ਚੰਡੀਗੜ੍ਹ, 24 ਅਗਸਤ 2024: ਜੰਮੂ-ਕਸ਼ਮੀਰ (Jammu and Kashmir) ਵਿਧਾਨ ਸਭਾ ਚੋਣਾਂ ਲਈ ਅਗਲੇ ਮਹੀਨੇ ਤਿੰਨ ਪੜਾਵਾਂ ‘ਚ ਵੋਟਿੰਗ ਹੋਵੇਗੀ । ਇਨ੍ਹਾਂ ਚੋਣਾਂ ਲਈ ਸਾਰੀਆਂ ਸਿਆਸੀ ਪਾਰਟੀਆਂ ਚੋਣਾਂ ਦੀਆਂ ਤਿਆਰੀਆਂ ਕਰ ਰਹੀਆਂ ਹਨ।
ਚੋਣ ਮਾਹੌਲ ਵਿਚਕਾਰ ਜੰਮੂ-ਕਸ਼ਮੀਰ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਯਾਨੀ ਪੀਡੀਪੀ ਨੇ ਮਹਿਬੂਬਾ ਮੁਫਤੀ ਦੀ ਮੌਜੂਦਗੀ ‘ਚ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ। ਇਨ੍ਹਾਂ ਚੋਣਾਂ (Jammu and Kashmir) ਲਈ ਮੈਨੀਫੈਸਟੋ ‘ਚ ਪਾਰਟੀ ਨੇ ਕਈਂ ਵਾਅਦੇ ਕੀਤੇ ਹਨ |
PDP ਦੇ ਚੋਣ ਮੈਨੀਫੈਸਟੋ ‘ਚ ਕੀਤੇ ਵਾਅਦੇ
ਹਰ ਘਰ ਨੂੰ 200 ਯੂਨਿਟ ਮੁਫ਼ਤ ਬਿਜਲੀ ਦਾ ਵਾਅਦਾ |
ਬਕਾਇਆ ਬਿਜਲੀ ਬਿੱਲਾਂ ਦਾ ਯਕਮੁਸ਼ਤ ਨਿਪਟਾਰਾ ਹੋਵੇਗਾ।
ਹਰ ਘਰ ਨੂੰ ਮੁਫ਼ਤ ਪਾਣੀ ਅਤੇ ਵਾਟਰ ਮੀਟਰ ਸਿਸਟਮ ਨੂੰ ਖਤਮ ਕੀਤਾ ਜਾਵੇਗਾ ।
BPL (PH), PHH ਅਤੇ NPH ਦੀਆਂ ਸ਼੍ਰੇਣੀਆਂ ਦੇ ਅਧੀਨ ਆਉਣ ਵਾਲੇ ਪਰਿਵਾਰਾਂ ਨੂੰ ਪ੍ਰਤੀ ਵਿਅਕਤੀ 5 ਕਿੱਲੋ ਰਾਸ਼ਨ ਦੇਣ ਦਾ ਵਾਅਦਾ |
ਘਰ ਬਣਾਉਣ ਲਈ EWS ਅਧੀਨ ਆਉਂਦੇ ਸਾਰੇ ਲੋਕਾਂ ਨੂੰ ਰਿਆਇਤੀ ਦਰਾਂ ‘ਤੇ ਲੱਕੜ ਉਪਲਬੱਧ ਹੋਵੇਗੀ।
ਗਰੀਬ ਲੋਕਾਂ ਨੂੰ 12 ਮਹੀਨਿਆਂ ‘ਚ 12 ਸਿਲੰਡਰ ਦਿੱਤੇ ਜਾਣਗੇ।
ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਅਤੇ ਅੰਗਹੀਣਾਂ ਲਈ ਪੈਨਸ਼ਨ ਵਰਗੀਆਂ ਸਮਾਜਿਕ ਸੁਰੱਖਿਆ ਸਕੀਮਾਂ ਅਧੀਨ ਰਾਸ਼ੀ 1000 ਰੁਪਏ ਤੋਂ ਵਧਾ ਕੇ 2000 ਰੁਪਏ ਕੀਤੀ ਜਾਵੇਗੀ।
J&K ਬੈਂਕ ਦੇ ਲੋਨ ਗਾਹਕਾਂ ਲਈ OTS ਸਕੀਮ ਦੀ ਸਮੀਖਿਆ ਕੀਤੀ ਜਾਵੇਗੀ।
EWS ਸ਼੍ਰੇਣੀ ਦੇ ਲੋਕਾਂ ਨੂੰ 12 ਮਹੀਨਿਆਂ ‘ਚ 12 ਮੁਫ਼ਤ ਸਿਲੰਡਰ ਮਿਲਣਗੇ।
ਖੰਡ/ਕੈਰੋਸੀਨ ਨੂੰ ਪੀਡੀਐਸ ਅਧੀਨ ਵਾਪਸ ਲਿਆਂਦਾ ਜਾਣਾ ਚਾਹੀਦਾ ਹੈ।
ਜਾਇਦਾਦ ਖਰੀਦਣ ਵਾਲੀ ਬੀਬੀ ਲਈ ਕੋਈ ਸਟੈਂਪ ਡਿਊਟੀ ਨਹੀਂ ਹੋਵੇਗੀ |
ਸਾਰੇ ਘਰਾਂ ਲਈ ਪ੍ਰਾਪਰਟੀ ਟੈਕਸ ਖਤਮ ਕਰਨ ਦਾ ਵਾਅਦਾ |