Municipal Corporation elections

ਚੋਣ ਕਮਿਸ਼ਨ ਵੱਲੋਂ ਨਗਰ ਨਿਗਮ ਚੋਣਾਂ ਲਈ ਪੰਜਾਬ ਸਰਕਾਰ ਦੇ ਤਿੰਨ IAS ਅਧਿਕਾਰੀ ਜਨਰਲ ਅਬਜ਼ਰਵਰ ਵਜੋਂ ਤਾਇਨਾਤ

ਚੰਡੀਗੜ੍ਹ, 20 ਫਰਵਰੀ 2025: ਰਾਜ ਚੋਣ ਕਮਿਸ਼ਨ, ਪੰਜਾਬ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਨਗਰ ਕੌਂਸਲ ਤਰਨਤਾਰਨ (ਜ਼ਿਲ੍ਹਾ ਤਰਨਤਾਰਨ) ਦੀ ਚੋਣ ਲਈ ਕੁੱਲ 61 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ, ਨਗਰ ਕੌਂਸਲ ਤਲਵਾੜਾ (ਜ਼ਿਲ੍ਹਾ ਹੁਸ਼ਿਆਰਪੁਰ) ਲਈ ਦੋ ਨਾਮਜ਼ਦਗੀਆਂ (Municipal Corporation elections) ਪ੍ਰਾਪਤ ਹੋਈਆਂ ਹਨ, ਅਤੇ ਨਗਰ ਕੌਂਸਲ ਡੇਰਾ ਬਾਬਾ ਨਾਨਕ (ਜ਼ਿਲ੍ਹਾ ਗੁਰਦਾਸਪੁਰ) ਲਈ ਕੋਈ ਨਾਮਜ਼ਦਗੀ ਪ੍ਰਾਪਤ ਨਹੀਂ ਹੋਈ ਹੈ। ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਤਾਰੀਖ਼ ਅੱਜ ਯਾਨੀ 20 ਫਰਵਰੀ 2025 ਹੈ।

ਪੰਜਾਬ ਦੇ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਕਿਹਾ ਕਿ ਇਨ੍ਹਾਂ ਨਗਰ ਨਿਗਮ ਚੋਣਾਂ (Municipal Corporation elections) ‘ਚ ਪੰਜਾਬ ਸਰਕਾਰ ਦੇ ਤਿੰਨ ਸੀਨੀਅਰ ਆਈਏਐਸ ਅਧਿਕਾਰੀਆਂ ਨੂੰ ਜਨਰਲ ਆਬਜ਼ਰਵਰਾਂ ਵਜੋਂ ਤਾਇਨਾਤ ਕੀਤਾ ਹੈ। ਆਈ.ਏ.ਐਸ. ਬਲਦੀਪ ਕੌਰ ਨੂੰ ਨੂੰ ਨਗਰ ਕੌਂਸਲ, ਤਰਨ ਤਾਰਨ (ਜ਼ਿਲ੍ਹਾ ਤਰਨ ਤਾਰਨ) ਦੀ ਚੋਣ ਲਈ ਜਨਰਲ ਆਬਜ਼ਰਵਰ, ਆਈ.ਏ.ਐਸ. ਸੇਨੂੰ ਦੁੱਗਲ ਨੂੰ ਨਗਰ ਕੌਂਸਲ ਡੇਰਾ ਬਾਬਾ ਨਾਨਕ (ਜ਼ਿਲ੍ਹਾ ਗੁਰਦਾਸਪੁਰ) ਦੀ ਚੋਣ ਲਈ ਜਨਰਲ ਆਬਜ਼ਰਵਰ ਵਜੋਂ ਅਤੇ ਆਈ.ਏ.ਐਸ. ਅਰਵਿੰਦ ਪਾਲ ਸਿੰਘ ਸੰਧੂ ਨੂੰ ਨਗਰ ਕੌਂਸਲ ਤਲਵਾੜਾ (ਜ਼ਿਲ੍ਹਾ ਹੁਸ਼ਿਆਰਪੁਰ) ਦੀਆਂ ਚੋਣਾਂ ਲਈ ਜਨਰਲ ਅਬਜ਼ਰਵਰ ਵਜੋਂ ਤਾਇਨਾਤ ਕੀਤਾ ਹੈ।

ਇਹ ਜਨਰਲ ਆਬਜ਼ਰਵਰ ਨਾਮਜ਼ਦਗੀ ਦੀ ਆਖਰੀ ਤਾਰੀਖ਼ ‘ਤੇ ਆਪਣੇ ਨਿਰਧਾਰਤ ਜ਼ਿਲ੍ਹਿਆਂ ‘ਚ ਪਹੁੰਚਣਗੇ ਅਤੇ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਨਾਲ ਸਬੰਧਤ ਸਾਰੇ ਪ੍ਰਬੰਧਾਂ ਦੀ ਸਮੀਖਿਆ ਕਰਨਗੇ।

Read More: ਹਰਿਆਣਾ ਰਾਜ ਚੋਣ ਕਮਿਸ਼ਨਰ ਤੇ ਮੁੱਖ ਸਕੱਤਰ ਨੇ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

Scroll to Top