Turkey

ਕੁਝ ਘੰਟਿਆਂ ਬਾਅਦ ਦੂਜੇ ਭੂਚਾਲ ਨਾਲ ਕੰਬਿਆ ਤੁਰਕੀ, ਸੀਰੀਆ ‘ਚ ਵੀ ਮਹਿਸੂਸ ਕੀਤੇ ਝਟਕੇ

ਚੰਡੀਗੜ੍ਹ, 6 ਫਰਵਰੀ 2023: ਤੁਰਕੀ (Turkey) ‘ਚ ਅੱਜ ਕਰੀਬ ਨੌਂ ਘੰਟਿਆਂ ਬਾਅਦ ਦੂਜੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ । ਇਸ ਵਾਰ ਰਿਕਟਰ ਪੈਮਾਨੇ ‘ਤੇ ਤੀਬਰਤਾ 7.5 ਮਾਪੀ ਗਈ ਹੈ । ਭਾਰਤੀ ਸਮੇਂ ਅਨੁਸਾਰ ਦੁਪਹਿਰ 3.54 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ । ਇਸ ਦਾ ਕੇਂਦਰ ਅੰਕਾਰਾ ਤੋਂ 427 ਕਿਲੋਮੀਟਰ ਅਤੇ ਜ਼ਮੀਨ ਤੋਂ 10 ਕਿਲੋਮੀਟਰ ਅੰਦਰ ਸੀ।

ਇਸ ਦੇ ਨਾਲ ਹੀ ਤੁਰਕੀ (Turkey) ਦੀ ਇਕ ਸਮਾਚਾਰ ਏਜੰਸੀ ਨੇ ਦੇਸ਼ ਦੀ ਆਫਤ ਏਜੰਸੀ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਦੱਖਣੀ ਤੁਰਕੀ ਦੇ ਕਾਹਰਾਮਨਮਾਰਸ ਸੂਬੇ ਦੇ ਐਲਬਿਸਤਾਨ ਜ਼ਿਲੇ ਵਿਚ 7.6 ਤੀਬਰਤਾ ਦਾ ਇਕ ਹੋਰ ਤਾਜ਼ਾ ਭੂਚਾਲ ਆਇਆ ਹੈ । ਇਸ ਦਾ ਅਸਰ ਸੀਰੀਆ ਦੇ ਦਮਿਸ਼ਕ, ਲਤਾਕੀਆ ਅਤੇ ਹੋਰ ਸੀਰੀਆ ਦੇ ਸੂਬਿਆਂ ਵਿੱਚ ਵੀ ਮਹਿਸੂਸ ਕੀਤਾ ਗਿਆ ਹੈ ।

ਇਸ ਤੋਂ ਪਹਿਲਾਂ ਤੁਰਕੀ, ਸੀਰੀਆ ਵਿੱਚ ਸਵੇਰੇ 6.58 ਵਜੇ ਆਏ ਭੂਚਾਲ ਦੇ ਝਟਕਿਆਂ ਕਾਰਨ 1300 ਤੋਂ ਵੱਧ ਜਣਿਆਂ ਦੀ ਮੌਤ ਹੋ ਚੁੱਕੀ ਹੈ। ਹਜ਼ਾਰਾਂ ਇਮਾਰਤਾਂ ਤਬਾਹ ਹੋ ਗਈਆਂ ਅਤੇ 2300 ਤੋਂ ਬਾਅਦ ਲੋਕ ਜ਼ਖਮੀ ਹੋ ਗਏ ਹਨ । ਅਜਿਹੇ ‘ਚ ਕੁਝ ਘੰਟਿਆਂ ਬਾਅਦ ਆਏ ਇਸ ਦੂਜੇ ਜ਼ਬਰਦਸਤ ਝਟਕੇ ਨੇ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ।

Scroll to Top