ਚੰਡੀਗੜ੍ਹ 01 ਜੂਨ 2022: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt Amarinder Singh) ਨੇ ਟਵੀਟ ਕਰਦਿਆਂ ਪੰਜਾਬ ਸਰਕਾਰ ‘ਤੇ ਹਮਲਾ ਬੋਲਦਿਆਂ ਕਿਹਾ ਕਿ ਪੰਜਾਬ ਵਿਚ ਜੰਗਲ ਰਾਜ ਹੈ। ਉਨ੍ਹਾਂ ਕਿਹਾ ਕਿ ਪਿਛਲੇ 2 ਦਿਨਾਂ ਵਿਚ 9 ਕਤਲ ਹੋ ਚੁੱਕੇ ਹਨ । ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ ਕਿ ਲੁਧਿਆਣਾ ਦੇ ਨੇੜੇ ਦਿਨ ਦਿਹਾੜੇ ਹਾਈਵੇ ਤੇ ਹਥਿਆਰਬੰਦ ਲੁਟੇਰਿਆਂ ਨੇ ਇਕ ਸਰਕਾਰੀ ਬੱਸ ਨੂੰ ਅਗਵਾ ਕਰਕੇ ਲੁੱਟ ਲਿਆ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵਿਨਾਸ਼ਨਕਾਰੀ ਸਾਬਤ ਹੋ ਰਹੀ ਹੈ ਅਤੇ ਪੂਰੇ ਪੰਜਾਬ ਵਿੱਚ ਡਰ ਦਾ ਮਾਹੌਲ ਹੈ।
ਅਕਤੂਬਰ 14, 2025 11:08 ਬਾਃ ਦੁਃ