ਚੰਡੀਗੜ੍ਹ,2 ਅਗਸਤ 2021:ਦੇਸ਼ ਅਜੇ ਕੋਰੋਨਾ ਦੀ ਮਾਰ ‘ਚੋ ਉੱਪਰ ਉੱਭਰ ਹੀ ਰਿਹਾ ਸੀ ਕਿ ਕੋਰੋਨਾ ਕੇਸਾਂ ਨੇ ਮੁੜ ਤੋਂ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ |ਜਿਕਰਯੋਗ ਹੈ ਕਿ ਦੇਸ਼ ਵਿੱਚ ਕੋਰੋਨਾ ਦੀ ਤੀਜੀ ਲਹਿਰ ਇਸੇ ਮਹੀਨੇ ਤੋਂ ਸ਼ੁਰੂ ਹੋ ਸਕਦੀ ਹੈ।ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਅਗਸਤ ਮਹੀਨੇ ਤੋਂ ਸ਼ੁਰੂ ਹੋਵੇਗੀ ਤੇ ਇਸ ਨਾਲ ਰੋਜ਼ਾਨਾ ਇੱਕ ਲੱਖ ਮਾਮਲੇ ਸਾਹਮਣੇ ਆ ਸਕਦੇ ਹਨ।
ਜੇ ਫਿਰ ਵੀ ਸਾਵਧਾਨੀ ਨਾ ਰੱਖੀ ਗਈ ਤਾਂ ਇਹ ਗਿਣਤੀ ਪ੍ਰਤੀ ਦਿਨ 1.5 ਲੱਖ ਤੱਕ ਵੀ ਪਹੁੰਚ ਸਕਦੀ ਹੈ।ਇੱਕ ਖੋਜ ‘ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਸ ਦੀ ਤੀਜੀ ਲਹਿਰ ਸਿਖਰ ਅਕਤੂਬਰ ਵਿੱਚ ਵੇਖੀ ਜਾ ਸਕਦੀ ਹੈ।
ਵਰਲਡੋਮੀਟਰ ਵੈਬਸਾਈਟ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 40,784 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 424 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 36,808 ਲੋਕ ਠੀਕ ਹੋ ਚੁੱਕੇ ਹਨ। ਵੈਬਸਾਈਟ ਦੇ ਅਨੁਸਾਰ, ਦੇਸ਼ ਵਿੱਚ ਹੁਣ ਤੱਕ ਕੋਰੋਨਾ ਦੇ ਕੁੱਲ 31,695,368 ਕੇਸ ਪਾਏ ਗਏ ਹਨ |
ਹਾਲ ਹੀ ਵਿੱਚ, ਮਾਹਰਾਂ ਨੇ ਕਿਹਾ ਸੀ ਕਿ ਕੋਰੋਨਾ ਵਾਇਰਸ ਦਾ ਡੈਲਟਾ ਰੂਪ ਵਾਇਰਸ ਦੇ ਹੋਰ ਸਾਰੇ ਰੂਪਾਂ ਨਾਲੋਂ ਵਧੇਰੇ ਗੰਭੀਰ ਬਿਮਾਰੀ ਦਾ ਕਾਰਨ ਬਣ ਸਕਦਾ ਹੈ ਅਤੇ ਇਹ ਚੇਚਕ ਵਾਂਗ ਅਸਾਨੀ ਨਾਲ ਫੈਲ ਸਕਦਾ ਹੈ ਅਤੇ ਟੀਕਾਕਰਨ ਕਰਵਾ ਚੁੱਕੇ ਲੋਕ ਵੀ ਇਸ ਨੂੰ ਫੈਲਾ ਸਕਦੇ ਹਨ |