Elon Musk

ਯਹੂਦੀ ਵਿਰੋਧੀ ਪੋਸਟ ਦਾ ਸਮਰਥਨ ਕਰਕੇ ਮੁਸੀਬਤਾਂ ‘ਚ ਘਿਰੇ ਐਲਨ ਮਸਕ, Apple, Disney ਨੇ ਰੋਕੇ ਵਿਗਿਆਪਨ

ਚੰਡੀਗੜ੍ਹ, 18 ਨਵੰਬਰ 2023: ਐਲਨ ਮਸਕ (Elon Musk) ਸੋਸ਼ਲ ਮੀਡੀਆ ਸਾਈਟ ਐਕਸ ‘ਤੇ ਯਹੂਦੀ ਵਿਰੋਧੀ ਪੋਸਟ ਦਾ ਸਮਰਥਨ ਕਰਕੇ ਮੁਸੀਬਤ ਵਿੱਚ ਫਸ ਗਏ ਹਨ। ਬਲੂਮਬਰਗ ਦੀ ਖ਼ਬਰ ਮੁਤਾਬਕ ਯਹੂਦੀਆਂ ਵੱਲੋਂ ਗੋਰੇ ਲੋਕਾਂ ਖਿਲਾਫ ਨਫਰਤ ਫੈਲਾਉਣ ਵਾਲੇ ਟਵੀਟ ਦਾ ਸਮਰਥਨ ਕਰਨ ਤੋਂ ਬਾਅਦ ਐਪਲ ਅਤੇ ਡਿਜ਼ਨੀ ਨੇ ਐਕਸ ‘ਤੇ ਆਪਣੇ ਵਿਗਿਆਪਨ ਬੰਦ ਕਰ ਦਿੱਤੇ ਹਨ।

ਦੂਜੇ ਪਾਸੇ ਵਾਈਟ ਹਾਊਸ ਨੇ ਵੀ ਐਲਨ ਮਸਕ (Elon Musk) ਦੀ ਆਲੋਚਨਾ ਕਰਦੇ ਹੋਏ ਬਿਆਨ ਜਾਰੀ ਕੀਤਾ ਹੈ। ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਮਸਕ ਦਾ ਜਵਾਬ ਅਸਵੀਕਾਰਨਯੋਗ ਹੈ ਅਤੇ ਯਹੂਦੀ ਭਾਈਚਾਰੇ ਨੂੰ ਖ਼ਤਰੇ ‘ਚ ਪਾਉਣ ਵਾਲਾ ਹੈ। ਜਿਕਰਯੋਗ ਹੈ ਕਿ ਸੋਸ਼ਲ ਮੀਡੀਆ ‘ਤੇ ਇਕ ਪੋਸਟ ‘ਚ ਦਾਅਵਾ ਕੀਤਾ ਗਿਆ ਸੀ ਕਿ ਯਹੂਦੀ ਲੋਕ ਗੋਰੇ ਲੋਕਾਂ ਖਿਲਾਫ ਨਫਰਤ ਫੈਲਾ ਰਹੇ ਸਨ । ਇਸ ਟਵੀਟ ਦਾ ਸਮਰਥਨ ਕਰਦੇ ਹੋਏ ਐਲਨ ਮਸਕ ਨੇ ਇਸ ਨੂੰ ‘ਬਿਲਕੁਲ ਸੱਚ’ ਦੱਸਿਆ।

ਐਪਲ ਅਤੇ ਡਿਜ਼ਨੀ ਨੇ ਐਲਨ ਮਸਕ ਦੇ ਯਹੂਦੀ ਵਿਰੋਧੀ ਪੋਸਟ ਦਾ ਸਮਰਥਨ ਕਰਨ ਤੋਂ ਬਾਅਦ ਟਵਿੱਟਰ ‘ਤੇ ਆਪਣੇ ਇਸ਼ਤਿਹਾਰ ਬੰਦ ਕਰ ਦਿੱਤੇ ਹਨ। ਇਸ ਦੌਰਾਨ ਟੇਸਲਾ ਇੰਕ ਦੇ ਕਈ ਸ਼ੇਅਰਧਾਰਕ ਵੀ ਮਸਕ ਦੇ ਖਿਲਾਫ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮਸਕ ਨੂੰ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ। ਤੁਹਾਨੂੰ ਦੱਸ ਦਈਏ ਕਿ ਐਲਨ ਮਸਕ ਟੇਸਲਾ ਕੰਪਨੀ ਦੇ ਮਾਲਕ ਹਨ। ਮਸਕ ਕੰਪਨੀਆਂ ਕੋਲ ਸਪੇਸ ਐਕਸਪਲੋਰੇਸ਼ਨ ਟੈਕਨਾਲੋਜੀ ਕਾਰਪੋਰੇਸ਼ਨ ਸਮੇਤ ਕਈ ਸਰਕਾਰੀ ਕੰਟ੍ਰੈਕਟ ਵੀ ਹਨ।

Scroll to Top