ਹਰਿਮੰਦਰ ਸਾਹਿਬ ਮੱਥਾ ਟੇਕਣ ਆਇਆ ਬਜ਼ੁਰਗ ਲਾਪਤਾ, ਜਾਣਕਾਰੀ ਦੇਣ ਵਾਲੇ ਲਈ ਪਰਿਵਾਰ ਨੇ ਰੱਖਿਆ ਇਨਾਮ

9 ਜੂਨ 2025: ਅੰਮ੍ਰਿਤਸਰ ਵਿੱਚ ਸਥਿਤ ਹਰਿਮੰਦਰ ਸਾਹਿਬ ਮੱਥਾ (golden temple) ਟੇਕਣ ਆਇਆ ਇੱਕ ਬਜ਼ੁਰਗ ਲਾਪਤਾ ਹੋ ਗਿਆ ਹੈ। ਦੱਸ ਦੇਈਏ ਕਿ ਬਜ਼ੁਰਗ ਵਿਅਕਤੀ ਦੀ ਪਛਾਣ 75 ਸਾਲਾ ਦਰਸ਼ਨ ਸਿੰਘ (Darshan Singh) ਵਜੋਂ ਹੋਈ ਹੈ, ਜੋ ਕਿ ਸੰਗਰੂਰ (sangrur) ਦੇ ਸੁਨਾਮ ਹਲਕੇ ਦੇ ਪਿੰਡ ਲਖਮੀਰ ਬਾਲਾ ਦਾ ਰਹਿਣ ਵਾਲਾ ਹੈ। ਉਹ 6 ਜੂਨ ਨੂੰ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਅੰਮ੍ਰਿਤਸਰ ਆਇਆ ਸੀ ਅਤੇ 7 ਜੂਨ ਨੂੰ ਲਾਪਤਾ ਹੋ ਗਿਆ ਸੀ। ਪੁਲਿਸ ਨੇ ਉਸਨੂੰ ਲੱਭਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਉਹ 7 ਜੂਨ ਦੀ ਸਵੇਰ ਨੂੰ ਆਪਣੇ ਪਰਿਵਾਰ ਨਾਲ ਹਰਿਮੰਦਰ ਸਾਹਿਬ ਤੋਂ ਲਾਪਤਾ ਹੋ ਗਿਆ ਸੀ। ਪਰਿਵਾਰ ਦਾ ਕਹਿਣਾ ਹੈ ਕਿ ਉਸਨੂੰ ਆਖਰੀ ਵਾਰ ਸਵੇਰੇ 9 ਵਜੇ ਗੁਰਦੁਆਰਾ ਬਾਬਾ ਅਟੱਲ ਸਾਹਿਬ ਨੇੜੇ ਸੀਸੀਟੀਵੀ ਕੈਮਰੇ ਵਿੱਚ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਸਦਾ ਕੋਈ ਸੁਰਾਗ ਨਹੀਂ ਮਿਲ ਸਕਿਆ।

ਦਰਸ਼ਨ ਸਿੰਘ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ

ਜਾਣਕਾਰੀ ਮੁਤਾਬਿਕ ਦੱਸ ਦੇਈਏ ਕਿ ਪਰਿਵਾਰ ਨੇ ਕਿਹਾ ਕਿ ਦਰਸ਼ਨ ਸਿੰਘ (darshan singh) ਦੀ ਮਾਨਸਿਕ ਹਾਲਤ ਠੀਕ ਨਹੀਂ ਹੈ ਅਤੇ ਪਰਿਵਾਰ ਉਸ ਬਾਰੇ ਬਹੁਤ ਚਿੰਤਤ ਹੈ। ਪਰਿਵਾਰ ਨੇ ਕੋਤਵਾਲੀ ਪੁਲਿਸ ਸਟੇਸ਼ਨ ਅਤੇ ਪੁਲਿਸ ਚੌਕੀ ਗਲਿਆਰਾ ਵਿਖੇ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਸ਼ਹਿਰ ਭਰ ਵਿੱਚ ਪੋਸਟਰ ਲਗਾ ਕੇ ਦਰਸ਼ਨ ਸਿੰਘ ਦੀ ਭਾਲ ਕਰ ਰਿਹਾ ਹੈ।ਪਰਿਵਾਰ ਦਾ ਕਹਿਣਾ ਹੈ ਕਿ ਜੋ ਵੀ ਦਰਸ਼ਨ ਸਿੰਘ ਨੂੰ ਲੱਭੇਗਾ, ਉਸਨੂੰ 20,000 ਰੁਪਏ ਦਾ ਇਨਾਮ ਦਿੱਤਾ ਜਾਵੇਗਾ।

Read More: ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਈ ਔਰਤ ਨਾਲ ਸ਼ਰਮਨਾਕ ਹਰਕਤ?

 

Scroll to Top