30 ਸਤੰਬਰ 2024: ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਦੀ ਰਿਲੀਜ਼ ਨੂੰ ਲੈ ਕੇ ਸੋਮਵਾਰ ਨੂੰ ਬੰਬੇ ਹਾਈ ਕੋਰਟ ‘ਚ ਸੁਣਵਾਈ ਹੋਈ। ਪ੍ਰੋਡਕਸ਼ਨ ਕੰਪਨੀ ZEE ਸਟੂਡੀਓ ਦੇ ਵਕੀਲ ਨੇ ਬੰਬੇ ਹਾਈ ਕੋਰਟ ਨੂੰ ਦੱਸਿਆ ਕਿ ਅਸੀਂ ਫਿਲਮ ‘ਚ ਜ਼ਰੂਰੀ ਬਦਲਾਅ ਕਰਨ ਲਈ ਤਿਆਰ ਹਾਂ। ਅਸੀਂ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (CBFC) ਦੁਆਰਾ ਸੁਝਾਏ ਗਏ ਬਦਲਾਅ ਨੂੰ ਲਾਗੂ ਕਰਨ ਲਈ ਇੱਕ ਫਾਰਮੈਟ ਵੀ ਬਣਾਇਆ ਹੈ। ਉੱਥੇ ਹੀ ਬੰਬੇ ਹਾਈ ਕੋਰਟ ਹੁਣ ਇਸ ਮਾਮਲੇ ਦੀ ਸੁਣਵਾਈ 3 ਅਕਤੂਬਰ ਨੂੰ ਕਰੇਗਾ। CBFC ਇਸ ਦਿਨ ਜ਼ੀ ਸਟੂਡੀਓ ਦੇ ਫਾਰਮੈਟ ‘ਤੇ ਆਪਣਾ ਜਵਾਬ ਦੇਵੇਗਾ।
ਅਕਤੂਬਰ 3, 2025 10:40 ਪੂਃ ਦੁਃ