Dushyant Chautala

ਪਾਣੀਪਤ ‘ਚ NH-44 ‘ਤੇ ਏਲੀਵੇਟਿਡ ਹਾਈਵੇ ਬਣਾਇਆ, ਮਨਜ਼ੂਰੀ ਲਈ ਕੇਂਦਰ ਨੂੰ ਚਿੱਠੀ ਲਿਖੀ: ਦੁਸ਼ਯੰਤ ਚੌਟਾਲਾ

ਚੰਡੀਗੜ੍ਹ, 26 ਫਰਵਰੀ 2024: ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ (Dushyant Chautala) ਨੇ ਦੱਸਿਆ ਕਿ ਪਾਣੀਪਤ ਵਿਚ ਐੱਨ.ਐਚ 44 ‘ਤੇ ਜੋ ਏਲੀਵੇਟਿਡ ਹਾਈਵੇ ਬਣਾਇਆ ਗਿਆ ਹੈ, ਉਸ ਵਿੱਚੋਂ ਅਸੰਧ, ਸਫੀਦੋਂ ਅਤੇ ਸ਼ਾਮਲੀ ਦੇ ਵੱਲ ਜਾਣ ਵਾਲੇ ਰੋਡ ‘ਤੇ ਏਂਟਰੀ ਅਤੇ ਏਕਜਿਟ ਬਣਾਏ ਜਾਣਗੇ, ਜਿਸ ਦੇ ਲਈ ਮਨਜ਼ੂਰੀ ਤਹਿਤ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਹੈ। ਮਨਜ਼ੂਰੀ ਮਿਲਣ ਦੇ ਬਾਅਦ ਛੇਤੀ ਤੋਂ ਛੇਤੀ ਇਹ ਏਂਟਰੀ ਅਤੇ ਏਕਜਿਟ ਬਣਾ ਦਿੱਤੇ ਜਾਣਗੇ। ਇਸ ਤੋਂ ਪਾਣੀਪਤ ਵਿਚ ਟ੍ਰੈਫਿਕ ਵਿਵਸਥਾ ਨੁੰ ਦਰੁਸਤ ਕਰਨ ਵਿਚ ਸਹਾਇਤਾ ਮਿਲੇਗੀ। ਡਿਪਟੀ ਸੀਐਮ ਅੱਜ ਵਿਧਾਨ ਸਭਾ ਵਿਚ ਵਿਧਾਇਕ ਪ੍ਰਮੋਦ ਵਿਜ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ।

ਦੁਸ਼ਯੰਤ ਚੌਟਾਲਾ (Dushyant Chautala) ਨੇ ਅੱਗੇ ਦਸਿਆ ਕਿ ਪਾਣੀਪਤ ਵਿਚ ਹੀ ਪਾਣੀਪਤ ਬਰਸਤ ਰੋਡ ਤੱਕ ਡ੍ਰੇਨ ਨੰਬਰ 2 ਦੇ ਕਿਨਾਰੇ ‘ਤੇ 12.20 ਕਿਲੋਮੀਟਰ ਲੰਬਾ ਇਕ ਰੋਡ ਬਣਾਇਆ ਜਾ ਰਿਹਾ ਹੈ। ਇਸ ਵਿਚ ਬਕਾਇਆ ਰੋਡ 2.9 ਕਿਲੋਮੀਟਰ ਹੈ, ਜਿਸ ਦਾ ਵਨ ਵਿਭਾਗ ਦੀ ਕਲੀਅਰੇਂਸ ਦੀ ਜਰੂਰਤ ਹੈ। ਇਹ ਕਲੀਅਰੇਂਸ ਮਿਲਦੇ ਹੀ ਰੋਡ ਪੂਰਾ ਨਿਰਮਾਣ ਸ਼ੁਰੂ ਕਰ ਦਿੱਤਾ ਜਾਵੇਗਾ ਜੋ ਕਿ ਪਾਣੀਪਤ ਸ਼ਹਿਰ ਦੇ ਇਸਟਰਨ ਬਾਈਪਾਸ ਦਾ ਕੰਮ ਕਰੇਗਾ।

Scroll to Top