ਚੰਡੀਗੜ੍ਹ, 02 ਫਰਵਰੀ 2023: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਯਾਦਗਾਰ ‘ਤੇ ਦੇਸ਼ਾਂ-ਵਿਦੇਸ਼ਾਂ ਤੋਂ ਲੋਕ ਆਉਂਦੇ ਹਨ, ਉੱਥੇ ਹੀ ਸਿੱਧੂ ਦੀ ਯਾਦਗਾਰ ‘ਤੇ ਬੰਗਲੌਰ ਤੋਂ ਆਇਆ ਉਹ ਇਨਸਾਨ ਜਿਸਦਾ ਨਾਮ ਅਮਨਦੀਪ ਸਿੰਘ ਖ਼ਾਲਸਾ (Amandeep Singh Khalsa) 2008 ਤੋਂ ਲੈ ਕੇ ਲਗਾਤਾਰ ਸਾਈਕਲ ‘ਤੇ ਸਫ਼ਰ ਤੈਅ ਕਰ ਰਿਹਾ ਹੈ। ਜਿਸ ਨੇ ਪੂਰੇ ਦੇਸ਼ ਦੀਆਂ 26 ਸੂਬਿਆਂ ਦੀ ਯਾਤਰਾ ਕਰ ਲਈ ਹੈ, ਉਥੇ ਹੀ ਉਹਨਾਂ ਨੂੰ ਇੱਕ ਮਿਲੀਅਨ ਡਾਲਰ ਦਾ ਇਨਾਮ ਵੀ ਮਿਲਿਆ ਹੈ ਅਤੇ ਗਿਨੀਜ਼ ਵਰਲਡ ਰਿਕਾਰਡ ਬਣਾ ਚੁੱਕਿਆ ਹੈ |
ਅਮਨਦੀਪ ਸਿੰਘ ਖ਼ਾਲਸਾ ਸਿੱਧੂ ਮੂਸੇਵਾਲਾ ਦੀ ਯਾਦਗਾਰ ‘ਤੇ ਬੰਗਲੌਰ ਤੋਂ ਸਾਈਕਲ ਚਲਾ ਕੇ ਪਹੁੰਚਿਆ। ਉਸ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਐਸਵਾਈਐਲ ਗੀਤ ਤੋਂ ਬਾਅਦ ਪਤਾ ਲੱਗਿਆ ਕਿ ਉਹ ਇਨਸਾਨ ਪੰਜਾਬ ਦੀ ਬਿਹਤਰੀ ਲਈ ਗੀਤ ਲਿਖ ਰਿਹਾ ਹੈ। ਇਸ ਕਰਕੇ ਉਹ ਸਿੱਧੂ ਦੀ ਯਾਦਗਾਰ ਪਿੰਡ ਮੂਸਾ ਪਹੁੰਚਿਆ। ਇਸਤੋਂ ਬਾਅਦ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚ ਕੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਮੁਲਾਕਾਤ ਕੀਤੀ |