ਪੰਜਾਬ ਦੀਆਂ 117 ਵਿਧਾਨ ਸਭਾ (Vidhan Sabha) ਸੀਟਾਂ ਲਈ ਚੋਣਾਂ ਤੋਂ ਬਾਅਦ ਹੁਣ 5 ਰਾਜ ਸਭਾ ਸੀਟਾਂ (Rajya Sabha seats) ਲਈ ਚੋਣਾਂ ਹੋਣ ਜਾ ਰਹੀਆਂ ਹਨ। ਇਸ ਸਬੰਧੀ ਭਾਰਤੀ ਚੋਣ ਕਮਿਸ਼ਨ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਦੇਸ਼ ਭਰ ਦੀਆਂ ਕੁੱਲ 13 ਰਾਜ ਸਭਾ ਸੀਟਾਂ (Rajya Sabha seats) ਲਈ ਨੋਟੀਫਿਕੇਸ਼ਨ ਹੋ ਚੁੱਕਾ ਹੈ। ਇਨ੍ਹਾਂ ਵਿੱਚ ਪੰਜਾਬ ਦੀਆਂ 5, ਕੇਰਲ ਦੀਆਂ 3, ਅਸਾਮ ਦੀਆਂ 2 ਅਤੇ ਹਿਮਾਚਲ ਪ੍ਰਦੇਸ਼ ਅਤੇ ਨਾਗਾਲੈਂਡ ਦੀਆਂ 1-1 ਸੀਟਾਂ ਸ਼ਾਮਲ ਹਨ।
ਤੁਹਾਨੂੰ ਦੱਸ ਦੇਈਏ ਕਿ 9 ਅਪ੍ਰੈਲ ਨੂੰ ਪੰਜਾਬ ਦੇ ਸਾਰੇ 5 ਰਾਜ ਸਭਾ (Rajya Sabha) ਮੈਂਬਰਾਂ ਦਾ ਕਾਰਜਕਾਲ ਖਤਮ ਹੋ ਰਿਹਾ ਹੈ। ਮਾਰਚ 2016 ਵਿੱਚ ਸੁਖਦੇਵ ਸਿੰਘ ਢੀਂਡਸਾ, ਨਰੇਸ਼ ਗੁਜਰਾਲ, ਸ਼ਵੇਤ ਮਲਿਕ, ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ। ਪੰਜਾਬ ਵਿੱਚ ਰਾਜ ਸਭਾ (Rajya Sabha) ਦੀਆਂ ਕੁੱਲ 7 ਸੀਟਾਂ ਹਨ।
ਪੰਜਾਬ ਦੀ 2017 ਵਿਧਾਨ ਸਭਾ ਨੂੰ ਰਾਜ ਸਭਾ (Rajya Sabha)ਦਾ ਕੋਈ ਮੈਂਬਰ ਚੁਣਨ ਦਾ ਮੌਕਾ ਨਹੀਂ ਮਿਲਿਆ, ਕਿਉਂਕਿ ਰਾਜ ਸਭਾ (Rajya Sabha) ਦੀਆਂ ਚੋਣਾਂ 2016 ਵਿੱਚ ਹੋਈਆਂ ਸਨ। ਇਹ ਪਹਿਲੀ ਵਾਰ ਹੋਵੇਗਾ ਜਦੋਂ ਪੰਜਾਬ ਵਿੱਚ ‘ਆਪ’ ਨੂੰ ਰਾਜ ਸਭਾ ਵਿੱਚ ਵੋਟ ਪਾਉਣ ਦਾ ਮੌਕਾ ਮਿਲੇਗਾ।