Election

ਪੰਜ ਸੂਬਿਆਂ ਦੀਆਂ 679 ਵਿਧਾਨ ਸਭਾ ਸੀਟਾਂ ਲਈ ਚੋਣਾਂ ਦੀ ਤਾਰੀਖ਼ਾਂ ਦਾ ਐਲਾਨ, ਪੜ੍ਹੋ ਪੂਰੇ ਵੇਰਵੇ

ਚੰਡੀਗੜ੍ਹ, 09 ਅਕਤੂਬਰ 2023: ਪੰਜ ਸੂਬਿਆਂ ਦੀਆਂ 679 ਵਿਧਾਨ ਸਭਾ ਸੀਟਾਂ ਲਈ ਅੱਜ ਚੋਣਾਂ (Election) ਦੀਆਂ ਤਾਰੀਖ਼ਾਂ ਦਾ ਐਲਾਨ ਹੋਣ ਜਾ ਰਿਹਾ ਹੈ। ਭਾਰਤੀ ਚੋਣ ਕਮਿਸ਼ਨ ਦੀ ਪ੍ਰੈੱਸ ਕਾਨਫਰੰਸ ਚੱਲ ਰਹੀ ਹੈ। ਮਿਜ਼ੋਰਮ ਵਿਧਾਨ ਸਭਾ ਦਾ ਕਾਰਜਕਾਲ ਇਸ ਸਾਲ 17 ਦਸੰਬਰ ਨੂੰ ਖਤਮ ਹੋ ਰਿਹਾ ਹੈ। ਮਿਜ਼ੋਰਮ ‘ਚ 7 ਨਵੰਬਰ ਨੂੰ ਵੋਟਿੰਗ ਹੋਵੇਗੀ।ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਹੈ ਕਿ ਮਿਜ਼ੋਰਮ ‘ਚ ਸਭ ਤੋਂ ਪਹਿਲਾਂ ਚੋਣਾਂ ਕਰਵਾਈਆਂ ਜਾਣਗੀਆਂ।

ਇਸਦੇ ਨਾਲ ਹੀ ਰਾਜਸਥਾਨ ‘ਚ 23 ਨਵੰਬਰ, ਤੇਲੰਗਾਨਾ ‘ਚ 30 ਨਵੰਬਰ, ਛੱਤੀਸਗੜ੍ਹ ‘ਚ 17 ਨਵੰਬਰ ਅਤੇ ਮੱਧ ਪ੍ਰਦੇਸ਼ ‘ਚ 17 ਨਵੰਬਰ ਨੂੰ ਵੋਟਿੰਗ ਹੋਵੇਗੀ | ਇਸ ਦੇ ਨਾਲ ਹੀ ਤੇਲੰਗਾਨਾ, ਰਾਜਸਥਾਨ, ਛੱਤੀਸਗੜ੍ਹ ਅਤੇ ਰਾਜਸਥਾਨ ਦੀਆਂ ਵਿਧਾਨ ਸਭਾਵਾਂ ਦਾ ਕਾਰਜਕਾਲ ਅਗਲੇ ਸਾਲ ਜਨਵਰੀ ‘ਚ ਖ਼ਤਮ ਹੋ ਜਾਵੇਗਾ। ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ 17 ਅਕਤੂਬਰ ਤੋਂ 30 ਨਵੰਬਰ ਤੱਕ ਪੂਰੇ ਦੇਸ਼ ਵਿੱਚ ਜੇਕਰ ਕੋਈ ਵੋਟਰ ਸੂਚੀ ਵਿੱਚ ਕੋਈ ਬਦਲਾਅ ਕਰਨਾ ਚਾਹੁੰਦਾ ਹੈ ਤਾਂ ਉਹ ਕਰ ਸਕਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਮਿਜ਼ੋਰਮ, ਛੱਤੀਸਗੜ੍ਹ, ਰਾਜਸਥਾਨ, ਮੱਧ ਪ੍ਰਦੇਸ਼, ਤੇਲੰਗਾਨਾ ਵਿੱਚ 8.2 ਕਰੋੜ ਪੁਰਸ਼ ਵੋਟਰ, 7.8 ਕਰੋੜ ਮਹਿਲਾ ਵੋਟਰ ਅਤੇ 60.2 ਲੱਖ ਪਹਿਲੀ ਵਾਰ ਵੋਟਰ ਹੋਣਗੇ। ਮੁੱਖ ਚੋਣ (Election) ਕਮਿਸ਼ਨਰ ਨੇ ਦੱਸਿਆ ਕਿ 5 ਸੂਬਿਆਂ ਦੇ 16.14 ਕਰੋੜ ਵੋਟਰ ਆਪਣੀ ਵੋਟ ਪਾਉਣਗੇ। 5 ਸੂਬਿਆਂ ਦੀਆਂ 679 ਵਿਧਾਨ ਸਭਾ ਸੀਟਾਂ ‘ਤੇ ਚੋਣਾਂ ਹੋਣਗੀਆਂ। ਸਾਰੀਆਂ ਸਿਆਸੀ ਪਾਰਟੀਆਂ ਤੋਂ ਸੁਝਾਅ ਲਏ ਗਏ।

ਇਸ ਵਾਰ ਕਿਸ ਸੂਬੇ ਵਿੱਚ ਕਿੰਨੇ ਵੋਟਰ?

ਮੱਧ ਪ੍ਰਦੇਸ਼- 5.6 ਕਰੋੜ
ਰਾਜਸਥਾਨ- 5.25 ਕਰੋੜ
ਤੇਲੰਗਾਨਾ- 3.17 ਕਰੋੜ
ਛੱਤੀਸਗੜ੍ਹ- 2.03 ਕਰੋੜ
ਮਿਜ਼ੋਰਮ- 8.52 ਲੱਖ

 

Image

ImageImageImage

 

Image

 

Scroll to Top