ਭਾਰਤੀ ਚੋਣ ਕਮਿਸ਼ਨ

ਭਾਰਤੀ ਚੋਣ ਕਮਿਸ਼ਨ ਵੋਟਰ ਫੋਟੋ ਆਈਡੀ ਕਾਰਡਾਂ ਦੀ ਸਪੁਰਦਗੀ ਨੂੰ ਕਰੇਗਾ ਤੇਜ਼

ਚੰਡੀਗੜ੍ਹ, 18 ਜੂਨ 2025: ਵੋਟਰ ਸੂਚੀਆਂ ‘ਚ ਨਵੇਂ ਵੋਟਰਾਂ ਦੇ ਸ਼ਾਮਲ ਹੋਣ ਜਾਂ ਮੌਜੂਦਾ ਵੋਟਰਾਂ ਦੇ ਵੇਰਵਿਆਂ ‘ਚ ਕਿਸੇ ਵੀ ਤਬਦੀਲੀ ਦੀ ਸਥਿਤੀ ‘ਚ ਵੋਟਰ ਫੋਟੋ ਆਈਡੀ ਕਾਰਡਾਂ ਦੀ ਤੇਜ਼ੀ ਨਾਲ ਸਪੁਰਦਗੀ ਨੂੰ ਯਕੀਨੀ ਬਣਾਉਣ ਲਈ ਭਾਰਤ ਚੋਣ ਕਮਿਸ਼ਨ ਨੇ ਇੱਕ ਨਵੀਂ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ ਸ਼ੁਰੂ ਕੀਤੀ ਹੈ |

ਇਸ ਤਹਿਤ ਵੋਟਰ ਆਈਡੀ ਕਾਰਡ 15 ਦਿਨਾਂ ਦੇ ਅੰਦਰ ਜਾਰੀ ਕੀਤੇ ਜਾਣਗੇ। ਇਹ ਪਹਿਲ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ, ਚੋਣ ਕਮਿਸ਼ਨਰ ਡਾ. ਸੁਖਬੀਰ ਸਿੰਘ ਸੰਧੂ ਅਤੇ ਡਾ. ਵਿਵੇਕ ਜੋਸ਼ੀ ਦੁਆਰਾ ਵੋਟਰਾਂ ਦੀ ਸਹੂਲਤ ਲਈ ਸ਼ੁਰੂ ਕੀਤੇ ਵੱਖ-ਵੱਖ ਉਪਾਵਾਂ ਦਾ ਹਿੱਸਾ ਹੈ |

ਇਹ ਨਵਾਂ ਸਿਸਟਮ ਵੋਟਰ ਫੋਟੋ ਆਈਡੀ ਕਾਰਡ ਬਣਾਉਣ ਦੇ ਹਰ ਪੜਾਅ ਦੀ ਰੀਅਲ-ਟਾਈਮ ਟਰੈਕਿੰਗ ਨੂੰ ਯਕੀਨੀ ਬਣਾਏਗਾ ਜਦੋਂ ਤੱਕ ਇਹ ਡਾਕ ਰਾਹੀਂ ਵੋਟਰ ਤੱਕ ਨਹੀਂ ਪਹੁੰਚਦਾ। ਵੋਟਰਾਂ ਨੂੰ ਹਰ ਪੜਾਅ ‘ਤੇ ਐਸਐਮਐਸ ਰਾਹੀਂ ਸੂਚਨਾਵਾਂ ਪ੍ਰਾਪਤ ਹੋਣਗੀਆਂ, ਜਿਸ ਨਾਲ ਉਨ੍ਹਾਂ ਨੂੰ ਉਨ੍ਹਾਂ ਦੇ ਆਈਡੀ ਕਾਰਡ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਇਸ ਉਦੇਸ਼ ਲਈ, ਚੋਣ ਕਮਿਸ਼ਨ ਨੇ ਹਾਲ ਹੀ ‘ਚ ਲਾਂਚ ਕੀਤੇ ਗਏ ਈਸੀਆਈ ਨੈੱਟ ਪਲੇਟਫਾਰਮ ‘ਤੇ ਇੱਕ ਵਿਸ਼ੇਸ਼ ਆਈਟੀ ਮੋਡੀਊਲ ਵਿਕਸਤ ਕੀਤਾ ਹੈ। ਇਹ ਨਵਾਂ ਆਈਟੀ ਪਲੇਟਫਾਰਮ ਮੌਜੂਦਾ ਸਿਸਟਮ ਨੂੰ ਬਦਲ ਦੇਵੇਗਾ ਅਤੇ ਕੰਮ ਦੀ ਪ੍ਰਕਿਰਿਆ ਨੂੰ ਤੇਜ਼ ਅਤੇ ਸੁਚਾਰੂ ਬਣਾਏਗਾ। ਡਾਕ ਵਿਭਾਗ ਦੇ ਐਪਲੀਕੇਸ਼ਨ ਪ੍ਰੋਗਰਾਮ ਇੰਟਰਫੇਸ ਨੂੰ ਨਿਰਵਿਘਨ ਡਿਲੀਵਰੀ ਲਈ ECI Net ਨਾਲ ਜੋੜਿਆ ਜਾਵੇਗਾ। ਇਹ ਪਹਿਲ ਵੋਟਰਾਂ ਨੂੰ ਤੇਜ਼ ਅਤੇ ਸੁਰੱਖਿਅਤ ਚੋਣ ਸੇਵਾਵਾਂ ਪ੍ਰਦਾਨ ਕਰਨ ‘ਤੇ ਕੇਂਦ੍ਰਿਤ ਹੈ।

ਭਾਰਤ ਚੋਣ ਕਮਿਸ਼ਨ ਦਾ ਮੁੱਖ ਉਦੇਸ਼ ਆਪਣੇ ਸਾਰੇ ਵੋਟਰਾਂ ਨੂੰ ਤੇਜ਼ੀ ਅਤੇ ਉੱਚ ਗੁਣਵੱਤਾ ਨਾਲ ਚੋਣ ਸੰਬੰਧੀ ਸੇਵਾਵਾਂ ਪ੍ਰਦਾਨ ਕਰਨਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਚਾਰ ਮਹੀਨਿਆਂ ਦੌਰਾਨ, ਕਮਿਸ਼ਨ ਵੱਲੋਂ ਵੋਟਰਾਂ ਅਤੇ ਹੋਰ ਹਿੱਸੇਦਾਰਾਂ ਦੇ ਹਿੱਤ ‘ਚ ਕਈ ਮਹੱਤਵਪੂਰਨ ਪਹਿਲਕਦਮੀਆਂ ਕੀਤੀਆਂ ਹਨ।

Read More: ਭਾਰਤ ਚੋਣ ਕਮਿਸ਼ਨ ਨੇ ਪੋਲਿੰਗ ਸਟੇਸ਼ਨ ’ਤੇ ਵੋਟਰਾਂ ਦੀ ਗਿਣਤੀ 1200 ਤੱਕ ਕੀਤੀ ਸੀਮਤ

Scroll to Top