ਚੰਡੀਗੜ੍ਹ, 15 ਨਵੰਬਰ 2023: ਜੰਮੂ ਤੋਂ ਸ਼੍ਰੀਨਗਰ ਜਾ ਰਹੀ ਫਲਾਈਟ ਨੂੰ ਬੁੱਧਵਾਰ ਦੁਪਹਿਰ ਅੰਮ੍ਰਿਤਸਰ ਏਅਰਪੋਰਟ (Amritsar Airport) ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਜਿਸ ਤੋਂ ਬਾਅਦ ਯਾਤਰੀ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਫਸੇ ਹੋਏ ਹਨ। ਯਾਤਰੀਆਂ ਦੇ ਰੌਲੇ-ਰੱਪੇ ਤੋਂ ਬਾਅਦ ਹੁਣ ਇਹ ਫਲਾਈਟ ਅੰਮ੍ਰਿਤਸਰ ਏਅਰਪੋਰਟ ਤੋਂ ਦੇਰ ਸ਼ਾਮ ਰਵਾਨਾ ਹੋਣ ਦੀ ਗੱਲ ਕਹੀ ਜਾ ਰਹੀ ਹੈ ।
ਦਰਅਸਲ, ਏਅਰ ਇੰਡੀਆ ਦੀ ਫਲਾਈਟ AI821 ਰੋਜ਼ਾਨਾ ਦਿੱਲੀ ਤੋਂ ਜੰਮੂ ਅਤੇ ਫਿਰ ਜੰਮੂ ਤੋਂ ਸ਼੍ਰੀਨਗਰ ਲਈ ਉਡਾਣ ਭਰਦੀ ਹੈ। ਬੁੱਧਵਾਰ ਨੂੰ ਇਹ ਫਲਾਈਟ ਲਗਭਗ 37 ਮਿੰਟ ਦੀ ਦੇਰੀ ਨਾਲ ਸਵੇਰੇ 11:27 ‘ਤੇ ਦਿੱਲੀ ਹਵਾਈ ਅੱਡੇ ਤੋਂ ਰਵਾਨਾ ਹੋਈ ਅਤੇ ਲਗਭਗ 18 ਮਿੰਟ ਦੀ ਦੇਰੀ ਨਾਲ ਦੁਪਹਿਰ 12:23 ‘ਤੇ ਜੰਮੂ ਹਵਾਈ ਅੱਡੇ ‘ਤੇ ਉਤਰੀ।

ਇਹ ਫਲਾਈਟ ਜੰਮੂ ਤੋਂ ਬਾਅਦ ਦੁਪਹਿਰ 1:20 ‘ਤੇ ਸ਼੍ਰੀਨਗਰ ਲਈ ਰਵਾਨਾ ਹੋਈ, ਪਰ ਸ਼੍ਰੀਨਗਰ ਹਵਾਈ ਅੱਡੇ ‘ਤੇ ਅਚਾਨਕ ਮੌਸਮ ਵਿਗੜ ਗਿਆ ਅਤੇ ਵਿਜ਼ੀਬਿਲਟੀ ਘੱਟ ਗਈ। ਇਸ ਫਲਾਈਟ ਨੇ ਲਗਭਗ ਦੋ ਵਾਰ ਸ਼੍ਰੀਨਗਰ ਹਵਾਈ ਅੱਡੇ ‘ਤੇ ਚੱਕਰ ਲਗਾਇਆ ਪਰ ਮੌਸਮ ਸਾਫ ਨਾ ਹੋਣ ਕਾਰਨ ਇਸ ਨੂੰ ਸ਼੍ਰੀਨਗਰ ‘ਚ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ, ਦੁਪਹਿਰ ਅੰਮ੍ਰਿਤਸਰ ਏਅਰਪੋਰਟ (Amritsar Airport) ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ।