Karnal

ਪਿੰਡ ਦੀ ਫਿਰਨੀ ਤੋਂ 3 ਕਿਲੋਮੀਟਰ ਤੱਕ ਸਥਿਤ ਡੇਰੇ ਤੇ ਢਾਣੀਆਂ ਨੂੰ ਮਿਲਣਗੇ ਬਿਜਲੀ ਕਨੈਕਸ਼ਨ: ਮਨੋਹਰ ਲਾਲ

ਚੰਡੀਗੜ੍ਹ, 27 ਫਰਵਰੀ 2024: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਗ੍ਰਾਮੀਣ ਖੇਤਰ ਦੇ ਬਿਜਲੀ (electricity) ਖਪਤਕਾਰਾਂ ਦੇ ਲਈ ਐਲਾਨ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਹੁਣ ਪਿੰਡ ਦੀ ਫਿਰਨੀ ਤੋਂ 3 ਕਿਲੋਮੀਟਰ ਤੱਕ ਸਥਿਤ ਡੇਰੇ ਤੇ ਢਾਣੀਆਂ ਨੂੰ ਬਿਜਲੀ ਕਨੈਕਸ਼ਨ ਦਿੱਤੇ ਜਾਣਗੇ।

ਪਹਿਲਾਂ ਇਹ ਸੀਮਾਂ 1 ਕਿਲੋਮੀਟਰ ਸੀ। ਇਸ ਦੇ ਨਾਲ ਹੀ 300 ਮੀਟਰ ਤੱਕ ਡੇਰੇ ਤੇ ਢਾਣੀਆਂ ਨੂੰ ਦਿੱਤੇ ਜਾਣ ਵਾਲੇ ਬਿਜਲੀ (electricity)  ਕਨੈਕਸ਼ਨ ‘ਤੇ ਖਪਤਕਾਰਾਂ ਨੂੰ ਕੋਈ ਖਰਚ ਨਹੀਂ ਦੇਣਾ ਹੋਵੇਗਾ। 300 ਮੀਟਰ ਦੇ ਬਾਅਦ ਵੀ ਕੋਈ ਕਨੈਕਸ਼ਨ ਦਿੱਤਾ ਜਾਂਦਾ ਹੈ ਤਾਂ ਖਪਤਕਾਰ ਤੋਂ ਅੱਧਾ ਖਰਚ ਲਿਆ ਜਾਵੇਗਾ ਅਤੇ ਅੱਧਾ ਖਰਚ ਸਰਕਾਰ ਭੁਗਤਾਨ ਕਰੇਗੀ। ਪਹਿਲੇ ਇਹ ਸੀਮਾਂ 150 ਮੀਟਰ ਸੀ।

ਮੁੱਖ ਮੰਤਰੀ ਨੇ ਅੱਜ ਇੱਥੇ ਹਰਿਆਣਾ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਬੋਲ ਰਹੇ ਸਨ। ਮਨੋਹਰ ਲਾਲ ਨੇ ਇਕ ਹੋਰ ਐਲਾਨ ਕਰਦੇ ਹੋਏ ਕਿਹਾ ਕਿ ਡੇਰੇ ਤੇ ਢਾਣੀਆਂ ਦੇ ਜੋ ਖਪਤਕਾਰ ਟਿਯੂਬਵੈਲ ਦੀ ਬਜਾਏ ਗ੍ਰਾਮੀਣ ਫੀਡਰ ਤੋਂ ਬਿਜਲੀ ਕਨੈਕਸ਼ਨ ਲੈਣਾ ਚਾਹੁੰਦਾ ਹੈ ਤਾਂ ਟ੍ਰਾਂਸਫਾਰਮਰ ਦਾ ਪੂਰਾ ਖਰਚ ਸਰਕਾਰ ਭੁਗਤਾਨ ਕਰੇਗੀ। ਖਪਤਕਾਰ ਨੂੰ ਸਿਰਫ ਨਵੀਂ ਲਾਇਨ ਦਾ ਖਰਚ ਭੁਗਤਾਨ ਕਰਨਾ ਹੋਵੇਗਾ।

Scroll to Top