Kartar Singh

ਕੋਟਲੀ ਸੂਰਤ ਮੱਲ੍ਹੀ ਦੇ ਫੌਜੀ ਜਵਾਨ ਕਰਤਾਰ ਸਿੰਘ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ

ਗੁਰਦਾਸਪੁਰ, 25 ਜਨਵਰੀ 2023: ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਕੋਟਲੀ ਸੂਰਤ ਮੱਲ੍ਹੀ ਦੇ ਜੰਮਪਲ ਫੌਜੀ ਜਵਾਨ ਕਰਤਾਰ ਸਿੰਘ (Kartar Singh) ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਤੇ ਇਲਾਜ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਮ੍ਰਿਤਕ ਫੌਜੀ ਕਰਤਾਰ ਸਿੰਘ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਹੈ |

ਫੌਜੀ ਜਵਾਨ ਦੇ ਪਿਤਾ ਤਰਲੋਕ ਸਿੰਘ ਤੇ ਹੋਰ ਪਰਿਵਾਰਿਕ ਮੈਂਬਰਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਆਖਿਆ ਕਿ ਉਨ੍ਹਾਂ ਦਾ ਪੁੱਤਰ ਕਰਤਾਰ ਸਿੰਘ (38) ਬੰਬੇ ਇੰਜੀਨੀਅਰ 121ਯੂਨਿਟ ਬੀਨਾਗੁਰੀ ਵੈੱਸਟ ਬੰਗਾਲ ‘ਚ ਡਿਊਟੀ ਨਿਭਾ ਰਿਹਾ ਸੀ, ਬੀਤੀ 27 ਦਸੰਬਰ ਨੂੰ ਫੌਜੀ ਜਵਾਨ ਕਰਤਾਰ ਸਿੰਘ ਨੂੰ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਰਕੇ ਰਮੀ ਹਸਪਤਾਲ ਕਲਕੱਤਾ ਵਿਖੇ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਅਤੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਹੈ |

ਮ੍ਰਿਤਕ ਫੌਜੀ ਜਵਾਨ ਪਿੱਛੇ ਪਤਨੀ,ਦੋ ਬੱਚੇ, ਬਜ਼ੁਰਗ ਮਾਤਾ -ਪਿਤਾ ਛੱਡ ਗਿਆ ਹੈ। ਕਰਤਾਰ ਸਿੰਘ ਦੀ ਮ੍ਰਿਤਕ ਦੇਹ ਕੱਲ੍ਹ ਉਨ੍ਹਾਂ ਦੇ ਜੱਦੀ ਪਿੰਡ ਕੋਟਲੀ ਸੂਰਤ ਮੱਲ੍ਹੀ ਵਿਖੇ ਲਿਆਂਦੀ ਜਾਵੇਗੀ |ਜਿੱਥੇ ਉਹਨਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਰ ਕੀਤਾ ਜਾਵੇਗਾ।

Scroll to Top