ਚੰਡੀਗੜ੍ਹ, 12 ਅਪ੍ਰੈਲ 2024: ਰਿਵਾੜੀ ਦੇ ਡੀਸੀ ਅਤੇ ਜ਼ਿਲ੍ਹਾ ਚੋਣ ਅਧਿਕਾਰੀ ਰਾਹੁਲ ਹੁੱਡਾ ਨੇ ਕਿਹਾ ਕਿ ਲੋਕਤੰਤਰ ਦੀ ਸਭ ਤੋਂ ਅਹਿਮ ਕੜੀ ਵੋਟਰ ਹਨ, ਇਸ ਲਈ ਹੁਣ ਵੀ ਜੇਕਰ ਕਿਸੇ ਨਾਗਰਿਕ ਦਾ ਵੋਟਰ ਕਾਰਡ ਨਹੀਂ ਬਣਿਆ ਹੈ ਤਾਂ ਉਹ ਤੁਰੰਤ ਆਪਣਾ ਵੋਟਰ ਕਾਰਡ ਬਣਵਾ ਲੈ ਤਾਂ ਜੋ ਚੋਣਾਂ ਵਿਚ ਆਪਣੀ ਭਾਗੀਦਾਰੀ ਯਕੀਨੀ ਕਰ ਸਕਣ।
ਉਨ੍ਹਾਂ ਨੇ ਸਪਸ਼ਟ ਕੀਤਾ ਕਿ ਨਾਗਰਿਕ 26 ਅਪ੍ਰੈਲ, 2024 ਤਕ ਆਪਣਾ ਵੋਟ ਬਣਵਾ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਯੋਗ ਵਿਅਕਤੀ ਸਬੰਧਿਤ ਬੀਐਲਓ, ਚੋਣ ਰਜਿਸਟ੍ਰੇਸ਼ਨ ਅਧਿਕਾਰੀ, ਸਹਾਇਕ ਚੋਣ ਰਜਿਸਟ੍ਰੇਸ਼ਣ ਅਧਿਕਾਰੀ ਦੇ ਕੋਲ ਫਾਰਮ-6 ਭਰ ਕੇ ਵੋਟ ਬਣਵਾ ਸਕਦੇ ਹਨ। ਇਹ ਫਾਰਮ ਮੁੱਖ ਚੋਣ ਅਧਿਕਾਰੀ ਦਫਤਰ ਵਿਭਾਗ ਦੀ ਵੈਬਸਾਇਟ ceoharyana.gov.in ‘ਤੇ ਵੀ ਉਪਲਬਧ ਹੈ, ਜੋ ਡਾਉਨਲੋਡ ਕੀਤੇ ਜਾ ਸਕਦੇ ਹਨ। ਵੋਟ ਬਨਵਾਉਣ ਦੇ ਲਈ ਦੋ ਪਾਸਪੋਰਟ ਸਾਇਜ ਰੰਗੀਨ ਫੋਟੋ, ਆਪਣੇ ਨਿਵਾਸ ਅਤੇ ਉਮਰ ਪ੍ਰਮਾਣ ਪੱਤਰ ਦੇ ਨਾਲ ਆਫਲਾਇਨ ਜਾਂ ਆਨਲਾਈਨ ਬਿਨੈ ਕਰ ਸਕਦੇ ਹਨ। ਵੋਟ ਬਨਵਾਉਣ ਨਾਲ ਸਬੰਧਿਤ ਜਾਣਕਾਰੀ ਦੇ ਲਈ ਟੋਲ ਫਰੀ ਨੰਬਰ-1950 ‘ਤੇ ਸੰਪਰਕ ਕਰ ਸਕਦੇ ਹਨ।
ਜ਼ਿਲ੍ਹਾ ਚੋਣ ਅਧਿਕਾਰੀ ਰਾਹੁਲ ਹੁਡਾ ਨੇ ਕਿਹਾ ਕਿ ਲੋਕਤੰਤਰ ਦੇ ਮਹਾਂਪਰਵ ਵਿਚ ਹਰ ਵੋਟਰ ਆਪਣੀ ਵੋਟ ਅਧਿਕਾਰ ਦੀ ਵਰਤੋਂ ਜ਼ਰੂਰ ਕਰਨ। ਇਸ ਦੇ ਲਈ ਹਰੇਕ ਵੋਟਰ ਇਹ ਜ਼ਰੂਰ ਯਕੀਨੀ ਕਰ ਲੈਣ ਕਿ ਉਨ੍ਹਾਂ ਦਾ ਨਾਂਅ ਵੋਟਰ ਸੂਚੀ ਵਿਚ ਦਰਜ ਹੋਵੇ। ਜਿਸ ਵੋਟਰ ਦਾ ਨਾਂਅ ਵੋਟਰ ਸੂਚੀ ਵਿਚ ਹੈ, ਸਿਰਫ ਉਹੀ ਵੋਟਰ ਆਪਣੀ ਵੋਟ ਅਧਿਕਾਰ ਦੀ ਵਰਤੋ ਕਰ ਸਕਦੇ ਹਨ। ਜੇਕਰ ਕਿਸੇ ਵੋਟਰ ਦਾ ਨਾਂਅ ਵੋਟਰ ਸੂਚੀ ਵਿਚ ਹੈ, ਪਰ ਉਸ ਦੇ ਕੋਲ ਵੋਟਰ ਪਹਿਚਾਣ ਪੱਤਰ (ਏਪਿਕ) ਨਹੀਂ ਹੈ ਤਾਂ ਉਹ ਚੋਣ ਕਮਿਸ਼ਨ ਵੱਲੋਂ ਨਿਰਦੇਸ਼ਿਤ ਹੋਰ ਵੈਕਲਪਿਕ ਪਹਿਚਾਣ ਪੱਤਰ ਦਿਖਾ ਕੇ ਵੀ ਆਪਣਾ ਵੋਟ ਪਾ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਜੇਕਰ ਵੋਟਰ ਦੇ ਕੋਲ ਪੁਰਾਣਾ ਏਪਿਕ ਕਾਰਡ ਹੈ ਤਾਂ ਵੀ ਉਹ ਵੋਟ ਪਾ ਸਕਦਾ ਹੈ, ਬੇਸ਼ਰਤੇ ਕਿ ਉਸ ਦਾ ਨਾਂਅ ਊਸ ਖੇਤਰ ਦੀ ਵੋਟਰ ਸੂਚੀ ਵਿਚ ਹੋਣਾ ਚਾਹੀਦਾ ਹੈ। ਜੇਕਰ ਕਿਸੇ ਵੋਟਰ ਦਾ ਨਾਂਅ ਵੋਟਰ ਸੂਚੀ ਵਿਚ ਨਹੀਂ ਹੈ ਅਤੇ ਉਹ ਵੋਟ ਪਾਉਣ ਦੇ ਲਈ ਚੋਣ ਕੇਂਦਰ ‘ਤੇ ਆਪਣਾ ਆਧਾਰ ਕਾਰਡ ਜਾਂ ਵੋਟਰ ਕਾਰਡ ਜਾਂ ਹੋਰ ਕਾਰਡ ਪਹਿਚਾਣ ਪੱਤਰ ਦਿਖਾਉਂਦਾ ਹੈ ਤਾਂ ਉਸ ਨੁੰ ਵੋਟ ਪਾਉਣ ਨਹੀਂ ਦਿੱਤਾ ਜਾਵੇਗਾ। ਕੋਈ ਵੀ ਕੋਟਰ ਸਿਰਫ ਤਾਂ ਹੀ ਵੋਟ ਪਾ ਸਕਦਾ ਹੈ ਜਦੋਂ ਉਸ ਦਾ ਨਾਂਅ ਵੋਟਰ ਸੂਚੀ ਵਿਚ ਦਰਜ ਹੋਵੇ।
ਜ਼ਿਲ੍ਹਾ ਚੋਣ ਅਧਿਕਾਰੀ ਨੇ ਦਸਿਆ ਕਿ ਏਪਿਕ ਕਾਰਡ ਤੋਂ ਇਲਾਵਾ ਵੋਟਰ ਭਾਰਤ ਚੋਣ ਕਮਿਸ਼ਨ ਵੱਲੋਂ ਨਿਰਦੇਸ਼ਿਤ ਹੋਰ ਵੈਕਲਪਿਕ ਫੋਟੋ ਪਹਿਚਾਣ ਦਸਤਾਵੇਜਾਂ ਦੀ ਵਰਤੋ ਕਰ ਕੇ ਵੀ ਵੋਟ ਪਾ ਸਕਦੇ ਹਨ। ਇੰਨ੍ਹਾਂ ਦਸਤਾਵੇਜਾਂ ਵਿਚ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਕੇਂਦਰੀ, ਰਾਜ ਸਰਕਾਰ ਪਬਲਿਕ ਇੰਟਰਪ੍ਰਾਈਜਿਜ ਜਾਂ ਪ੍ਰਾਈਵੇਟ ਲਿਮੀਟੇਡ ਕੰਪਨੀਆਂ ਵੱਲੋਂ ਕਰਮਚਾਰੀਆਂ ਨੂੰ ਜਾਰੀ ਕੀਤੇ ਗਏ ਫੋਟੋਯੁਕਤ ਸੇਵਾ ਪਹਿਚਾਣ ਪੱਤਰ, ਬੈਂਕ ਜਾਂ ਡਾਕਘਰ ਵੱਲੋਂ ਜਾਰੀ ਫੋਟੋਯੁਕਤ ਪਾਸਬੁੱਕ, ਪੈਨ ਕਾਰਡ, ਕਿਰਤ ਮੰਤਰਾਲੇ ਵੱਲੋਂ ਜਾਰੀ ਸਮਾਰਟ ਕਾਰਡ, ਮਨਰੇਗਾ ਜਾਬ ਕਾਰਡ, ਕਿਰਤ ਮੰਤਰਾਲੇ ਦੀ ਯੋਜਨਾ ਦੇ ਤਹਿਤ ਜਾਰੀ ਸਿਹਤ ਬੀਮਾ ਸਮਾਰਟ ਕਾਰਡ, ਫੋਟੋ ਯੁਕਤ ਪੈਂਸ਼ਨ ਦਸਤਾਵੇਜ, ਸੰਸਦ ਮੈਂਬਰਾਂ, ਵਿਧਾਇਕਾਂ/ਐਮਐਲਸੀ ਨੂੰ ਜਾਰੀ ਕੀਤੇ ਗਏ ਅਥੋਰਾਇਜਡ ਪਛਾਣ ਪੱਤਰ ਅਤੇ ਆਧਾਰ ਕਾਰਡ ਸ਼ਾਮਿਲ ਹਨ। ਉਨ੍ਹਾਂ ਨੇ ਦਸਿਆ ਕਿ ਸੀਈਓ ਹਰਿਆਣਾ ਦੀ ਵੈਬਾਇਟ ceoharyana.gov.in ‘ਤੇ ਨਾਗਰਿਕ ਆਪਣੇ ਵੋਟ ਦੀ ਜਾਣਕਾਰੀ ਤੇਜੀ ਨਾਲ ਅਸਾਨੀ ਨਾਲ ਪ੍ਰਾਪਤ ਕਰ ਸਕਦੇ ਹਨ।
ਇਸ ਦੀ ਸਹਾਇਤਾ ਨਾਲ ਵੋਟਰ ਆਪਣਾ ਏਪਿਕ ਨੰਬਰ ਪਾ ਕੇ ਬਹੁਤ ਅਸਾਨੀ ਨਾਲ ਆਪਣਾ ਵੋਟ ਚੈਕ ਕਰ ਸਕਦੇ ਹਨ। ਜੇਕਰ ਕੋਈ ਆਪਣਾ ਏਪਿਕ ਨੰਬਰ ਭੁੱਲ ਗਿਆ ਹੈ ਤਾਂ ਵੀ ਉਹ ਆਪਣਾ ਨਾਂਅ ਤੇ ਪਿਤਾ-ਪਤੀ ਆਦਿ ਦਾ ਨਾਂਅ ਭਰ ਕੇ ਆਪਣਾ ਵੋਟ ਚੈਕ ਕਰ ਸਕਦਾ ਹੈ। ਇਸ ਤੋਂ ਇਲਾਵਾ, ਵੋਟਰ ਹੈਲਪਲਾਈਨ ਨੰਬਰ 1950 ‘ਤੇ ਕਾਲ ਕਰ ਕੇ ਵੀ ਆਪਣੇ ਵੋਟਰ ਚੈਕ ਕਰ ਸਕਦੇ ਹਨ।