Allahabad High Court

ਇਲਾਹਾਬਾਦ ਹਾਈਕੋਰਟ ਦਾ ਵੱਡਾ ਫੈਸਲਾ, ਕਰੋਨਾ ਦੌਰਾਨ ਬੱਚਿਆਂ ਦੀ 15 ਫ਼ੀਸਦੀ ਫੀਸ ਹੋਵੇਗੀ ਮੁਆਫ਼

ਚੰਡੀਗੜ੍ਹ,16 ਜਨਵਰੀ 2023: ਕੋਰੋਨਾ ਦੇ ਦੌਰ ਵਿੱਚ ਸਕੂਲ ਫੀਸ ਦੇ ਮਾਮਲੇ ਵਿੱਚ ਹਾਈਕੋਰਟ ਦਾ ਵੱਡਾ ਫੈਸਲਾ ਆਇਆ ਹੈ। ਇਲਾਹਾਬਾਦ ਹਾਈਕੋਰਟ (Allahabad High Court) ਨੇ ਮਾਪਿਆਂ ਦੇ ਹੱਕ ਵਿੱਚ ਦਿੱਤਾ ਵੱਡਾ ਫੈਸਲਾ। ਬੱਚਿਆਂ ਦੀਆਂ 15 ਫੀਸਦੀ ਫੀਸਾਂ ਮੁਆਫ਼ ਕੀਤੀਆਂ ਜਾਣਗੀਆਂ। ਕਈ ਮਾਪਿਆਂ ਦੀ ਤਰਫੋਂ ਕੋਰੋਨਾ ਦੇ ਸਮੇਂ ਦੌਰਾਨ ਵਸੂਲੀ ਜਾ ਰਹੀ ਸਕੂਲ ਫੀਸਾਂ ਦੇ ਨਿਯਮ ਨੂੰ ਲੈ ਕੇ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ। ਸਾਲ 2020-21 ਵਿੱਚ ਸੂਬੇ ਦੇ ਸਾਰੇ ਸਕੂਲਾਂ ਵਿੱਚ ਵਸੂਲੀ ਜਾਣ ਵਾਲੀ ਕੁੱਲ ਫ਼ੀਸ ‘ਤੇ 15 ਫ਼ੀਸਦੀ ਮੁਆਫ਼ ਕੀਤਾ ਜਾਵੇਗਾ।

ਹਾਈਕੋਰਟ ਨੇ ਸੂਬੇ ਭਰ ਦੇ ਸਕੂਲਾਂ ਨੂੰ ਲੈ ਕੇ ਜਾਰੀ ਕੀਤੇ ਨਿਰਦੇਸ਼, ਹਾਈਕੋਰਟ ਨੇ ਸੈਸ਼ਨ 2020-21 ਲਈ ਜਾਰੀ ਕੀਤੇ ਹੁਕਮ ਅਦਾਲਤ ਨੇ ਕਿਹਾ ਹੈ ਕਿ ਸੈਸ਼ਨ 2020-21 ਵਿੱਚ ਲਈ ਗਈ ਸਾਰੀ ਫੀਸ ਦਾ 15 ਫੀਸਦੀ ਅਗਲੇ ਸੈਸ਼ਨ ਵਿੱਚ ਐਡਜਸਟ ਕਰਨਾ ਹੋਵੇਗਾ। ਚੀਫ਼ ਜਸਟਿਸ ਰਾਜੇਸ਼ ਬਿੰਦਲ ਅਤੇ ਜਸਟਿਸ ਜੇਜੇ ਮੁਨੀਰ ਦੀ ਡਿਵੀਜ਼ਨ ਬੈਂਚ ਨੇ ਕਿਹਾ ਕਿ ਸਕੂਲ ਛੱਡਣ ਵਾਲਿਆਂ ਨੂੰ 15 ਫ਼ੀਸਦੀ ਫੀਸ ਵਾਪਸ ਕਰਨੀ ਪਵੇਗੀ।

Scroll to Top