BJP ਨੇ ਮੁੰਬਈ ਉੱਤਰੀ ਮੱਧ ਸੀਟ ਤੋਂ ਉੱਜਵਲ ਨਿਕਮ ਨੂੰ ਟਿਕਟ ਦਿੱਤੀ, ਜਾਣੋ ਕਿਉਂ ਚਰਚਾ ‘ਚ ਇਹ ਉਮੀਦਵਾਰ

Ujjwal Nikam

ਚੰਡੀਗੜ੍ਹ, 27 ਅਪ੍ਰੈਲ 2024: ਲੋਕ ਸਭਾ ਚੋਣਾਂ ਦੌਰਾਨ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਭਾਜਪਾ ਨੇ ਮੁੰਬਈ ਉੱਤਰੀ ਮੱਧ ਸੀਟ ਤੋਂ ਪੂਨਮ ਮਹਾਜਨ ਦੀ ਟਿਕਟ ਰੱਦ ਕਰ ਦਿੱਤੀ ਹੈ ਅਤੇ ਉੱਜਵਲ ਨਿਕਮ (Ujjwal Nikam) ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਜਿਕਰਯੋਗ ਹੈ ਕਿ ਉੱਜਵਲ ਨਿਕਮ ਅਜਮਲ ਕਸਾਬ ਕੇਸ ਵਿੱਚ ਸਰਕਾਰੀ ਵਕੀਲ ਸਨ ਅਤੇ ਉਨ੍ਹਾਂ ਨੇ ਕਸਾਬ ਨੂੰ ਮੌਤ ਦੀ ਸਜ਼ਾ ਦਿਵਾਈ ਸੀ।

26/11 ਹਮਲੇ ਤੋਂ ਇਲਾਵਾ ਨਿਕਮ (Ujjwal Nikam) ਨੇ ਮੁੰਬਈ ਬੰਬ ਧਮਾਕਾ ਕੇਸ, ਗੁਲਸ਼ਨ ਕੁਮਾਰ ਕਤਲ ਕੇਸ, ਪ੍ਰਮੋਦ ਮਹਾਜਨ ਕਤਲ ਕੇਸ, ਗੇਟਵੇ ਆਫ ਇੰਡੀਆ ਬਲਾਸਟ ਵਰਗੇ ਕਈ ਕੇਸ ਲੜੇ ਹਨ। ਮਹਾਰਾਸ਼ਟਰ ਦੇ ਜਲਗਾਓਂ ਸ਼ਹਿਰ ਦੇ ਮਰਾਠਾ ਪਰਿਵਾਰ ਨਾਲ ਸਬੰਧਤ ਮਸ਼ਹੂਰ ਵਕੀਲ ਲਨਿਕਮ ਨੂੰ ਹੁਣ ਭਾਜਪਾ ਨੇ ਮੁੰਬਈ ਉੱਤਰੀ ਮੱਧ ਸੀਟ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਭਾਜਪਾ ਦੇ ਮਰਹੂਮ ਆਗੂ ਪ੍ਰਮੋਦ ਮਹਾਜਨ ਦੀ ਬੇਟੀ ਪੂਨਮ ਮਹਾਜਨ ਨੇ 2014 ਅਤੇ 2019 ‘ਚ ਮੁੰਬਈ ਉੱਤਰੀ ਮੱਧ ਤੋਂ ਜਿੱਤ ਹਾਸਲ ਕੀਤੀ ਸੀ। ਉਹ ਭਾਜਪਾ ਦੇ ਯੂਥ ਵਿੰਗ ਦੀ ਸਾਬਕਾ ਪ੍ਰਧਾਨ ਵੀ ਹੈ। ਭਾਜਪਾ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਮਹਾਜਨ ਨੂੰ ਹਟਾਉਣ ਦਾ ਫੈਸਲਾ ਜਥੇਬੰਦਕ ਫੀਡਬੈਕ ਦੇ ਆਧਾਰ ‘ਤੇ ਲਿਆ ਗਿਆ ਹੈ। ਪਹਿਲਾਂ ਹੀ ਸੰਕੇਤ ਮਿਲੇ ਸਨ ਕਿ ਪਾਰਟੀ ਆਲਾਕਮਾਨ ਪੂਨਮ ਮਹਾਜਨ ਬਾਰੇ ਕੋਈ ਵੱਡਾ ਫੈਸਲਾ ਲੈ ਸਕਦੀ ਹੈ।

छवि

Leave a Reply

Your email address will not be published. Required fields are marked *