Rahul Gandhi

ਅਗਨੀਵੀਰ ਯੋਜਨਾ ਫੌਜ ਦੇ ਪੱਖ ਤੋਂ ਨਹੀਂ ਆਈ, ਅਜੀਤ ਡੋਭਾਲ ਵਲੋਂ ਫੌਜ ‘ਤੇ ਥੋਪੀ: ਰਾਹੁਲ ਗਾਂਧੀ

ਚੰਡੀਗੜ੍ਹ, 07 ਫਰਵਰੀ 2023: ਅਡਾਨੀ ਗਰੁੱਪ ‘ਤੇ ਹਿੰਡਨਬਰਗ ਰਿਸਰਚ ਦੀ ਰਿਪੋਰਟ ਤੋਂ ਬਾਅਦ ਪੈਦਾ ਹੋਏ ਹੰਗਾਮੇ ਨੇ ਸੰਸਦ ਦੀ ਕਾਰਵਾਈ ਲਗਾਤਾਰ ਤੀਜੇ ਦਿਨ ਵੀ ਪ੍ਰਭਾਵਿਤ ਹੋਈ । ਸੋਮਵਾਰ ਨੂੰ ਵੀ ਦੋਵਾਂ ਸਦਨਾਂ ਵਿੱਚ ਵਿਰੋਧੀ ਧਿਰ ਨੇ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਤੋਂ ਜਾਂਚ ਦੀ ਮੰਗ ਅਤੇ ਪ੍ਰਧਾਨ ਮੰਤਰੀ ਦੇ ਬਿਆਨ ਨੂੰ ਲੈ ਕੇ ਹੰਗਾਮਾ ਕੀਤਾ। ਇਸ ਤੋਂ ਬਾਅਦ ਦੋਵਾਂ ਸਦਨਾਂ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਦੁਪਹਿਰ 1:30 ਵਜੇ ਤੋਂ ਬਾਅਦ ਕਾਰਵਾਈ ਫਿਰ ਸ਼ੁਰੂ ਹੋਈ |

ਲੋਕ ਸਭਾ ‘ਚ ਰਾਹੁਲ ਗਾਂਧੀ (Rahul Gandhi) ਨੇ ਅਗਨੀਵੀਰ ਯੋਜਨਾ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਭਾਰਤ ਜੋੜੋ ਯਾਤਰਾ ਦੌਰਾਨ ਉਹ ਕਈ ਨੌਜਵਾਨਾਂ ਨੂੰ ਮਿਲੇ ਜਿਨ੍ਹਾਂ ਨੇ ਕਿਹਾ ਕਿ ਉਹ ਅਗਨੀਵੀਰ ਯੋਜਨਾ ਤੋਂ ਖੁਸ਼ ਨਹੀਂ ਹਨ। ਨੌਜਵਾਨਾਂ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ 15 ਸਾਲ ਨੌਕਰੀ ਦੇ ਨਾਲ-ਨਾਲ ਪੈਨਸ਼ਨ ਮਿਲਦੀ ਸੀ ਪਰ ਹੁਣ ਚਾਰ ਸਾਲ ਬਾਅਦ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ।

ਰਾਹੁਲ ਗਾਂਧੀ (Rahul Gandhi)  ਨੇ ਕਿਹਾ ਕਿ ਉਹ ਕੁਝ ਸੀਨੀਅਰ ਰਿਟਾਇਰਡ ਫੌਜੀ ਅਫਸਰਾਂ ਨੂੰ ਮਿਲੇ ਹਨ, ਜਿਨ੍ਹਾਂ ਨੇ ਕਿਹਾ ਕਿ ਇਹ ਅਗਨੀਵੀਰ ਯੋਜਨਾ ਫੌਜ ਦੇ ਪੱਖ ਤੋਂ ਨਹੀਂ ਆਈ ਹੈ, ਅਜੀਤ ਡੋਭਾਲ ਵਲੋਂ ਫੌਜ ‘ਤੇ ਥੋਪੀ ਗਈ ਹੈ | ਇਸ ਵਿੱਚ ਆਰਐਸਐਸ ਦਾ ਵੀ ਹੱਥ ਹੈ।

ਇਸ ਦੌਰਾਨ ਲੋਕ ਸਭਾ ਵਿੱਚ ਆਪਣੇ ਸੰਬੋਧਨ ਦੌਰਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਉਦਯੋਗਪਤੀ ਗੌਤਮ ਅਡਾਨੀ ਦੀਆਂ ਇਕੱਠੀਆਂ ਤਸਵੀਰਾਂ ਦਿਖਾਈਆਂ। ਜਿਸ ‘ਤੇ ਸਪੀਕਰ ਨੇ ਗੁੱਸੇ ‘ਚ ਆ ਕੇ ਕਿਹਾ ਕਿ ਪੋਸਟਰਬਾਜ਼ੀ ਬੰਦ ਕਰੋ, ਨਹੀਂ ਤਾਂ ਸੱਤਾਧਾਰੀ ਪਾਰਟੀ ਦੇ ਲੋਕ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਅਡਾਨੀ ਦੀ ਤਸਵੀਰ ਵੀ ਇਕੱਠੇ ਦਿਖਾਉਣਗੇ।

ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ 2014 ‘ਚ ਅਡਾਨੀ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ‘ਚ 609ਵੇਂ ਨੰਬਰ ‘ਤੇ ਸੀ, ਪਤਾ ਨਹੀਂ ਕੀ ਜਾਦੂ ਹੋ ਗਿਆ ਅਤੇ ਉਹ ਦੂਜੇ ਨੰਬਰ ‘ਤੇ ਆ ਗਿਆ।ਲੋਕਾਂ ਨੇ ਪੁੱਛਿਆ ਕਿ ਇਹ ਕਾਮਯਾਬੀ ਕਿਵੇਂ ਹੋਈ?ਅਤੇ ਇਸ ਦੇ ਨਾਲ ਭਾਰਤ ਦੇ ਪਤੜ੍ਹਾਂ ਮੰਤਰੀ ਨਾਲ ਕੀ ਰਿਸ਼ਤਾ ਹੈ? ਤੁਹਾਨੂੰ ਦੱਸ ਦਈਏ ਕਿ ਇਹ ਰਿਸ਼ਤਾ ਕਈ ਸਾਲ ਪਹਿਲਾਂ ਉਦੋਂ ਸ਼ੁਰੂ ਹੋਇਆ ਸੀ ਜਦੋਂ ਨਰਿੰਦਰ ਮੋਦੀ ਮੁੱਖ ਮੰਤਰੀ ਸਨ।

Scroll to Top