ਚੰਡੀਗੜ੍ਹ, 04 ਜੂਨ 2024: ਹਿਮਾਚਲ ਪ੍ਰਦੇਸ਼ (Himachal Pradesh) ਵਿੱਚ ਸਖ਼ਤ ਸੁਰੱਖਿਆ ਦਰਮਿਆਨ ਚਾਰ ਲੋਕ ਸਭਾ ਅਤੇ ਛੇ ਵਿਧਾਨ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਅਧਿਕਾਰਤ ਅੰਕੜਿਆਂ ਮੁਤਾਬਕ ਪਹਿਲੇ ਗੇੜ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੀਆਂ ਸਾਰੀਆਂ ਚਾਰ ਲੋਕ ਸਭਾ ਸੀਟਾਂ ‘ਤੇ ਭਾਜਪਾ ਉਮੀਦਵਾਰ ਅੱਗੇ ਹਨ।
ਹੁਣ ਤੱਕ ਹੋਈ ਵੋਟਾਂ ਦੀ ਗਿਣਤੀ ਵਿੱਚ ਕਾਂਗੜਾ-ਚੰਬਾ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਡਾ: ਰਾਜੀਵ ਭਾਰਦਵਾਜ 59,549 ਤੋਂ ਵੱਧ ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਜਦਕਿ ਹਮੀਰਪੁਰ ਸੀਟ ‘ਤੇ ਭਾਜਪਾ ਦੇ ਅਨੁਰਾਗ ਠਾਕੁਰ 34,684 ਵੋਟਾਂ ਦੀ ਲੀਡ ਨਾਲ, ਮੰਡੀ ਤੋਂ ਕੰਗਨਾ ਰਣੌਤ 14,734 ਵੋਟਾਂ ਨਾਲ ਅਤੇ ਸ਼ਿਮਲਾ ਤੋਂ ਸੁਰੇਸ਼ ਕਸ਼ਯਪ 24,248 ਵੋਟਾਂ ਦੀ ਲੀਡ ਨਾਲ ਅੱਗੇ ਹਨ।
ਕਾਂਗਰਸ ਦੇ ਉਮੀਦਵਾਰ ਆਨੰਦ ਸ਼ਰਮਾ, ਵਿਕਰਮਾਦਿੱਤਿਆ ਸਿੰਘ, ਆਦਿਤਿਆ ਸੋਫਤ ਅਤੇ ਸਤਪਾਲ ਰਾਏਜਾਤਾ ਚਾਰੋਂ ਸੀਟਾਂ ‘ਤੇ ਪਿੱਛੇ ਚੱਲ ਰਹੇ ਹਨ।