Cheteshwar Pujara

100ਵਾਂ ਟੈਸਟ ਖੇਡ ਰਹੇ ਚੇਤੇਸ਼ਵਰ ਪੁਜਾਰਾ ਨੂੰ ਭਾਰਤੀ ਟੀਮ ਨੇ ‘ਗਾਰਡ ਆਫ ਆਨਰ’ ਨਾਲ ਕੀਤਾ ਸਨਮਾਨਿਤ

ਚੰਡੀਗੜ 17 ਫਰਵਰੀ 2023: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਸ਼ੁੱਕਰਵਾਰ (17 ਫਰਵਰੀ) ਨੂੰ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਸ਼ੁਰੂ ਹੋਇਆ। ਇਹ ਮੈਚ ਭਾਰਤ ਦੇ ਤਜਰਬੇਕਾਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ Cheteshwar Pujara) ਦਾ 100ਵਾਂ ਟੈਸਟ ਹੈ। ਭਾਰਤੀ ਟੀਮ ਨੇ ਪੁਜਾਰਾ ਦੇ ਇਸ ਦਿਨ ਨੂੰ ਖਾਸ ਬਣਾਇਆ ਹੈ। ਕਪਤਾਨ ਰੋਹਿਤ ਸ਼ਰਮਾ ਨੇ ਪੁਜਾਰਾ ਨੂੰ ਗਾਰਡ ਆਫ ਆਨਰ ਦੇਣ ਦਾ ਫੈਸਲਾ ਕੀਤਾ ਹੈ । ਖਿਡਾਰੀਆਂ ਅਤੇ ਸਹਿਯੋਗੀ ਸਟਾਫ ਨੇ ਪੁਜਾਰਾ ਦੀ ਤਾਰੀਫ਼ ਕੀਤੀ।

ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਪੁਜਾਰਾ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ‘ਚ ਭਾਰਤੀ ਟੀਮ ਦੇ ਖਿਡਾਰੀ ਉਨ੍ਹਾਂ ਨੂੰ ਗਾਰਡ ਆਫ ਆਨਰ ਦੇ ਰਹੇ ਹਨ। ਇਸ ਤੋਂ ਬਾਅਦ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਵੀ ਪੁਜਾਰਾ ਨੂੰ ਸਨਮਾਨਿਤ ਕੀਤਾ। ਇਸ ਦੌਰਾਨ ਚੇਤੇਸ਼ਵਰ (Cheteshwar Pujara) ਦੇ ਪਿਤਾ ਅਰਵਿੰਦ ਪੁਜਾਰਾ ਅਤੇ ਪਤਨੀ ਪੂਜਾ ਉੱਥੇ ਮੌਜੂਦ ਸਨ। ਭਾਰਤੀ ਟੀਮ ਦੇ ਸਾਰੇ ਖਿਡਾਰੀ ਪੁਜਾਰਾ ਦੇ ਪਿੱਛੇ ਖੜ੍ਹੇ ਸਨ।

ਸੁਨੀਲ ਗਾਵਸਕਰ ਨੇ ਪੁਜਾਰਾ (Cheteshwar Pujara) ਨੂੰ 100ਵੇਂ ਟੈਸਟ ਲਈ ਵਿਸ਼ੇਸ਼ ਕੈਪ ਸੌਂਪੀ। ਇਸ ਦੌਰਾਨ ਉਨ੍ਹਾਂ ਨੇ ਕਿਹਾ, ਮੈਨੂੰ ਉਮੀਦ ਹੈ ਕਿ ਪੁਜਾਰਾ 100ਵੇਂ ਟੈਸਟ ‘ਚ ਸੈਂਕੜਾ ਲਗਾਵੇਗਾ। ਉਹ ਇਹ ਉਪਲਬਧੀ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਬਣ ਸਕਦਾ ਹੈ।” ਪੁਜਾਰਾ 100 ਟੈਸਟ ਮੈਚ ਖੇਡਣ ਵਾਲਾ ਭਾਰਤ ਦਾ 13ਵਾਂ ਖਿਡਾਰੀ ਬਣ ਗਿਆ। ਉਸ ਤੋਂ ਵੱਧ ਟੈਸਟ ਸਚਿਨ ਤੇਂਦੁਲਕਰ (200), ਰਾਹੁਲ ਦ੍ਰਾਵਿੜ (163), ਵੀਵੀਐਸ ਲਕਸ਼ਮਣ (134), ਅਨਿਲ ਕੁੰਬਲੇ (132), ਕਪਿਲ ਦੇਵ (131), ਸੁਨੀਲ ਗਾਵਸਕਰ (125), ਦਿਲੀਪ ਵੇਂਗਸਾਕਰ (116), ਸੌਰਵ ਗਾਂਗੁਲੀ (113) ), ਵਿਰਾਟ ਕੋਹਲੀ (106), ਇਸ਼ਾਂਤ ਸ਼ਰਮਾ (105), ਹਰਭਜਨ ਸਿੰਘ (103) ਅਤੇ ਵਰਿੰਦਰ ਸਹਿਵਾਗ (103) ਖੇਡ ਚੁੱਕੇ ਹਨ।

ਪੁਜਾਰਾ ਨੇ 100ਵਾਂ ਟੈਸਟ ਖੇਡ ਕੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਨੂੰ ਪਿੱਛੇ ਛੱਡ ਦਿੱਤਾ ਹੈ। ਅਜ਼ਹਰ ਨੇ 99 ਟੈਸਟ ਖੇਡੇ ਸਨ। ਪੁਜਾਰਾ ਨੂੰ ਵਧਾਈ ਦੇਣ ਤੋਂ ਬਾਅਦ ਗਾਵਸਕਰ ਨੇ ਕਿਹਾ, “100ਵੇਂ ਟੈਸਟ ਕਲੱਬ ਵਿੱਚ ਤੁਹਾਡਾ ਸੁਆਗਤ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਆਪਣੇ 100ਵੇਂ ਟੈਸਟ ਵਿੱਚ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਬਣੋ ਅਤੇ ਦਿੱਲੀ ਵਿੱਚ ਇੱਕ ਹੋਰ ਜਿੱਤ ਦੀ ਨੀਂਹ ਰੱਖੋ।”

Scroll to Top