ਚੰਡੀਗੜ੍ਹ 04 ਜਨਵਰੀ 2023: ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ ਅੱਜ ਦਿੱਲੀ ਵਿੱਚ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਦੀ ਹਾਜ਼ਰੀ ਵਿੱਚ ਐਸਵਾਈਐਲ (SYL) ਦੇ ਮੁੱਦੇ ’ਤੇ ਮੀਟਿੰਗ ਸਮਾਪਤ ਹੋ ਚੁੱਕੀ ਹੈ | ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਆਪਣਾ ਪੱਖ ਪੂਰੀ ਮਜਬੂਤੀ ਨਾਲ ਰੱਖਿਆ ਹੈ, ਭਗਵੰਤ ਮਾਨ ਨੇ ਕਿਹਾ ਕਿ ਅਸੀਂ ਐੱਸਵਾਈਐੱਲ ਨਹਿਰ ਕਿਵੇਂ ਬਣਾ ਸਕਦੇ ਹਾਂ, ਜਦਕਿ ਪੰਜਾਬ ਕੋਲ ਹਰਿਆਣਾ ਨੂੰ ਦੇਣ ਲਈ ਪਾਣੀ ਨਹੀਂ | ਕੇਂਦਰ ਸਰਕਾਰ ਨੇ ਪੰਜਾਬ ਵਿੱਚ ਨਹਿਰਾਂ ਲਈ ਇੱਕ ਰੁਪਿਆ ਵੀ ਨਹੀਂ ਦਿੱਤਾ |
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਨੂੰ ਯਮੁਨਾ ਵਿਚੋਂ ਪਾਣੀ ਦੇ ਦਿੱਤਾ ਜਾਵੇ, ਸਾਡੇ ਕੋਲ ਦੇਣ ਲਈ ਵਾਧੂ ਪਾਣੀ ਨਹੀਂ ਹੈ | ਉਨ੍ਹਾਂ ਕਿਹਾ ਕਿ ਐੱਸਵਾਈਐੱਲ ਦੀ ਬਜਾਏ ਵਾਈਐੱਸਐੱਲ ਕਰ ਦਿੱਤਾ ਜਾਵੇ, ਯਮੁਨਾ ਵਿਚੋਂ ਸਤਲੁਜ ਨੂੰ ਪਾਣੀ ਦੇ ਦਿੱਤਾ ਜਾਵੇਗਾ, ਫਿਰ ਐੱਸਵਾਈਐੱਲ ਰਹੀ ਹਰਿਆਣਾ ਨੂੰ ਪਾਣੀ ਦੇ ਦੇਵੋ, ਪਰ ਸਤਲੁਜ ਨੂੰ ਬਚਾਇਆ ਜਾਵੇ | ਦੂਜੇ ਪਾਸੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ‘ਤੇ ਇਹ ਮੌਕਾ ਦਿੱਤਾ ਸੀ, ਪਰ ਇਸ ਮੀਟਿੰਗ ਵਿੱਚ ਐੱਸਵਾਈਐੱਲ ਮੁੱਦੇ ‘ਤੇ ਕੋਈ ਢੁੱਕਵਾਂ ਹੱਲ ਨਹੀਂ ਨਿਕਲਿਆ |