July 5, 2024 12:13 am
Elon Musk

ਐਲਨ ਮਸਕ ਨੇ ਯਹੂਦੀ ਵਿਰੋਧੀ ਪੋਸਟ ਲਈ ਮੁਆਫ਼ੀ ਮੰਗੀ, ਆਖਿਆ- ਮੈਨੂੰ ਇਸ਼ਤਿਹਾਰਾਂ ਦੀ ਲੋੜ ਨਹੀਂ

ਚੰਡੀਗ੍ਹੜ 30 ਨਵੰਬਰ 2023: ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਮਾਲਕ ਐਲਨ ਮਸਕ (Elon Musk) ਨੇ ਬੁੱਧਵਾਰ ਨੂੰ ਯਹੂਦੀ ਭਾਈਚਾਰਿਆਂ ‘ਤੇ ਗੋਰੇ ਲੋਕਾਂ ਵਿਰੁੱਧ ਨਫ਼ਰਤ ਨੂੰ ਉਤਸ਼ਾਹਿਤ ਕਰਨ ਲਈ ਮੁਆਫ਼ੀ ਮੰਗੀ ਹੈ । ਇਸ ਦੇ ਨਾਲ ਹੀ ਉਨ੍ਹਾਂ ਉਨ੍ਹਾਂ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਜਿਨ੍ਹਾਂ ਨੇ ਹਾਲ ਹੀ ‘ਚ ਆਪਣੇ ਪਲੇਟਫਾਰਮ ‘ਤੇ ਇਸ਼ਤਿਹਾਰ ਬੰਦ ਕਰ ਦਿੱਤੇ ਹਨ। ਐਲਨ ਮਸਕ ਨੇ ਨਿਊਯਾਰਕ ਟਾਈਮਜ਼ ਦੇ ਡੀਲਬੁੱਕ ਸੰਮੇਲਨ ਵਿੱਚ ਹਿੱਸਾ ਲਿਆ।

ਐਲਨ ਮਸਕ ਨੇ ਕਿਹਾ, ‘ਮੈਂ ਨਹੀਂ ਚਾਹੁੰਦਾ ਕਿ ਉਹ ਇਸ਼ਤਿਹਾਰ ਦੇਣ। ਜੇਕਰ ਕੋਈ ਮੈਨੂੰ ਇਸ਼ਤਿਹਾਰਾਂ ਜਾਂ ਪੈਸੇ ਰਾਹੀਂ ਬਲੈਕਮੇਲ ਕਰ ਰਿਹਾ ਹੈ ਤਾਂ ਢੱਠੇ ਖੂਹ ‘ਚ ਜਾਣ | ਜੇਕਰ ਤੁਸੀਂ ਦਰਸ਼ਕਾਂ ਵਿੱਚ ਹੋ ਤਾਂ ਮੈਂ ਵੀ ਅਜਿਹਾ ਹੀ ਮਹਿਸੂਸ ਕਰਦਾ ਹਾਂ।

ਹਾਲਾਂਕਿ, ਮਸਕ (Elon Musk) ਨੇ ਮੰਨਿਆ ਕਿ ਇਸ਼ਤਿਹਾਰ ਦੇਣ ਵਾਲਿਆਂ ਦੁਆਰਾ ਲੰਬੇ ਸਮੇਂ ਤੱਕ ਬਾਈਕਾਟ ਐਕਸ ਨੂੰ ਦੀਵਾਲੀਆ ਕਰ ਸਕਦਾ ਹੈ | ਮਸਕ ਨੇ ਕਿਹਾ, ‘ਇਹ ਇਸ਼ਤਿਹਾਰਬਾਜ਼ੀ ਬਾਈਕਾਟ ਕੰਪਨੀ ਨੂੰ ਤਬਾਹ ਕਰ ਦੇਵੇਗਾ। ਸਾਰੀ ਦੁਨੀਆ ਨੂੰ ਪਤਾ ਲੱਗੇਗਾ ਕਿ ਉਨ੍ਹਾਂ ਇਸ਼ਤਿਹਾਰ ਦੇਣ ਵਾਲਿਆਂ ਨੇ ਕੰਪਨੀ ਨੂੰ ਬਰਬਾਦ ਕੀਤਾ।

ਡਿਜ਼ਨੀ, ਐਪਲ ਅਤੇ IBM ਸਮੇਤ ਲਗਭਗ 200 ਵੱਡੇ ਇਸ਼ਤਿਹਾਰ ਦੇਣ ਵਾਲਿਆਂ ਨੇ ਐਕਸ ‘ਤੇ ਆਪਣੇ ਇਸ਼ਤਿਹਾਰ ਬੰਦ ਕਰ ਦਿੱਤੇ ਹਨ। ਮਸਕ ਨੇ ਇਕ ਪੋਸਟ ਦਾ ਸਮਰਥਨ ਕੀਤਾ ਸੀ ਜਿਸ ਵਿਚ ਨਿਊਯਾਰਕ ਟਾਈਮਜ਼ ਮੁਤਾਬਕ ਜੇਕਰ ਇਹ ਪਾਬੰਦੀ ਜਾਰੀ ਰਹਿੰਦੀ ਹੈ ਤਾਂ ਕੰਪਨੀ ਨੂੰ ਇਸ ਤਿਮਾਹੀ ‘ਚ 75 ਮਿਲੀਅਨ ਡਾਲਰ (ਕਰੀਬ 600 ਕਰੋੜ ਰੁਪਏ) ਤੱਕ ਦਾ ਨੁਕਸਾਨ ਹੋ ਸਕਦਾ ਹੈ।