ਹਰਿਆਣਾ, 20 ਫਰਵਰੀ 2026: ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਉੱਘੀਆਂ ਸ਼ਖਸੀਅਤਾਂ, ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਬਹਾਦਰ ਸੈਨਿਕਾਂ ਦੇ ਦੇਹਾਂਤ ‘ਤੇ ਡੂੰਘੀ ਸੰਵੇਦਨਾ ਪ੍ਰਗਟ ਕੀਤੀ। ਵਿਰੋਧੀ ਧਿਰ ਸਮੇਤ ਸਾਰੇ ਮੈਂਬਰਾਂ ਨੇ ਸ਼ੋਕ ਪ੍ਰਸਤਾਵ ਦਾ ਸਮਰਥਨ ਕੀਤਾ।
ਸਦਨ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ, ਸਾਬਕਾ ਰਾਜ ਮੰਤਰੀ ਸੁਰੇਂਦਰ ਕੁਮਾਰ ਮਦਨ ਅਤੇ ਹਰਿਆਣਾ ਵਿਧਾਨ ਸਭਾ ਦੇ ਸਾਬਕਾ ਮੈਂਬਰ ਆਨੰਦ ਕੌਸ਼ਿਕ ਦੇ ਦੁਖਦਾਈ ਦੇਹਾਂਤ ‘ਤੇ ਸੰਵੇਦਨਾ ਪ੍ਰਗਟ ਕੀਤੀ।
ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ ਨੇ ਵੀ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਵਿਰੋਧੀ ਧਿਰ ਦੇ ਆਗੂ ਭੁਪਿੰਦਰ ਸਿੰਘ ਹੁੱਡਾ ਅਤੇ ਆਦਿੱਤਿਆ ਚੌਟਾਲਾ ਨੇ ਵੀ ਆਪਣੀਆਂ ਪਾਰਟੀਆਂ ਵੱਲੋਂ ਸੰਵੇਦਨਾ ਪ੍ਰਗਟ ਕੀਤੀ।
ਸਦਨ ਨੇ ਰਾਜ ਦੇ ਬਹਾਦਰ ਸੈਨਿਕਾਂ ਨੂੰ ਹੰਝੂਆਂ ਭਰੀ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੇ ਮਾਤ ਭੂਮੀ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਲਈ ਅਦੁੱਤੀ ਹਿੰਮਤ ਅਤੇ ਬਹਾਦਰੀ ਦਾ ਪ੍ਰਦਰਸ਼ਨ ਕਰਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਇਨ੍ਹਾਂ ਬਹਾਦਰ ਸਿਪਾਹੀਆਂ ਵਿੱਚ ਸੂਬੇਦਾਰ ਹੀਰਾ ਲਾਲ, ਸੂਬੇਦਾਰ ਧਰਮਵੀਰ ਜ਼ਿਲ੍ਹਾ ਝੱਜਰ), ਸਬ-ਇੰਸਪੈਕਟਰ ਆਕਾਸ਼ ਚੌਧਰੀ (ਪਿੰਡ ਰੁਦੌਲ, ਜ਼ਿਲ੍ਹਾ ਚਰਖੀ ਦਾਦਰੀ), ਹੌਲਦਾਰ ਹਰਜਿੰਦਰ ਸਿੰਘ , ਹਵਲਦਾਰ ਸਿੰਘ (ਪਿੰਡ ਮੰਗੋਲੀ, ਜ਼ਿਲ੍ਹਾ ਝੱਜਰ), ਨਾਇਕ ਪ੍ਰਵੀਨ ਕੁਮਾਰ ,(ਜ਼ਿਲ੍ਹਾ ਝੱਜਰ), ਨਾਇਕ ਦੀਪਕ ਗੋਇਤ (ਜ਼ਿਲ੍ਹਾ ਹਾਂਸੀ), ਸਿਪਾਹੀ ਸੁਧੀਰ ਨਰਵਾਲ (ਜ਼ਿਲ੍ਹਾ ਯਮੁਨਾਨਗਰ), ਸਿਪਾਹੀ ਜੋਗਿੰਦਰ ( ਜ਼ਿਲ੍ਹਾ ਹਿਸਾਰ), ਸਿਪਾਹੀ ਮੋਹਿਤਰੋਜ (ਜ਼ਿਲ੍ਹਾ ਝੱਜਰ), ਸਿਪਾਹੀ ਮੋਹਿਤਰੋਜ (ਜ਼ਿਲ੍ਹਾ ਝੱਜਰ), ਸਿਪਾਹੀ ਮਨੀਸ਼ ਕੁਮਾਰ (ਜ਼ਿਲ੍ਹਾ ਜੀਂਦ) ਅਤੇ ਸਿਪਾਹੀ ਸੁਰਜੀਤ (ਜ਼ਿਲ੍ਹਾ ਸਿਰਸਾ) ਸ਼ਾਮਲ ਹਨ |
ਇਸ ਤੋਂ ਇਲਾਵਾ, ਸਦਨ ਨੇ ਵਿਧਾਇਕ ਮਾਮਨ ਖਾਨ ਦੇ ਭਤੀਜੇ ਸਾਹਿਲ ਖਾਨ, ਵਿਧਾਇਕ ਰਾਮ ਕਰਨ ਦੇ ਭਰਾ ਕੇਸਰ ਸਿੰਘ ਅਤੇ ਵਿਧਾਇਕ ਸਰਦਾਰ ਮਨਦੀਪ ਚੱਠਾ ਦੀ ਮਾਤਾ ਨਿਰਮਲ ਦੀਪ ਚੱਠਾ ਦੇ ਦੇਹਾਂਤ ‘ਤੇ ਡੂੰਘਾ ਸੋਗ ਪ੍ਰਗਟ ਕੀਤਾ।
Read More: ਹਾਊਸਿੰਗ ਬੋਰਡ ਹਰਿਆਣਾ ਦਾ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ‘ਚ ਕੀਤਾ ਰਲੇਵਾਂ




