ਤਰਨਤਾਰਨ ਜ਼ਿਮਨੀ ਚੋਣ

ਭਾਰਤੀ ਚੋਣ ਕਮਿਸ਼ਨ ਵੱਲੋਂ ਤਰਨਤਾਰਨ ਦੀ ਜ਼ਿਮਨੀ ਚੋਣ ਲਈ ਵੋਟਰ ਸੂਚੀ ਦੀ ਸੋਧ ਦਾ ਸ਼ਡਿਊਲ ਜਾਰੀ

ਚੰਡੀਗੜ੍ਹ, 20 ਅਗਸਤ 2025: ਭਾਰਤੀ ਚੋਣ ਕਮਿਸ਼ਨ ਨੇ 21-ਤਰਨਤਾਰਨ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਵੋਟਰ ਸੂਚੀ ਦੀ ਵਿਸ਼ੇਸ਼ ਸੰਖੇਪ ਸੋਧ ਦਾ ਸ਼ਡਿਊਲ ਜਾਰੀ ਕੀਤਾ ਹੈ | ਇਸ ਬਾਰੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਸੰਖੇਪ ਸੋਧ 1 ਜੁਲਾਈ 2025 ਤੋਂ ਕੀਤੀ ਜਾਵੇਗੀ |

ਇਹ ਪ੍ਰਕਿਰਿਆ ਹੇਠਾਂ ਦਿੱਤੀ ਸਮਾਂ-ਸੀਮਾ ਅਨੁਸਾਰ ਹੋਵੇਗੀ:-

28 ਅਗਸਤ 2025 (ਵੀਰਵਾਰ) ਤੱਕ ਪੋਲਿੰਗ ਸਟੇਸ਼ਨਾਂ ਦਾ ਰੈਸ਼ਨਲਾਈਜ਼ੇਸ਼ਨ

2 ਸਤੰਬਰ 2025 (ਮੰਗਲਵਾਰ) ਨੂੰ ਏਕੀਕ੍ਰਿਤ ਡਰਾਫਟ ਵੋਟਰ ਸੂਚੀ ਦਾ ਪ੍ਰਕਾਸ਼ਨ ਕਰਨਾ

3. ਦਾਅਵਿਆਂ ਅਤੇ ਇਤਰਾਜ਼ਾਂ ਨੂੰ 2 ਸਤੰਬਰ 2025 ਤੋਂ 17 ਸਤੰਬਰ 2025 (ਬੁੱਧਵਾਰ) ਤੱਕ ਦਾਇਰ ਕਰਨ ਦੀ ਮਿਆਦ

4. ਦਾਅਵਿਆਂ ਅਤੇ ਇਤਰਾਜ਼ਾਂ ਦਾ 25 ਸਤੰਬਰ 2025 (ਵੀਰਵਾਰ) ਤੱਕ ਨਿਪਟਾਰਾ

5. 30 ਸਤੰਬਰ 2025 (ਮੰਗਲਵਾਰ) ਨੂੰ ਵੋਟਰ ਸੂਚੀ ਦਾ ਅੰਤਿਮ ਪ੍ਰਕਾਸ਼ਨ

ਮੁੱਖ ਚੋਣ ਅਧਿਕਾਰੀ ਪੰਜਾਬ ਸਿਬਿਨ ਸੀ ਨੇ ਦੱਸਿਆ ਕਿ ਤਰਨਤਾਰਨ ਵਿਧਾਨ ਸਭਾ ਹਲਕੇ ਲਈ ਵਿਸ਼ੇਸ਼ ਸੰਖੇਪ ਸੋਧ ਬਾਰੇ ਵਿਸਤ੍ਰਿਤ ਜਾਣਕਾਰੀ ਪਹਿਲਾਂ ਹੀ ਪੰਜਾਬ ਦੀਆਂ ਸਾਰੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨੂੰ ਜਾਰੀ ਕਰ ਦਿੱਤੀ ਹੈ। ਸਿਬਿਨ ਸੀ ਨੇ ਕਿਹਾ ਕਿ ਚੋਣ ਕਮਿਸ਼ਨ ਹਰੇਕ ਯੋਗ ਵੋਟਰ ਨੂੰ ਦਰਜ ਕਰਨ ਅਤੇ ਉਸਨੂੰ ਉਸਦੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਕਰਨ ਦਾ ਮੌਕਾ ਦੇਣ ਲਈ ਸਮਰਪਿਤ ਹੈ।

ਤਰਨਤਾਰਨ ‘ਚ ਜ਼ਿਮਨੀ ਚੋਣ ਤੋਂ ਪਹਿਲਾਂ ਸਾਰੀਆਂ ਵੋਟਰ ਸੂਚੀਆਂ ਦੇ ਸਹੀ ਅਤੇ ਪਾਰਦਰਸ਼ੀ ਹੋਣ ਨੂੰ ਯਕੀਨੀ ਬਣਾਉਣ ਵੱਲ ਵਿਸ਼ੇਸ਼ ਸੰਖੇਪ ਸੋਧ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਤਰਨਤਾਰਨ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਐਂਟਰੀਆਂ ਦੀ ਸਰਗਰਮੀ ਨਾਲ ਪੁਸ਼ਟੀ ਕਰਨ, ਲੋੜ ਪੈਣ ‘ਤੇ ਦਾਅਵੇ ਜਾਂ ਇਤਰਾਜ਼ ਦਾਇਰ ਕਰਨ ਅਤੇ ਸੁਧਾਰਾਂ ਅਤੇ ਨਾਮਜ਼ਦਗੀਆਂ ਲਈ ਇਸ ਸਮਾਂ ਸਾਰਣੀ ਦੀ ਵਰਤੋਂ ਕਰਨ।

Read More: ਪੰਜਾਬ ‘ਚ ਇੱਕ ਹੋਰ ਵਿਧਾਨ ਸਭਾ ਸੀਟ ਹੋਵੇਗੀ ਜ਼ਿਮਨੀ ਚੋਣ, ਜਲੰਧਰ ਸੈਂਟਰਲ ਸੀਟ ‘ਤੇ ਵੀ ਚਰਚਾ ਤੇਜ

Scroll to Top