Elon Musk

ਐਲਨ ਮਸਕ ਦੇ DOGE ਵੱਲੋਂ ਭਾਰਤ ਨੂੰ ਝਟਕਾ, 21 ਮਿਲੀਅਨ ਡਾਲਰ ਦੇ ਫੰਡ ਰੋਕੇ

ਚੰਡੀਗੜ੍ਹ, 17 ਫਰਵਰੀ 2025: ਅਰਬਪਤੀ ਐਲਨ ਮਸਕ (Elon Musk) ਦੀ ਅਗਵਾਈ ਵਾਲੇ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸੀਐਂਸੀ DOGE ਨੇ ਭਾਰਤ ‘ਚ ਵੋਟਰ ਜਾਗਰੂਕਤਾ ਵਧਾਉਣ ਲਈ ਪ੍ਰਸਤਾਵਿਤ $21 ਮਿਲੀਅਨ ਫੰਡ ਨੂੰ ਰੋਕ ਦਿੱਤਾ ਹੈ। ਇਹ ਫੈਸਲਾ ਅੰਤਰਰਾਸ਼ਟਰੀ ਸਹਾਇਤਾ ‘ਚ ਕਟੌਤੀ ਦੇ ਜਵਾਬ ‘ਚ ਲਿਆ ਗਿਆ ਹੈ, ਜਿਸਦਾ ਭਾਰਤ, ਬੰਗਲਾਦੇਸ਼ ਅਤੇ ਮੋਜ਼ਾਮਬੀਕ ਸਮੇਤ ਕਈ ਦੇਸ਼ਾਂ ‘ਚ ਪ੍ਰੋਗਰਾਮਾਂ ‘ਤੇ ਅਸਰ ਪਿਆ ਹੈ। DOGE ਨੇ ਇਸ ਸੰਬੰਧੀ ਸ਼ਨੀਵਾਰ ਨੂੰ ਐਲਾਨ ਕੀਤਾ ਹੈ।

ਦਰਅਸਲ, DOGE ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਨੇ ਇਸ ਫੈਸਲੇ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਅਮਰੀਕੀ ਟੈਕਸਦਾਤਾਵਾਂ ਦਾ ਪੈਸਾ ਇਨ੍ਹਾਂ ਕੰਮਾਂ ‘ਤੇ ਖਰਚ ਕੀਤਾ ਜਾਣਾ ਸੀ ਜੋ ਹੁਣ ਰੱਦ ਕਰ ਦਿੱਤੇ ਗਏ ਹਨ। ਇਸ ਸੂਚੀ ‘ਚ ਭਾਰਤ ਵਿੱਚ ਵੋਟਰ ਜਾਗਰੂਕਤਾ ਮੁਹਿੰਮਾਂ ਲਈ ਪ੍ਰਸਤਾਵਿਤ $21 ਮਿਲੀਅਨ ਦਾ ਖਾਸ ਤੌਰ ‘ਤੇ ਜ਼ਿਕਰ ਕੀਤਾ ਗਿਆ ਸੀ।

ਇਸ ਫੈਸਲੇ ਨੂੰ ਅਮਰੀਕਾ ਦੀ ਨਵੀਂ ਸਰਕਾਰ ਦੀ ਬਜਟ ਕਟੌਤੀ ਰਣਨੀਤੀ ਨਾਲ ਜੋੜਿਆ ਜਾ ਰਿਹਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੌਰਾਨ, ਸਰਕਾਰੀ ਖਰਚਿਆਂ ‘ਚ ਕਟੌਤੀ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ। DOGE ਦੇ ਮੁਖੀ ਐਲਨ ਮਸਕ (Elon Musk) ਪਹਿਲਾਂ ਹੀ ਕਈ ਵਾਰ ਕਹਿ ਚੁੱਕੇ ਹਨ ਕਿ ਜੇਕਰ ਅਮਰੀਕਾ ਸਰਕਾਰੀ ਖਰਚਿਆਂ ‘ਚ ਕਟੌਤੀ ਨਹੀਂ ਕਰਦਾ ਹੈ, ਤਾਂ ਇਹ ਦੀਵਾਲੀਆ ਹੋ ਜਾਵੇਗਾ। ਇਸ ਨੀਤੀ ਦੇ ਤਹਿਤ, ਭਾਰਤ ‘ਚ ਚੋਣ ਭਾਗੀਦਾਰੀ ਵਧਾਉਣ ਲਈ ਪ੍ਰਸਤਾਵਿਤ ਇਸ ਫੰਡ ਨੂੰ ਵੀ ਰੋਕ ਦਿੱਤਾ ਗਿਆ ਹੈ।

DOGE ਦਾ ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਐਲਨ ਮਸਕ ਹਾਲ ਹੀ ‘ਚ ਮਿਲੇ ਸਨ। ਇਸ ਮੁਲਾਕਾਤ ‘ਚ ਭਾਰਤ ਅਤੇ ਅਮਰੀਕਾ ਵਿਚਕਾਰ ਨਵੀਨਤਾ, ਪੁਲਾੜ ਖੋਜ, ਨਕਲੀ ਬੁੱਧੀ ਅਤੇ ਟਿਕਾਊ ਵਿਕਾਸ ਬਾਰੇ ਚਰਚਾ ਕੀਤੀ ਗਈ। ਹਾਲਾਂਕਿ, ਇਸ ਸਮੇਂ ਦੌਰਾਨ ਵੋਟਰ ਜਾਗਰੂਕਤਾ ਫੰਡਿੰਗ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ।

Read More: Elon Musk: ਐਲਨ ਮਸਕ ਨੇ OpenAI ਨੂੰ ਖਰੀਦਣ ਦੀ ਕੀਤੀ ਪੇਸ਼ਕਸ਼, ਆਲਟਮੈਨ ਨੇ ਦਿੱਤਾ ਇਹ ਜਵਾਬ

Scroll to Top