July 7, 2024 9:12 am
Rahul Gandhi

ਚੋਣ ਕਮਿਸ਼ਨ ਵੱਲੋਂ ਰਾਹੁਲ ਗਾਂਧੀ ਨੂੰ ਕਾਰਨ ਦੱਸੋ ਨੋਟਿਸ ਜਾਰੀ, PM ਮੋਦੀ ਨੂੰ ਆਖਿਆ ਸੀ ਪਨੌਤੀ

ਚੰਡੀਗੜ੍ਹ, 23 ਨਵੰਬਰ 2023: ਚੋਣ ਕਮਿਸ਼ਨ ਨੇ ਕਾਂਗਰਸ ਆਗੂ ਰਾਹੁਲ ਗਾਂਧੀ (Rahul Gandhi) ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਣ ਵਾਲੀ ਜੇਬ੍ਹ ਕਤਰਾ ਅਤੇ ਕਰਜ਼ਾ ਮੁਆਫੀ ਅਤੇ ਪਨੌਤੀ ਵਾਲੀ ਟਿੱਪਣੀ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ | ਮੰਗਲਵਾਰ 21 ਨਵੰਬਰ ਨੂੰ ਰਾਹੁਲ ਨੇ ਬਾੜਮੇਰ ਦੇ ਬਾਯਤੁ ਅਤੇ ਉਦੈਪੁਰ ਦੇ ਵੱਲਭਨਗਰ ‘ਚ ਜਨ ਸਭਾਵਾਂ ਨੂੰ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਸੀ- ‘ਪੀਐਮ ਦਾ ਮਤਲਬ ਪਨੌਤੀ ਮੋਦੀ। ਚੰਗੇ ਭਲੇ ਮੁੰਡੇ ਵਿਸ਼ਵ ਕੱਪ ਜਿੱਤ ਰਹੇ ਸਨ, ਇਹ ਵੱਖਰੀ ਗੱਲ ਹੈ ਉਨ੍ਹਾਂ ਨੂੰ ਹਰਾ ਦਿੱਤਾ |

ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸਾਬਕਾ ਕਾਂਗਰਸ ਪ੍ਰਧਾਨ ਦੇ ਖ਼ਿਲਾਫ਼ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਅਤੇ ਕਿਹਾ ਸੀ ਕਿ ਸੀਨੀਅਰ ਆਗੂਆਂ ਲਈ ਅਜਿਹੀ ਭਾਸ਼ਾ ਦੀ ਵਰਤੋਂ ਕਰਨਾ ਠੀਕ ਨਹੀਂ ਹੈ। ਚੋਣ ਕਮਿਸ਼ਨ ਨੇ ਫਿਰ ਰਾਹੁਲ ਗਾਂਧੀ (Rahul Gandhi) ਨੂੰ ਯਾਦ ਦਿਵਾਇਆ ਕਿ ਆਦਰਸ਼ ਚੋਣ ਜ਼ਾਬਤਾ ਆਗੂਆਂ ਨੂੰ ਸਿਆਸੀ ਵਿਰੋਧੀਆਂ ‘ਤੇ ਝੂਠੇ ਦੋਸ਼ ਲਗਾਉਣ ਤੋਂ ਰੋਕਦਾ ਹੈ।