ਚੰਡੀਗੜ੍ਹ, 08 ਫਰਵਰੀ 2023: ਪੰਜਾਬ ਦੇ ਪਠਾਨਕੋਟ (Pathankot) ਵਿੱਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਅਹਿਮ ਕਸਬੇ ਬਮਿਆਲ ਦੀ ਜ਼ੀਰੋ ਲਾਈਨ ‘ਤੇ ਵਸੇ ਪਿੰਡ ਲਾਸੀਆਂ ਦੇ ਪਿੰਡ ਵਾਸੀਆਂ ਨੇ ਬੀਤੀ ਦੇਰ ਰਾਤ ਇਕ ਸ਼ੱਕੀ ਵਿਅਕਤੀ ਨੂੰ ਫੜਨ ਤੋਂ ਬਾਅਦ ਸੀਮਾ ਸੁਰੱਖਿਆ ਬਲ (BSF) ਨੂੰ ਸੂਚਨਾ ਦਿੱਤੀ।
ਬੀਐੱਸਐੱਫ ਦੇ ਅਧਿਕਾਰੀ ਵਲੋਂ ਉਕਤ ਵਿਅਕਤੀ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਬੀਐੱਸਐੱਫ ਨੇ ਉਕਤ ਵਿਅਕਤੀ ਨੂੰ ਥਾਣਾ ਨਰੋਟ ਜੈਮਲ ਸਿੰਘ ਦੇ ਹਵਾਲੇ ਕਰ ਦਿੱਤਾ ਹੈ । ਨਰੋਟ ਜੈਮਲ ਸਿੰਘ ਥਾਣਾ ਇੰਚਾਰਜ ਅਜਵਿੰਦਰ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਉਕਤ ਵਿਅਕਤੀ ਨੇ ਆਪਣਾ ਨਾਂ ਮੋਨੂੰ ਵਾਸੀ ਉਤਰਾਖੰਡ ਦੱਸਿਆ ਹੈ।