Elon Musk

Elon Musk: ਐਲਨ ਮਸਕ ਨੇ OpenAI ਨੂੰ ਖਰੀਦਣ ਦੀ ਕੀਤੀ ਪੇਸ਼ਕਸ਼, ਆਲਟਮੈਨ ਨੇ ਦਿੱਤਾ ਇਹ ਜਵਾਬ

ਚੰਡੀਗੜ੍ਹ, 11 ਜਨਵਰੀ 2025: ਅਰਬਪਤੀ ਕਾਰੋਬਾਰੀ ਐਲਨ ਮਸਕ (Elon Musk) ਦੀ ਅਗਵਾਈ ਵਾਲੇ ਇੱਕ ਨਿਵੇਸ਼ਕ ਸਮੂਹ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਸਟਾਰਟਅੱਪ ਓਪਨਏਆਈ (OpenAI) ਨੂੰ 97 ਬਿਲੀਅਨ ਡਾਲਰ ‘ਚ ਖਰੀਦਣ ਦੀ ਪੇਸ਼ਕਸ਼ ਕੀਤੀ ਹੈ। ਹਾਲਾਂਕਿ, ਓਪਨਏਆਈ ਦੇ ਸੀਈਓ ਸੈਮ ਆਲਟਮੈਨ ਨੇ ਮਸਕ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ।

ਆਲਟਮੈਨ ਨੇ ਇਹ ਵੀ ਕਿਹਾ, ‘ਜੇ ਤੁਸੀਂ ਚਾਹੋ, ਤਾਂ ਅਸੀਂ ਟਵਿੱਟਰ ਨੂੰ 9.7 ਬਿਲੀਅਨ ਡਾਲਰ ‘ਚ ਜ਼ਰੂਰ ਖਰੀਦ ਸਕਦੇ ਹਾਂ।’ ਧਿਆਨ ਦੇਣ ਯੋਗ ਹੈ ਕਿ ਐਲਨ ਮਸਕ ਨੇ ਸਾਲ 2022 ‘ਚ ਹੀ ਟਵਿੱਟਰ ਨੂੰ 44 ਬਿਲੀਅਨ ਡਾਲਰ ‘ਚ ਖਰੀਦਿਆ ਸੀ ਅਤੇ ਬਾਅਦ ‘ਚ ਟਵਿੱਟਰ ਦਾ ਨਾਮ ਬਦਲ ਕੇ X ਰੱਖ ਦਿੱਤਾ ਸੀ।

ਐਲਨ ਮਸਕ (Elon Musk) ਦੇ ਆਪਣੇ ਏਆਈ ਸਟਾਰਟਅੱਪ ਐਕਸਏਆਈ ਅਤੇ ਨਿਵੇਸ਼ ਫਰਮਾਂ ਦੇ ਇੱਕ ਸਮੂਹ ਨੇ ਮਿਲ ਕੇ ਚੈਟਜੀਪੀਟੀ ਨਿਰਮਾਤਾ ਓਪਨਏਆਈ ਨੂੰ 97 ਬਿਲੀਅਨ ਡਾਲਰ ‘ਚ ਖਰੀਦਣ ਦੀ ਇੱਛਾ ਪ੍ਰਗਟ ਕੀਤੀ ਹੈ। ਐਲਨ ਮਸਕ ਦੇ ਵਕੀਲ, ਮਾਰਕ ਟੋਬਰੋਫ ਨੇ ਕਿਹਾ ਕਿ ਮਸਕ ਓਪਨਏਆਈ ਨੂੰ ਇੱਕ ਗੈਰ-ਮੁਨਾਫ਼ਾ ਖੋਜ ਪ੍ਰਯੋਗਸ਼ਾਲਾ ‘ਚ ਬਦਲਣਾ ਚਾਹੁੰਦਾ ਹੈ।

ਇਸ ਪੇਸ਼ਕਸ਼ ‘ਤੇ ਸੈਮ ਆਲਟਮੈਨ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਸਾਂਝੀ ਕੀਤੀ ਇੱਕ ਪੋਸਟ ‘ਚ ਲਿਖਿਆ, ‘ਨੋ ਥੈਂਕਉ, ਪਰ ਜੇ ਤੁਸੀਂ ਚਾਹੋ, ਤਾਂ ਅਸੀਂ ਤੁਹਾਡਾ ਟਵਿੱਟਰ $9.74 ਬਿਲੀਅਨ ‘ਚ ਖਰੀਦ ਸਕਦੇ ਹਾਂ।’

ਜਿਕਰਯੋਗ ਹੈ ਕਿ ਸਾਲ 2015 ‘ਚ ਐਲਨ ਮਸਕ ਅਤੇ ਸੈਮ ਆਲਟਮੈਨ ਨੇ ਮਿਲ ਕੇ ਓਪਨਏਆਈ ਸਟਾਰਟਅੱਪ (OpenAI) ਦੀ ਸ਼ੁਰੂਆਤ ਕੀਤੀ ਸੀ। ਬਾਅਦ ‘ਚ ਓਪਨਏਆਈ ਦੀ ਅਗਵਾਈ ਨੂੰ ਲੈ ਕੇ ਦੋਵਾਂ ਵਿਚਕਾਰ ਵਿਵਾਦ ਹੋਇਆ ਅਤੇ ਅੰਤ ‘ਚ ਸਾਲ 2018 ‘ਚ ਮਸਕ ਨੇ ਓਪਨਏਆਈ ਦੇ ਬੋਰਡ ਤੋਂ ਅਸਤੀਫਾ ਦੇ ਦਿੱਤਾ। ਮਸਕ, ਜਿਸਨੇ ਸ਼ੁਰੂਆਤੀ ਪੜਾਵਾਂ ਵਿੱਚ ਓਪਨਆਈ ‘ਚ ਨਿਵੇਸ਼ ਕੀਤਾ ਸੀ, ਉਨ੍ਹਾਂ ਨੇ ਪਿਛਲੇ ਸਾਲ ਕੰਪਨੀ ਵਿਰੁੱਧ ਮੁਕੱਦਮਾ ਵੀ ਦਾਇਰ ਕੀਤਾ ਸੀ।

Read More: Elon Musk: ਕੀ ਇੰਗਲਿਸ਼ ਫੁੱਟਬਾਲ ਕਲੱਬ ਲਿਵਰਪੂਲ ਨੂੰ ਖਰੀਦਣਗੇ ਐਲਨ ਮਸਕ ?

Scroll to Top