Indigo

ਦਿੱਲੀ ਜਾ ਰਹੀ ਇੰਡੀਗੋ ਫਲਾਈਟ ਦੀ ਪਟਨਾ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ

ਚੰਡੀਗੜ੍ਹ, 3 ਜਨਵਰੀ 2024: ਧੁੰਦ ਕਾਰਨ ਏਅਰਲਾਈਨਾਂ ਦੇ ਸੰਚਾਲਨ ਵਿੱਚ ਦੇਰੀ ਹੋਣ ਦੀਆਂ ਖਬਰਾਂ ਦਰਮਿਆਨ ਬੁੱਧਵਾਰ ਨੂੰ ਪਟਨਾ ਵਿੱਚ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਕੁਝ ਸਮੇਂ ਲਈ ਹਫੜਾ-ਦਫੜੀ ਗਈ। ਪਟਨਾ ਤੋਂ ਦਿੱਲੀ ਲਈ 12:58 ‘ਤੇ ਉਡਾਣ ਭਰਨ ਵਾਲੀ ਇੰਡੀਗੋ (Indigo) ਫਲਾਈਟ 2074 ‘ਚ ਖ਼ਰਾਬੀ ਦੀ ਸੂਚਨਾ ਸੁਣਦੇ ਹੀ ਜਹਾਜ਼ ‘ਚ ਸਵਾਰ ਯਾਤਰੀ ਅਸਹਿਜ ਮਹਿਸੂਸ ਕਰਨ ਲੱਗੇ, ਟੇਕਆਫ ਦੇ ਕੁਝ ਹੀ ਪਲਾਂ ਵਿੱਚ ਪਟਨਾ ਵਿੱਚ ਐਮਰਜੈਂਸੀ ਲੈਂਡਿੰਗ ਕੀਤੀ ਗਈ, ਹਾਲਾਂਕਿ, ਸੁਰੱਖਿਅਤ ਲੈਂਡਿੰਗ ਨਾਲ ਯਾਤਰੀਆਂ ਨੇ ਰਾਹਤ ਦਾ ਸਾਹ ਲਿਆ।

ਪਟਨਾ ਹਵਾਈ ਅੱਡੇ ਦੇ ਡਾਇਰੈਕਟਰ ਆਂਚਲ ਪ੍ਰਕਾਸ਼ ਨੇ ਦੱਸਿਆ ਕਿ ਪਟਨਾ ਤੋਂ ਦਿੱਲੀ ਜਾ ਰਹੀ ਇੰਡੀਗੋ (Indigo) 2074 ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ ਹੈ। ਦੁਪਹਿਰ 12:58 ‘ਤੇ ਪਟਨਾ ਤੋਂ ਰਵਾਨਾ ਹੋਣ ਤੋਂ ਬਾਅਦ ਪਾਇਲਟ ਨੇ ਤਕਨੀਕੀ ਖ਼ਰਾਬੀ ਕਾਰਨ ਪਟਨਾ ਵਾਪਸ ਜਾਣ ਦੀ ਬੇਨਤੀ ਕੀਤੀ। ਇਸ ਤੋਂ ਬਾਅਦ ਜਹਾਜ਼ ਨੂੰ ਤੁਰੰਤ ਪਟਨਾ ਵਾਪਸ ਸੁਰੱਖਿਅਤ ਉਤਾਰਿਆ ਗਿਆ। ਤਕਨੀਕੀ ਸਮੱਸਿਆ ਨੂੰ ਠੀਕ ਕੀਤਾ ਜਾ ਰਿਹਾ ਹੈ। ਸਾਰੇ ਯਾਤਰੀ ਸੁਰੱਖਿਅਤ ਹਨ। ਇੰਡੀਗੋ ਦੀ ਫਲਾਈਟ ‘ਚ 187 ਯਾਤਰੀ ਸਵਾਰ ਸਨ।

Scroll to Top