June 28, 2024 4:14 pm
Emergency landing

ਬੈਂਗਲੁਰੂ ਤੋਂ ਲਖਨਊ ਜਾ ਰਹੀ ਏਅਰ ਏਸ਼ੀਆ ਫਲਾਈਟ ਦੀ ਐਮਰਜੈਂਸੀ ਲੈਂਡਿੰਗ

ਚੰਡੀਗੜ੍ਹ, 11 ਮਾਰਚ 2023: ਬੈਂਗਲੁਰੂ ਤੋਂ ਲਖਨਊ ਜਾਣ ਵਾਲੀ ਏਆਈਐਕਸ ਕਨੈਕਟ ਦੀ ਫਲਾਈਟ ਨੇ ਉਡਾਣ ਭਰਨ ਤੋਂ 10 ਮਿੰਟ ਬਾਅਦ ਸ਼ਨੀਵਾਰ ਨੂੰ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ (Emergency landing)  ਕੀਤੀ ਹੈ । ਏਅਰ ਏਸ਼ੀਆ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਫਲਾਈਟ ਆਈ5-2472 ਨੇ ਸ਼ਨੀਵਾਰ ਸਵੇਰੇ ਕਰੀਬ 6.45 ਵਜੇ ਉਡਾਣ ਭਰੀ ਸੀ ਅਤੇ ਸਵੇਰੇ 9 ਵਜੇ ਲਖਨਊ ‘ਚ ਲੈਂਡ ਕਰਨਾ ਸੀ। ਹਾਲਾਂਕਿ ਉਡਾਣ ਭਰਨ ਤੋਂ ਕੁਝ ਹੀ ਮਿੰਟਾਂ ਬਾਅਦ ਲੈਂਡਿੰਗ ਕਰਨੀ ਪਈ।

ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਏਆਈਐਕਸ ਕਨੈਕਟ ਦੇ ਬੁਲਾਰੇ ਨੇ ਕਿਹਾ, “ਬੰਗਲੌਰ ਤੋਂ ਲਖਨਊ ਜਾਣ ਵਾਲੀ ਫਲਾਈਟ i5-2472 ਵਿੱਚ ਮਾਮੂਲੀ ਤਕਨੀਕੀ ਸਮੱਸਿਆ ਆਈ ਹੈ । ਇਸ ਕਾਰਨ ਫਲਾਈਟ ਬੈਂਗਲੁਰੂ ਪਰਤ ਗਈ। ਬੁਲਾਰੇ ਨੇ ਅੱਗੇ ਕਿਹਾ, “ਪ੍ਰਭਾਵਿਤ ਯਾਤਰੀਆਂ ਲਈ ਵਿਕਲਪਿਕ ਪ੍ਰਬੰਧ ਕੀਤੇ ਗਏ ਹਨ। ਜਦਕਿ ਹੋਰ ਕਾਰਜਾਂ ਨੂੰ ਠੀਕ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ।