ਸਪੋਰਟਸ, 22 ਅਕਤੂਬਰ 2025: ਪੱਛਮੀ ਬੰਗਾਲ ‘ਚ ਚੋਣ ਨਾਲ ਸਬੰਧਤ ਹਦਾਇਤਾਂ ਦੀ ਪਾਲਣਾ ਨਾ ਕਰਨ ‘ਤੇ ਲਗਭੱਗ 1,000 ਬੂਥ-ਪੱਧਰੀ ਅਧਿਕਾਰੀਆਂ (BLO) ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਇਹ ਕਾਰਵਾਈ ਲੋਕ ਪ੍ਰਤੀਨਿਧਤਾ ਐਕਟ, 1950 ਦੇ ਤਹਿਤ ਕੀਤੀ ਗਈ ਹੈ।
ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਾਰੇ ਸਬੰਧਤ ਬੂਥ-ਪੱਧਰੀ ਅਧਿਕਾਰੀਆਂ ਨੇ ਚੋਣ ਰਜਿਸਟ੍ਰੇਸ਼ਨ ਅਫਸਰ (ERO) ਵੱਲੋਂ ਵਾਰ-ਵਾਰ ਅਪੀਲਾਂ ਕਰਨ ਦੇ ਬਾਵਜੂਦ ERO-Net ਪੋਰਟਲ ‘ਤੇ ਆਪਣੇ ਨਾਮ ਦਰਜ ਨਹੀਂ ਕਰਵਾਏ ਸਨ। ਇਸ ਦੇ ਆਧਾਰ ‘ਤੇ, ਨੋਟਿਸ ਜਾਰੀ ਕੀਤੇ ਗਏ ਹਨ।
ਅਧਿਕਾਰੀ ਨੇ ਨੋਟਿਸਾਂ ‘ਚ ਕਿਹਾ ਗਿਆ ਹੈ ਕਿ ਅਜਿਹਾ ਨਾ ਕਰਨਾ ਜਾਣਬੁੱਝ ਕੇ ਕੀਤੀ ਗਈ ਲਾਪਰਵਾਹੀ ਅਤੇ ਡਿਊਟੀ ‘ਚ ਗੰਭੀਰ ਅਣਗਹਿਲੀ ਹੈ, ਜੋ ਕਿ ਲੋਕ ਪ੍ਰਤੀਨਿਧਤਾ ਐਕਟ, 1950 ਦੀ ਧਾਰਾ 32 ਦੀ ਉਲੰਘਣਾ ਹੈ।
ਇਸ ਧਾਰਾ ਦੇ ਤਹਿਤ ਚੋਣ ਕੰਮ ਲਈ ਨਿਯੁਕਤ ਸਾਰੇ ਅਧਿਕਾਰੀਆਂ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ।” ਨੋਟਿਸਾਂ ‘ਚ ਇਹ ਵੀ ਕਿਹਾ ਗਿਆ ਹੈ ਕਿ BLOs ਨੂੰ ਚੋਣ ਕੰਮ ਦੌਰਾਨ ਭਾਰਤੀ ਚੋਣ ਕਮਿਸ਼ਨ (ECI) ‘ਚ ਡੈਪੂਟੇਸ਼ਨ ‘ਤੇ ਮੰਨਿਆ ਜਾਂਦਾ ਹੈ ਅਤੇ ਇਸਦੇ ਅਨੁਸ਼ਾਸਨੀ ਨਿਯੰਤਰਣ ਅਧੀਨ ਹਨ।
ਇਨ੍ਹਾਂ ਸਾਰੇ ਬੂਥ ਲੈਵਲ ਅਫਸਰਾਂ ਨੂੰ ਤਿੰਨ ਦਿਨਾਂ ਦੇ ਅੰਦਰ ਇਹ ਦੱਸਣ ਲਈ ਕਿਹਾ ਗਿਆ ਹੈ ਕਿ ਜਾਣਬੁੱਝ ਕੇ ਲਾਪਰਵਾਹੀ ਕਰਨ ਅਤੇ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ‘ਤੇ ਉਨ੍ਹਾਂ ਵਿਰੁੱਧ ਅਨੁਸ਼ਾਸਨੀ ਜਾਂ ਦੰਡਕਾਰੀ ਕਾਰਵਾਈ ਕਿਉਂ ਨਹੀਂ ਕੀਤੀ ਜਾਣੀ ਚਾਹੀਦੀ।
Read More: ਭਾਰਤੀ ਚੋਣ ਕਮਿਸ਼ਨ ਵੱਲੋਂ ਤਰਨਤਾਰਨ ਦੀ ਜ਼ਿਮਨੀ ਚੋਣ ਲਈ ਵੋਟਰ ਸੂਚੀ ਦੀ ਸੋਧ ਦਾ ਸ਼ਡਿਊਲ ਜਾਰੀ