ਨਵੀਂ ਦਿੱਲੀ, 24 ਜਨਵਰੀ 2026: ਭਾਰਤ ਦੇ ਚੋਣ ਕਮਿਸ਼ਨ ਦਾ 3 ਰੋਜ਼ਾ ਸੰਮੇਲਨ ਲੋਕਤੰਤਰ ਅਤੇ ਚੋਣ ਪ੍ਰਬੰਧਨ ‘ਤੇ ਅੰਤਰਰਾਸ਼ਟਰੀ ਸੰਮੇਲਨ 2026 ਬੀਤੇ ਦਿਨ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਦਿੱਲੀ ਡੈਕਲੇਰੇਸ਼ਨ 2026 ਸਮਾਪਤ ਹੋਇਆ। ਇਸ ਦੌਰਾਨ ਭਾਰਤ ਦੇ ਮੁੱਖ ਚੋਣ ਕਮਿਸ਼ਨਰ (ਸੀ.ਈ.ਸੀ.) ਗਿਆਨੇਸ਼ ਕੁਮਾਰ, ਚੋਣ ਕਮਿਸ਼ਨਰ (ਈਸੀਜ਼) ਡਾ. ਸੁਖਬੀਰ ਸਿੰਘ ਸੰਧੂ ਅਤੇ ਡਾ. ਵਿਵੇਕ ਜੋਸ਼ੀ, 42 ਚੋਣ ਪ੍ਰਬੰਧਨ ਸੰਸਥਾਵਾਂ (ਈਐਮਬੀਜ਼) ਦੇ ਮੁਖੀਆਂ, 70 ਤੋਂ ਵੱਧ ਰਾਸ਼ਟਰੀ ਸੰਸਥਾਵਾਂ ਦੇ ਮਾਹਰ ਅਤੇ ਈ.ਸੀ.ਆਈ. ਦੇ ਸੀਨੀਅਰ ਅਧਿਕਾਰੀ ਅਤੇ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 36 ਮੁੱਖ ਚੋਣ ਅਧਿਕਾਰੀ ਆਈਆਈਸੀਡੀਈਐਮ-2026 ਦੇ ਸਮਾਪਤੀ ਸੈਸ਼ਨ ‘ਚ ਹਾਜ਼ਰ ਰਹੇ।
ਇਸ ਮੌਕੇ ਸਮਾਪਤੀ ਸੈਸ਼ਨ ‘ਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਦਿੱਲੀ ਡੈਕਲੇਰੇਸ਼ਨ 2026 ਪੜ੍ਹਿਆ, ਜਿਸਨੂੰ ਈਐਮਬੀਜ਼ ਵੱਲੋਂ ਸਰਬਸੰਮਤੀ ਨਾਲ ਅਪਣਾਇਆ। ਈਐਮਬੀਜ਼ ਨੇ ਐਲਾਨਨਾਮੇ ਦੇ 5 ਥੰਮ੍ਹਾਂ ਚੋਣ ਸੂਚੀਆਂ ਦੀ ਸ਼ੁੱਧਤਾ, ਚੋਣਾਂ ਦਾ ਸੰਚਾਲਨ, ਖੋਜ ਅਤੇ ਪ੍ਰਕਾਸ਼ਨ, ਤਕਨਾਲੋਜੀ ਦੀ ਵਰਤੋਂ ਅਤੇ ਸਿਖਲਾਈ ਅਤੇ ਸਮਰੱਥਾ ਨਿਰਮਾਣ ਨਾਲ ਸਬੰਧਤ ‘ਤੇ ਇਕੱਠੇ ਕੰਮ ਕਰਨ ਦਾ ਸੰਕਲਪ ਲਿਆ।
ਇਸ ਦਰਮਿਆਨ ਭਾਗੀਦਾਰਾਂ ਨੇ ਸਮੇਂ-ਸਮੇਂ ‘ਤੇ ਆਪਣੀ ਪ੍ਰਗਤੀ ਦੀ ਸਮੀਖਿਆ ਕਰਨ ਦਾ ਵੀ ਸੰਕਲਪ ਲਿਆ ਅਤੇ 3, 4 ਅਤੇ 5 ਦਸੰਬਰ 2026 ਨੂੰ ਇੰਡੀਆ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਡੈਮੋਕਰੇਸੀਜ਼ ਐਂਡ ਇਲੈਕਸ਼ਨ ਮੈਨੇਜਮੈਂਟ, ਨਵੀਂ ਦਿੱਲੀ ਵਿਖੇ ਮੁਲਾਕਾਤ ਦਾ ਪ੍ਰਸਤਾਵ ਰੱਖਿਆ।
ਈਐਮਬੀਜ਼ ਨੇ ਇੱਕ ਕੋ-ਕਿਉਰੇਟਿਡ ਐਨਸਾਈਕਲੋਪੀਡੀਆ ਆਫ਼ ਦ ਵਰਲਡ ਡੈਮੋਕਰੇਸੀਜ਼, ਅੰਤਰਰਾਸ਼ਟਰੀ ਆਈਡੀਈਏ ਵੱਲੋਂ ਅਗਵਾਈ ਕੀਤੇ ਜਾ ਰਹੇ 7 ਥੀਮਾਂ ਅਤੇ ਆਈਆਈਆਈਡੀਈਐਮ ਵੱਲੋਂ ਅਗਵਾਈ ਕੀਤੀਆਂ ਜਾ ਰਹੇ 36 ਥੀਮਾਂ ‘ਤੇ ਵਿਆਪਕ ਰਿਪੋਰਟਾਂ ਲਿਆਉਣ; ਈਸੀਆਈ-ਨੈੱਟ ਵਰਗੇ ਡਿਜੀਟਲ ਪਲੇਟਫਾਰਮਾਂ ਦਾ ਸਹਿ-ਵਿਕਾਸ, ਆਈਆਈਡੀਈਐਮ ਵੱਲੋਂ ਪਾਰਦਰਸ਼ੀ ਅਭਿਆਸਾਂ ਦੀ ਸਿਖਲਾਈ ਅਤੇ ਆਦਾਨ-ਪ੍ਰਦਾਨ, ਚੋਣਾਂ ਦੇ ਸੰਚਾਲਨ ਅਤੇ ਚੋਣ ਸੂਚੀਆਂ ਦੀ ਤਿਆਰੀ ‘ਚ ਪੇਸ਼ੇਵਰਤਾ ਲਿਆਉਣ ਦਾ ਸੰਕਲਪ ਵੀ ਲਿਆ।
ਆਪਣੇ ਮੁੱਖ ਭਾਸ਼ਣ ‘ਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਕਿਹਾ ਕਿ ਕਾਨਫਰੰਸ ਨੇ ਮਾਡਲ ਅੰਤਰਰਾਸ਼ਟਰੀ ਚੋਣ ਮਿਆਰਾਂ ਬਾਰੇ ਗੱਲਬਾਤ ਕੀਤੀ। ਕਾਨਫਰੰਸ ਦੌਰਾਨ ਹੋਈਆਂ 40 ਤੋਂ ਵੱਧ ਦੁਵੱਲੀਆਂ ਬੈਠਕਾਂ ਦਾ ਹਵਾਲਾ ਦਿੰਦਿਆਂ ਮੁੱਖ ਚੋਣ ਕਮਿਸ਼ਨਰ ਕੁਮਾਰ ਨੇ ਕਿਹਾ ਕਿ ਇਨ੍ਹਾਂ ਨੇ ਆਪਸੀ ਸਹਿਯੋਗ ਦੇ ਵਿਸਥਾਰ ਅਤੇ ਸਮੂਹਿਕ ਤਰਜੀਹਾਂ ਅਤੇ ਦ੍ਰਿਸ਼ਟੀਕੋਣਾਂ ਦੀ ਸਮਝ ‘ਚ ਯੋਗਦਾਨ ਪਾਇਆ ਹੈ।
ਸਮਾਪਤੀ ਸੈਸ਼ਨ ‘ਚ ਚੋਣ ਕਮਿਸ਼ਨਰ ਡਾ. ਸੁਖਬੀਰ ਸਿੰਘ ਸੰਧੂ ਨੇ ਕਿਹਾ ਕਿ ਖੁੱਲ੍ਹੀ ਚਰਚਾ, ਆਪਸੀ ਸਤਿਕਾਰ ਅਤੇ ਇੱਕ ਦੂਜੇ ਤੋਂ ਸਿੱਖਣ ਦੀ ਇੱਛਾ ਵਿਸ਼ਵਵਿਆਪੀ ਚੋਣ ਭਾਈਚਾਰੇ ਦੀ ਪਰਿਪੱਕਤਾ ਅਤੇ ਪੇਸ਼ੇਵਰਤਾ ਨੂੰ ਦਰਸਾਉਂਦੀ ਹੈ। ਚੋਣ ਕਮਿਸ਼ਨਰ ਡਾ. ਵਿਵੇਕ ਜੋਸ਼ੀ ਨੇ ਕਿਹਾ ਕਿ ਈਸੀਆਈ-ਨੈੱਟ ਦੀ ਸ਼ੁਰੂਆਤ ਵਿਸ਼ੇਸ਼ ਤੌਰ ‘ਤੇ ਭਾਰਤ ਦੀ ਤਕਨੀਕੀ ਤਰੱਕੀ ਲਈ ਅਹਿਮ ਰਹੀ ਹੈ
3-ਰੋਜ਼ਾ ਕਾਨਫਰੰਸ ਆਪਣੀ ਕਿਸਮ ਦੀ ਪਹਿਲੀ ਅਤੇ ਸਭ ਤੋਂ ਵੱਡੀ ਕਾਨਫਰੰਸ ਸੀ, ਇਸਦੀ ਸ਼ੁਰੂਆਤ ਇੱਕ ਸ਼ਾਨਦਾਰ ਸਵਾਗਤ ਸਮਾਗਮ ਅਤੇ ਉਦਘਾਟਨ ਸੈਸ਼ਨ ਨਾਲ ਹੋਈ, ਜਿਸ ‘ਚ 42 ਈਐਮਬੀਜ਼ ਦੇ ਅੰਤਰਰਾਸ਼ਟਰੀ ਡੈਲੀਗੇਟਾਂ ਅਤੇ 27 ਦੇਸ਼ਾਂ ਦੇ ਮਿਸ਼ਨਾਂ ਦੇ ਮੁਖੀਆਂ ਸਮੇਤ ਕਰੀਬ 1,000 ਵਿਅਕਤੀਆਂ ਨੇ ਸ਼ਿਰਕਤ ਕੀਤੀ।
Read More: ਲੋਕਤੰਤਰ ਤੇ ਚੋਣ ਪ੍ਰਬੰਧਨ ‘ਤੇ ਇੰਡੀਆ ਇੰਟਰਨੈਸ਼ਨਲ ਕਾਨਫਰੰਸ ਕਰਵਾਈ




