ਚੰਡੀਗੜ੍ਹ, 25 ਦਸੰਬਰ 2023: ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ (Dushyant Chautala) ਨੇ ਸੁਸਾਸ਼ਨ ਦਿਵਸ ‘ਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਤੇ ਸੂਬੇ ਦੀ ਤਰੱਕੀ ਲਈ ਦਫਤਰ ਵਿਚ ਬੈਠ ਕੇ ਨਹੀਂ ਸੋਗ ਆਪਣੇ ਖੇਤਰ ਦੇ ਪਿੰਡ ਅਤੇ ਸ਼ਹਿਰੀ ਇਲਾਕਿਆਂ ਵਿਚ ਜਾ ਕੇ ਕੰਮ ਕਰਨ। ਸੁਸਾਸ਼ਨ ਦਿਵਸ ਦੇ ਦਿਨ ਸਾਨੂੰ ਸਾਰਿਆਂ ਨੂੰ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਅਸੀਂ ਇਮਾਨਦਾਰੀ ਨਾਲ ਆਪਣੀ ਜਿਮੇਵਾਰੀਆਂ ਦਾ ਪਾਲਣ ਕਰਾਂਗੇ ਤਾਂ ਜੋ ਆਮਜਨਤਾ ਦਾ ਜੀਵਨ ਸੁਗਮ ਹੋ ਸਕੇ।
ਡਿਪਟੀ ਮੁੱਖ ਮੰਤਰੀ ਨੇ ਇਹ ਗੱਲ ਗੁਰੂਗ੍ਰਾਮ ਵਿਚ ਪ੍ਰਬੰਧਿਤ ਜਿਲ੍ਹਾ ਪੱਧਰੀ ਸੁਸਾਸ਼ਨ ਦਿਵਸ ਪ੍ਰੋਗ੍ਰਾਮ ਦੌਰਾਨ ਕਹੀ। ਇਸ ਮੌਕੇ ‘ਤੇ ਸਿਰਸਾ ਦੀ ਸੰਸਦ ਮੈਂਬਰ ਸ੍ਰੀਮਤੀ ਸੁਨੀਤਾ ਦੁੱਗਲ ਵੀ ਮੌਜੂਦ ਰਹੀ। ਇਸ ਦੌਰਾਨ ਗੁਰੂਗ੍ਰਾਮ ਵਿਚ ਆਂਗਣਵਾੜੀ ਵਰਕਰ , ਸੁਪਰਵਾਈਜਰ ਤੇ ਸੀਡੀਪੀਓ ਨੂੰ ਮੋਬਾਇਲ ਫੋਨ ਵੀ ਵੰਡੇ।
ਦੁਸ਼ਯੰਤ ਚੌਟਾਲਾ (Dushyant Chautala) ਨੇ ਕਿਹਾ ਕਿ ਸੁਸਾਸ਼ਨ ਦਾ ਅਸਲੀ ਅਰਥ ਇਹੀ ਹੈ ਕਿ ਜੋ ਵਿਅਕਤੀ ਪ੍ਰਸਾਸ਼ਨ ਅਤੇ ਵਿਭਾਗ ਤਕ ਨਹੀਂ ਪਹੁੰਚ ਸਕਦੇ ਉਨ੍ਹਾਂ ਦੇ ਕੋਲ ਵਿਭਾਗ ਖੁਦ ਪਹੁੰਚ ਜਾਵੇ ਅਤੇ ਉਸ ਦੀ ਮੁੱਢਲੀ ਜਰੂਰਤਾਂ ਨੂੰ ਪੂਰਾ ਕੀਤਾ ਜਾਵੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਮੁੱਖ ਮੰਤਰੀ ਮਨੋਹਰ ਲਾਲ ਦੀ ਕੁਸ਼ਲ ਅਗਵਾਈ ਹੇਠ ਸੂਬਾ ਸਰਕਾਰ 600 ਤੋਂ ਵੱਧ ਸੇਵਾਵਾਂ ਨੂੰ ਪੋਰਟਲ ਰਾਹੀਂ ਸੰਚਾਲਿਤ ਕਰ ਰਹੀ ਹੈ। ਹਰ ਆਮ ਆਦਮੀ ਦਾ ਉਸ ਦੀ ਮੌਜੂਦਾ ਆਰਥਕ ਸਥਿਤੀ ਦੇ ਆਧਾਰ ‘ਤੇ ਪਰਿਵਾਰ ਪਹਿਚਾਣ ਪੱਤਰ ਬਣਾਇਆ ਗਿਆ ਹੈ। ਜੋ ਵਿਅਕਤੀ ਸੱਠ ਸਾਲ ਦੀ ਉਮਰ ਪਾਰ ਕਰ ਚੁੱਕਾ ਹੈ, ਉਸ ਦੀ ਅੱਜ ਖੁਦ-ਬ-ਖੁਦ ਹੀ ਬੁਢਾਪਾ ਪੈਂਸ਼ਨ ਬਣ ਜਾਂਦੀ ਹੈ। ਜਿਸ ਵਿਅਕਤੀ ਦੀ ਆਮਦਨ ਇਕ ਲੱਖ 80 ਹਜਾਰ ਰੁਪਏ ਜਾਂ ਇਸ ਤੋਂ ਘੱਟ ਹੈ ਉਸ ਦਾ ਬੀਪੀਏਲ ਕਾਰਡ ਬਣਾ ਦਿੱਤਾ ਜਾਂਦਾ ਹੈ ਅਤੇ ਰਾਸ਼ਨ ਮਿਲਣਾ ਸ਼ੁਰੂ ਹੋ ਜਾਂਦਾ ਹੈ। ਇਹ ਸੱਭ ਸੁਸਾਸ਼ਨ ਦਾ ਹੀ ਨਤੀਜਾ ਹੈ।
ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ, ਜਿੱਥੇ 1.20 ਲੱਖ ਦੀ ਥਾਂ 1.80 ਲੱਖ ਦੀ ਆਮਦਨ ਵਾਲੇ ਪਰਿਵਾਰਾਂ ਦੇ ਬੀਪੀਏ ਰਾਸ਼ਨ ਕਾਰਡ ਬਣਾਏ ਜਾ ਰਹੇ ਹਨ। ਸੁਰਵਗਾਸੀ ਚੌਧਰੀ ਦੇਵੀਲਾਲ ਨੇ ਵੀ ਅੱਜ ਤੋਂ 28 ਸਾਲ ਪਹਿਲਾਂ ਕੰਮ ਦੇ ਬਦਲੇ ਅਨਾਜ ਯੋਜਨਾ ਸ਼ੁਰੂ ਕੀਤੀ ਸੀ ਜੋ ਕਿ ਅੱਜ ਮਨਰੇਗਾ ਦਾ ਰੂਪ ਲੈ ਚੁੱਕੀ ਹੈ। ਸਰਕਾਰ ਦੀ ਕੋਸ਼ਿਸ਼ ਹੈ ਕਿ ਰਾਸ਼ਨ ਦੇ ਡਿਪੋ ਦੀ ਦੁਕਾਨ ‘ਤੇ ਮਾਈਕਰੋ ਏਟੀਐੱਮ ਨੁੰ ਲਗਾ ਦਿੱਤਾ ਜਾਵੇ, ਜਿਸ ਨਾਲ ਕਿ ਆਮ ਨਾਗਰਿਕ ਉੱਥੋ ਪੰਜ ਹਜਾਰ ਰੁਪਏ ਤਕ ਖਾਤੇ ਵਿੱਚੋਂ ਕੱਢ ਸਕਣ।ਟੈਕਸ ਨੀਤੀ ਨੁੰ ਇਸ ਤਰ੍ਹਾ ਨਾਲ ਬਣਾਇਆ ਗਿਆ ਹੈ ਕਿ ਹੁਣ ਇੰਸਪੈਕਟਰੀ ਰਾਜ ਖਤਮ ਹੋ ਗਿਆ ਹੈ। ਅੱਜ ਮੰਡੀਆਂ ਵਿਚ ਕਿਸਾਨ ਦੋ ਘੰਟੇ ਵਿਚ ਆਪਣੀ ਫਸਲ ਵੇਚ ਕੇ ਚਲਾ ਜਾਂਦਾ ਹੈ ਅਤੇ ਦੋ ਦਿਨ ਬਾਅਦ ਉਸ ਦੇ ਖਾਤੇ ਵਿਚ ਭੁਗਤਾਨ ਦੀ ਰਕਮ ਆ ਜਾਂਦੀ ਹੈ।
ਰਾਸ਼ਟਰ ਨਿਰਮਾਣ ਵਿਚ ਯੋਗਦਾਨ ਦੇਣ ਅਧਿਕਾਰੀ ਤੇ ਕਰਮਚਾਰੀ :MP ਸੁਨੀਤਾ ਦੁਗੱਲ
ਇਸ ਮੌਕੇ ‘ਤੇ ਸੰਸਦ ਮੈਂਬਰ ਸੁਨੀਤਾ ਦੁੱਗਲ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਸੁਰਗਵਾਸੀ ਅਟਲ ਬਿਹਾਰੀ ਵਾਜਪੇਯੀ ਤੇ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਸੰਸਥਾਪਕ ਪੰਡਤ ਮਦਨ ਮੋਹਨ ਮਾਲਵੀਯ ਦੀ ਜੈਯੰਤੀ ਦੇ ਮੌਕੇ ਵਿਚ ਹਰਿਆਣਾ ਸਰਕਾਰ ਨੇ ਨੌ ਸਾਲ ਪਹਿਲਾਂ ਸੁਸਾਸ਼ਨ ਦਿਵਸ ਮਨਾਏ ਜਾਣ ਦੀ ਰਿਵਾਇਤ ਸ਼ੁਰੂ ਕੀਤੀ ਸੀ।
ਕੇਂਦਰ ਤੇ ਹਰਿਆਦਾ ਸਰਕਾਰ ਨੇ ਸੁਸਾਸ਼ਨ ਦੀ ਦਿਸ਼ਾ ਵਿਚ ਅੱਗੇ ਵੱਧਦੇ ਹੋਏ ਆਮ ਜਨਤਾ ਤਕ ਸਰਕਾਰ ਦੀ ਯੋਜਨਾਵਾਂ ਤੇ ਸੇਵਾਵਾਂ ਦੀ ਪਹੁੰਚ ਆਸਾਨ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਆਂਗਣਵਾੜੀ ਵਰਕਰ ਧਰਾਤਲ ‘ਤੇ ਕੰਮ ਕਰਦੀ ਹੈ, ਉਨ੍ਹਾਂ ਨੁੰ ਸਮਾਰਟ ਫੋਨ ਦੇ ਕੇ ਸਰਕਾਰ ਨੇ ਸ਼ਲਾਘਾਯੋਗ ਕੰਮ ਕੀਤਾ ਹੈ। ਕਰਮਚਾਰੀ ਤੇ ਅਧਿਕਾਰੀਆਂ ਨੁੰ ਹਮੇਸ਼ਾ ਆਮ ਲੋਕਾਂ ਦੇ ਹਿੱਤ ਵਿਚ ਕੰਮ ਕਰਨਾ ਚਾਹੀਦਾ ਹੈ ਅਤੇ ਰਾਸ਼ਟਰ ਨਿਰਮਾਣ ਵਿਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ।