July 7, 2024 6:19 pm
Electric buses

ਹਰਿਆਣਾ ਦੇ 9 ਸ਼ਹਿਰਾਂ ‘ਚ ਚੱਲਣਗੀਆਂ ਇਲੈਕਟ੍ਰਿਕ ਬੱਸਾਂ, ਪਹਿਲੇ ਪੜਾਅ ‘ਚ ਖਰੀਦੀਆਂ 375 ਬੱਸਾਂ

ਚੰਡੀਗੜ੍ਹ, 29 ਜਨਵਰੀ 2024: ਹਰਿਆਣਾ ਦੇ ਟ੍ਰਾਂਸਪੋਰਟ ਅਤੇ ਉੱਚੇਰੀ ਸਿਖਿਆ ਮੰਤਰੀ ਮੂਲ ਚੰਦ ਸ਼ਰਮਾ ਨੇ ਕਿਹਾ ਕਿ ਸਰਕਾਰ ਵੱਲੋਂ ਇਲੈਕਟ੍ਰਿਕ ਬੱਸ (Electric buses) ਸੇਵਾ ਦੀ ਸ਼ੁਰੂਆਤ ਸੂਬੇ ਦੇ 9 ਸ਼ਹਿਰਾਂ ਵਿਚ ਕਤੀ ਜਾ ਰਹੀ ਹੈ। ਪਹਿਲੇ ਪੜਾਅ ਵਿਚ ਪਾਣੀਪਤ ਅਤੇ ਯਮੁਨਾਨਗਰ ਨਗਰ ਨਿਗਮ ਵਿਚ ਇਹ ਬੱਸਾਂ ਚਲਾਈਆਂ ਜਾ ਰਹੀਆਂ ਹਨ। ਮੁੱਖ ਮੰਤਰੀ ਮਨੋਹਰ ਲਾਲ ਨੇ ਪਿਛਲੇ ਦਿਨ ਪਾਣੀਪਤ ਦੇ ਬੱਸਾ ਅੱਡੇ ਤੋਂ ਇਸ ਦੀ ਸ਼ੁਰੂਆਤ ਕੀਤੀ ਹੈ।

ਇਸ ਬੱਸ ਸਿਟੀ ਸਰਵਿਸ ਲਈ ਸਰਕਾਰ ਵੱਲੋਂ ਜੇਬੀਐਮ ਕੰਪਨੀ ਦੇ ਨਾਲ 12 ਸਾਲ ਦਾ ਸਮਝੌਤਾ ਹੋਇਆ ਹੈ। ਇਸ ਸਮਝੌਤੇ ਵਿਚ ਸਰਕਾਰ 12 ਸਾਲ ਵਿਚ 2450 ਰੁਪਏ ਖਰਚ ਕਰਣਗੀ। ਬੱਸ ਦੇ ਸਾਰੀ ਖਰਚੇ ਕੰਪਨੀ ਵੱਲੋਂ ਕੀਤੇ ਜਾਣਗੇ, ਪਰ ਕੰਡਕਟਰ ਹਰਿਆਣਾ ਰੋਡਵੇਜ ਦਾ ਹੋਵੇਗਾ।

ਮੂਲ ਚੰਦ ਸ਼ਰਮਾ ਨੇ ਅੱਜ ਜਗਾਧਰੀ ਬੱਸ ਅੱਡੇ ਤੋਂ ਇਲੈਕਟ੍ਰਿਕ ਬੱਸ (Electric buses) ਸੇਵਾ ਦੀ ਸ਼ੁਰੂਆਤ ਬੱਸ ਦੇ ਗੇਟ ‘ਤੇ ਫੀਤਾ ਕੱਟ ਕੇ ਕੀਤੀ। ਉਨ੍ਹਾਂ ਨੇ ਖੁਦ ਬੱਸ ਸਹੂਲਤ ਦੀ ਜਾਂਚ ਲਈ ਬੱਸ ਵਿਚ ਅਧਿਕਾਰੀਆਂ ਤੇ ਹੋਰ ਮਹਿਮਾਨਾਂ ਦੇ ਨਾਲ ਸਫਰ ਕੀਤਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਰੋਡਵੇਜ ਦੇਸ਼ ਦਾ ਅਜਿਹਾ ਪਹਿਲਾ ਰਾਜ ਹੈ ਜਿੱਥੇ ਇਲੈਕਟ੍ਰਿਕ ਸਿਟੀ ਬੱਸ ਸੇਵਾ ਉਪਲਬਧ ਕਰਵਾਈ ਜਾ ਰਹੀ ਹੈ। ਨਾਗਰਿਕਾਂ ਦੀ ਸਹੂਲਤ ਲਈ ਇਸ ਬੱਸ ਵਿਚ ਕਿਰਾਇਆ ਵੀ ਆਮ ਹੋਵੇਗਾ। ਸੂਬੇ ਵਿਚ 375 ਇਲੈਕਟ੍ਰਿਕ ਬੱਸਾਂ ਖਰੀਦੀਆਂ ਜਾ ਚੁੱਕੀਆਂ ਹਨ ਜੋ ਕਿ ਪ੍ਰਦੂਸ਼ਣ ਫਰੀ ਹਨ। ਯਮੁਨਾਨਗਰ ਵਿਚ 50 ਇਲੈਕਟ੍ਰਿਕ ਬੱਸਾਂ ਭੇਜੀਆਂ ਜਾਣਗੀਆਂ।

ਟ੍ਰਾਂਸਪੋਰਟ ਮੰਤਰੀ ਨੇ ਦਸਿਆ ਕਿ ਮੌਜੂਦਾ ਸਰਕਾਰ ਦੇ ਕਾਰਜਕਲਾ ਵਿਚ ਹਰਿਆਣਾ ਰੋਡਵੇਜ ਦਾ ਯਾਤਰੀਆਂ ਦੇ ਪ੍ਰਤੀ ਭਰੋਸਾ ਵਧਿਆ ਹੈ। ਸੂਬੇ ਵਿਚ ਕਰੀਬ 4150 ਬੱਸਾਂ ਦਾ ਬੇੜਾ ਹੈ। ਉਨ੍ਹਾਂ ਨੇ ਕਿਹਾ ਕਿ ਕਰਮਚਾਰੀਆਂ ਦੀ ਕਮੀ ਨੂੰ ਪੂਰਾ ਕਰਨ ਲਈ ਹਰਿਆਣਾ ਸਰਕਾਰ ਵੱਲੋਂ ਰੋਡਵੇਜ ਵਿਚ 3500 ਡਰਾਈਵਰ ਤੇ ਕੰਡਕਟਰਾਂ ਦੀ ਭਰਤੀ ਅਤੇ ਇਸ ਤੋਂ ਇਲਾਵਾ 1500 ਭਰਤੀ ਐਚਕੇਆਰਐਨ ਦੇ ਤਹਿਤ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਰੋਡਵੇਜ ਵਿਚ ਰੋਜਾਨਾ ਕਰੀਬ 11 ਲੱਖ ਯਾਤਰੀ 11 ਲੱਖ ਕਿਲੋਮੀਟਰ ਦੀ ਯਾਤਰਾ ਕਰਦੇ ਹਨ।

ਟ੍ਰਾਂਸਪੋਰਟ ਵਿਭਾਗ ਦੇ ਪ੍ਰਧਾਨ ਸਕੱਤਰ ਨਵਦੀਪ ਸਿੰਘ ਵਿਰਕ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੇ ਮਾਰਗਦਰਸ਼ਨ ਵਿਚ ਅਤੇ ਟ੍ਰਾਂਸਪੋਰਟ ਮੰਤਰੀ ਮੂਲ ਚੰਦ ਸ਼ਰਮਾ ਦੇ ਯਤਨਾਂ ਨਾਲ ਟ੍ਰਾਂਸਪੋਰਟ ਵਿਭਾਗ ਲਗਾਤਾਰ ਅੱਗੇ ਵੱਧ ਰਿਹਾ ਹੈ। ਹਰਿਆਣਾ ਵਿਚ ਵੱਧਦੇ ਪ੍ਰਦੂਸ਼ਣ ਨੁੰ ਰੋਕਨ ਲਈ ਸਰਕਾਰ ਵੱਲੋਂ ਪ੍ਰਦੂਸ਼ਣ ਰਹਿਤ ਬੱਸਾਂ ਨੂੰ ਖਰੀਦਿਆ ਗਿਆ ਹੈ।

ਪਹਿਲੇ ਪੜਾਅ ਵਿਚ ਪਾਣੀਪਤ, ਯਮੁਨਾਨਗਰ, ਪੰਚਕੂਲਾ, ਅੰਬਾਲਾ, ਕਰਨਾਲ, ਸੋਨੀਪਤ, ਰਿਵਾੜੀ, ਰੋਹਤਕ ਅਤੇ ਹਿਸਾਰ ਵਿਚ ਸਥਾਨਕ ਸਿਟੀ ਬੱਸ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਪਾਣੀਪਤ ਤੇ ਸਮੁਨਾਨਗਰ ਵਿਚ ਇਸ ਦੀ ਸ਼ੁਰੂਆਤ ਹੋ ਗਈ ਹੈ। ਹੋਰ ਜਿਲ੍ਹਿਆਂ ਵਿਚ ਜੂਨ ਤਕ ਸ਼ੁਰੂਆਤ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਦਸਿਆ ਕਿ 115 ਕਰੋੜ ਦੀ ਲਾਗਤ ਨਾਲ ਸਾਰੇ 9 ਸ਼ਹਿਰਾਂ ਵਿਚ ਵੱਖ ਤੋਂ ਸਿਟੀ ਬੱਸ ਸੇਵਾ ਡਿਪੋ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇੰਨ੍ਹਾਂ ਡਿਪੋ ‘ਤੇ ਚਾਰਜਿੰਗ ਵਰਗੀ ਸਾਰੀ ਸਹੂਲਤਾਂ ਰਹਿਣਗੀਆਂ।

ਉਨ੍ਹਾਂ ਨੇ ਦੱਸਿਆ ਕਿ ਪਹਿਲੇ 7 ਦਿਨ ਇਹ ਬੱਸ ਸੇਵਾ ਨਗਰ ਵਾਸੀਆਂ ਦੇ ਲਈ ਫਰੀ ਹੋਵੇਗੀ ਜਿਸ ਦਾ ਐਲਾਨ ਮੁੱਖ ਮੰਤਰੀ ਨੇ ਪਾਣੀਪਤ ਵਿਚ ਕੀਤਾ ਸੀ। ਬੱਸ ਦਾ ਕਿਰਾਇਆ ਵੀ 10 ਰੁਪਏ ਤੋਂ 50 ਰੁਪਏ ਦੇ ਵਿਚ ਹੋਵੇਗਾ। ਯਮੁਨਾਨਗਰ ਵਿਚ 1 ਤੋਂ 5 ਕਿਲੋਮੀਟਰ ਦੇ ਲਈ 10 ਰੁਪਏ, 5 ਤੋਂ 8 ਕਿਲੋਮੀਟਰ ਲਈ 15 ਰੁਪਏ ਅਤੇ 8 ਤੋਂ 20 ਕਿਲੋਮੀਟਰ ਦੇ ਲਈ 20 ਰੁਪਏ ਕਿਰਾਇਆ ਚਾਰਜ ਕੀਤਾ ਜਾਵੇਗਾ।