Quetta in pakistan

ਪਾਕਿਸਤਾਨ ਦੇ ਕਵੇਟਾ ਸੂਬੇ ‘ਚ ਹੋਇਆ ਬੰਬ ਧਮਾਕਾ, 4 ਲੋਕ ਦੀ ਮੌਤ, 15 ਤੋਂ ਵੱਧ ਜਖ਼ਮੀ

ਚੰਡੀਗੜ੍ਹ 31 ਦਸੰਬਰ 2021: ਪਾਕਿਸਤਾਨ ਦੇ ਕਵੇਟਾ ਸੂਬੇ ਵਿਚ ਵੀਰਵਾਰ ਦੀ ਰਾਤ ਇਕ ਬੰਬ ਧਮਾਕੇ (bomb blast) ਦੀ ਖ਼ਬਰ ਆ ਰਹੀ ਹੈ | ਜਿਸ ‘ਚ ਘੱਟ ਤੋਂ ਘੱਟ 4 ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖ਼ਮੀ ਹੋ ਗਏ| ਸੂਤਰਾਂ ਦੇ ਮੁਤਾਬਕ ਅਧਿਕਾਰੀਆਂ ਨੇ ਦੱਸਿਆ ਕਿ ਬੰਬ ਧਮਾਕਾ (bomb blast) ਜਿੰਨਾ ਰੋਡ ’ਤੇ ਸਾਇੰਸ ਕਾਲਜ ਦੇ ਨੇੜੇ ਖੜ੍ਹੀ ਇਕ ਕਾਰ ਕੋਲ ਹੋਇਆ।

ਦਸਿਆ ਜਾ ਰਿਹਾ ਹੈ ਕਿ ਜਿੰਨਾ ਰੋਡ ਕਵੇਟਾ ਦੇ ਮੁੱਖ ਮਾਰਗਾਂ ਵਿਚੋਂ ਇਕ ਹੈ ਅਤੇ ਖ਼ਰੀਦਦਾਰੀ ਲਈ ਕਾਫ਼ੀ ਪ੍ਰਸਿੱਧ ਅਤੇ ਸਭ ਤੋਂ ਵਿਅਸਤ ਸਥਾਨ ਹੈ। ਅਧਿਕਾਰੀ ਇਸ ਘਟਨਾ ਦੀ ਜਾਂਚ ਕਰ ਰਹੇ ਹਨ। ਅਧਿਕਾਰੀਆਂ ਮੁਤਾਬਕ ਜ਼ਖ਼ਮੀਆਂ ਨੂੰ ਕਵੇਟਾ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਧਮਾਕੇ ਨਾਲ ਆਸ-ਪਾਸ ਦੀਆਂ ਇਮਾਰਤਾਂ ਦੇ ਸ਼ੀਸ਼ੇ ਟੁੱਟ ਗਏ। ਪਾਕਿਸਤਾਨ ਦੇ ਇਸ ਇਲਾਕੇ ਵਿਚ ਇਸਲਾਮਿਕ ਸਟੇਟ ਕਾਫ਼ੀ ਸਰਗਰਮ ਹੈ।

Scroll to Top