋਕੀਓ ਓਲੰਪਿਕ ਵਿਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਏ ਗ੍ਰੇਡ ਦੀ ਜੌਬ ਦਿੱਤੀ ਜਾਵੇਗੀ। ਪੰਜਾਬ ਦੇ ਗਵਰਨਰ ਬੀ. ਪੀ. ਸਿੰਘ ਬਦਨੌਰ ਨੇ ਵੀ ਜੋ ਜੇਤੂ ਖਿਡਾਰੀ ਪੰਜਾਬ ਪੁਲਸ ਦੀ ਨੌਕਰੀ ਨਾ ਕਰ ਕੇ ਚੰਡੀਗੜ੍ਹ ਪੁਲਸ ਵਿਚ ਨੌਕਰੀ ਕਰਨਾ ਚਾਹੁੰਦੇ ਹਨ,ਉਹਨਾਂ ਨੂੰ ਚੰਡੀਗੜ੍ਹ ਪੁਲਸ ਵਿੱਚ ਵੇ ਨੌਕਰੀ ਮਿਲੇਗੀ ।
ਸਮਾਰੋਹ ‘ਚ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਅਗਲਾ ਧਿਆਨ ਪੈਰਿਸ ਓਲਿੰਪਿਕ ਦੇ ਕੁਆਲੀਫਾਇਰ ਮੁਕਾਬਲਿਆਂ ਨੂੰ ਜਿੱਤਣ ਦਾ ਹੈ । ਉਨ੍ਹਾਂ ਕਿਹਾ ਕਿ ਹਾਕੀ ਵਿਚ ਮੈਡਲ ਜਿੱਤ ਕੇ ਕਾਫ਼ੀ ਚੰਗਾ ਲੱਗ ਰਿਹਾ ਹੈ। ਇਸ ਦੇ ਨਾਲ ਹੀ ਹੁਣ ਸਾਡੇ ਸਾਰਿਆਂ ਤੋਂ ਲੋਕਾਂ ਦੀਆਂ ਉਮੀਦਾਂ ਵੀ ਵਧ ਗਈਆਂ ਹਨ, ਇਸ ਲਈ ਹੁਣ ਤੋਂ ਸਾਨੂੰ 2024 ਪੈਰਿਸ ਓਲੰਪਿਕ ਦੇ ਕੁਆਲੀਫਾਈ ਰਾਊਂਡ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰਨੀਆਂ ਪੈਣਗੀਆਂ। ਅਗਲੇ ਸਾਲ ਏਸ਼ੀਅਨ ਗੇਮਜ਼ ਹਨ।
ਹਾਕੀ ਟੀਮ ਨੂੰ ਮਿਲਿਆ 2.51 ਕਰੋੜ
ਮਨਪ੍ਰੀਤ ਸਿੰਘ (ਕਪਤਾਨ), ਹਰਮਨਪ੍ਰੀਤ ਸਿੰਘ (ਉਪ-ਕਪਤਾਨ), ਰੁਪਿੰਦਰਪਾਲ ਸਿੰਘ, ਗੁਰਜੰਟ ਸਿੰਘ, ਸਿਮਰਨਜੀਤ ਸਿੰਘ, ਮਨਦੀਪ ਸਿੰਘ, ਸ਼ਮਸ਼ੇਰ ਸਿੰਘ, ਵਰੂਣ ਕੁਮਾਰ, ਦਿਲਪ੍ਰੀਤ ਸਿੰਘ ਅਤੇ ਹਾਰਦਿਕ ਸਿੰਘ।
ਗੋਲਡ ਮੈਡਲਿਸਟ ਨੀਰਜ ਚੋਪੜਾ ਨੂੰ ਮਿਲਿਆ 2.51 ਕਰੋੜ
ਓਲੰਪਿਕ ਗੋਲਡ ਮੈਡਲਿਸਟ ਨੀਰਜ ਚੋਪੜਾ ਨੂੰ ਵੀ ਪੰਜਾਬ ਸਰਕਾਰ ਨੇ 2.51 ਕਰੋੜ ਦੇਣ ਦਾ ਐਲਾਨ ਕੀਤਾ ਹੈ। ਹਾਲਾਂਕਿ ਉਹ ਸਨਮਾਨ ਸਮਾਰੋਹ ਵਿਚ ਨਹੀਂ ਆਏ ਪਰ ਪੰਜਾਬ ਨੇ ਸਪੈਸ਼ਲ ਅਵਾਰਡ ਨੀਰਜ ਨੂੰ ਦਿੱਤਾ ਹੈ।
ਵੂਮੈਨ ਐਥਲੀਟ ਨੂੰ ਮਿਲਿਆ 50 ਲੱਖ
ਗੁਰਜੀਤ ਕੌਰ, ਰੀਨਾ ਖੋਖਰ (ਹਾਕੀ), ਪੁਰਸ਼ ਹਾਕੀ ਟੀਮ ਦੇ ਕਿ੍ਰਸ਼ਣ ਅਤੇ ਡਿਸਕਸ ਥਰੋਅਰ ਕਮਲਪ੍ਰੀਤ ਕੌਰ
ਹਿੱਸਾ ਲੈਣ ’ਤੇ ਮਿਲਿਆ 21 ਲੱਖ
ਡਿਸਕਸ ਥਰੋਅਰ ਤਜਿੰਦਰਪਾਲ ਸਿੰਘ ਤੂਰ, ਐਥਲੀਟ ਗੁਰਪ੍ਰੀਤ ਸਿੰਘ, ਸ਼ੂਟਰ ਅੰਜੁਮ ਮੌਦਗਿਲ ਅਤੇ ਅੰਗਦਵੀਰ ਸਿੰਘ ਬਾਜਵਾ, ਮੁੱਕੇਬਾਜ਼ ਸਿਮਰਨਜੀਤ ਕੌਰ ਅਤੇ ਪੈਰਾਓਲੰਪਿਕ ਐਥਲੀਟ ਪਲਕ ਕੋਹਲੀ।
ਇਸ ਮੌਕੇ ਪੰਜਾਬ ਦੇ ਗਵਰਨਰ ਬੀ. ਪੀ. ਸਿੰਘ ਬਦਨੌਰ ਨੇ ਵੀ ਵੱਡੇ ਐਲਾਨ ਕੀਤਾ |ਓਹਨਾ ਕਿਹਾ ਕਿ ਚੰਡੀਗੜ੍ਹ ਵਿਚ ਖੇਡਾਂ ਨੂੰ ਪ੍ਰਮੋਟ ਕਰਨ ਦੇ ਲਈ ਪ੍ਰਸ਼ਾਸਨ ਵੱਲੋਂ ਕਈ ਯਤਨ ਕੀਤੇ ਜਾ ਰਹੇ ਨੇ । ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਵਿਚ ਸਟੇਟ ਆਫ ਆਰਟ ਸ਼ੂਟਿੰਗ ਅਕੈਡਮੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ|ਉਹਨਾਂ ਕਿਹਾ ਨਿਰਮਾਣ ਕਾਰਜ ਜਲਦੀ ਹੀ ਪੂਰਾ ਹੋ ਜਾਵੇਗਾ।ਉਨ੍ਹਾਂ ਮਿਲਖਾ ਸਿੰਘ ਨੂੰ ਯਾਦ ਕਰਦੇ ਹੋਏ ਕਿਹਾ ਕਿ ਮਿਲਖਾ ਸਿੰਘ ਗੋਲਫ ਖੇਡਣ ਦੇ ਬੜੇ ਸ਼ੌਕੀਨ ਸਨ, ਇਸ ਲਈ ਚੰਡੀਗੜ੍ਹ ਗੋਲਫ ਕਲੱਬ ਵਿਚ ਹਰ ਸਾਲ ਮਿਲਖਾ ਸਿੰਘ ਦੇ ਨਾਂ ’ਤੇ ਗੋਲਫ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਓਲੰਪਿਕ ਵਿਚ ਪੰਜਾਬ ਦੇ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਨੀਰਜ ਚੋਪੜਾ ਨੇ ਆਪਣੇ ਗੋਲਡ ਮੈਡਲ ਨੂੰ ਮਿਲਖਾ ਸਿੰਘ ਸਮਰਪਿਤ ਕੀਤਾ ਹੈ। ਇਸਦੇ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮਿਲਖਾ ਸਿੰਘ ਕਿੰਨੇ ਵੱਡੇ ਖਿਡਾਰੀ ਸਨ।