ਚੰਡੀਗੜ੍ਹ, 29 ਅਪ੍ਰੈਲ 2024: ਲੋਕ ਸਭਾ ਆਮ ਚੋਣ ਦੇ ਚੱਲਦੇ ਸਵੀਪ ਗਤੀਵਿਧੀਆਂ ਰਾਹੀਂ ਵੋਟਰਾਂ (Voters) ਨੂੰ ਚੋਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਕੋਈ ਵੀ ਯੋਗ ਵਿਅਕਤੀ ਚੋਣ ਕਰਨ ਤੋਂ ਵਾਂਝਾ ਨਾ ਰਹੇ, ਜਿਸ ਦੇ ਲਈ ਵੋਟਰਾਂ ਨੁੰ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕਰਦੇ ਹੋਏ ਚੋਣ ਪ੍ਰਕ੍ਰਿਆ ਵਿਚ ਸਹਿਭਾਗੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
ਭਾਰਤ ਚੋਣ ਕਮਿਸ਼ਨ ਵੱਲੋਂ 40 ਫੀਸਦੀ ਜਾਂ ਉਸ ਤੋਂ ਵੱਧ ਫੀਸਦੀ ਰੱਖਣ ਵਾਲੇ ਦਿਵਿਆਂਗ ਵਿਅਕਤੀ ਤੇ 85 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਨੂੰ ਘਰ ਤੋਂ ਵੋਟਿੰਗ ਕਰਨ ਦੀ ਵਿਕਲਪਿਕ ਸਹੂਲਤ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ 4 ਫੀਸਦੀ ਦਿਵਿਆਂਗ ਵਿਅਕਤੀ ਤੇ 85 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਨੂੰ ਘਰ ਤੋਂ ਵੋਟਿੰਗ ਕਰਨ ਲਈ ਫਾਰਮ -12 ਭਰ ਕੇ, ਆਪਣੀ ਸਹਿਮਤੀ ਦਿੰਦੇ ਹੋਏ ਨੋਟੀਫਿਕੇਸ਼ਨ ਜਾਰੀ ਹੋਣ ਦੇ ਪੰਜ ਦਿਨਾਂ ਦੇ ਅੰਦਰ ਰਿਟਰਨਿੰਗ ਅਧਿਕਾਰੀ ਨੁੰ ਬਿਨੈ ਕਰਨਾ ਹੋਵੇਗਾ। ਅਜਿਹੇ ਵਿਚ ਕੋਈ ਵੀ ਉਪਰੋਕਤ ਵਿਅਕਤੀ ਬਿਨ੍ਹਾਂ ਵੋਟਿੰਗ ਕਰੇ ਨਾ ਰਹੇ ਇਸ ਦੇ ਲਈ ਸਾਰੇ ਬੀਐਲਓ ਨੂੰ ਘਰ ਘਰ ਜਾ ਕੇ ਫਾਰਮ-12ਡੀ ਉਪਲਬਧ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਫਾਰਮ ਭਰਨ ਦੇ ਬਾਅਦ ਬੀਐਲਓ ਵੋਟਰਾਂ ਦੇ ਘਰ ਤੋਂ ਫਾਰਮ-12 ਡੀ ਪ੍ਰਾਪਤ ਵੀ ਕਰੇਗਾ।
ਜੇਕਰ ਕੋਈ ਵਿਅਕਤੀ ਬੂਥ ‘ਤੇ ਜਾ ਕੇ ਚੋਣ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਫਾਰਮ 12-ਡੀ ਭਰ ਕੇ ਦੇਣ ਦੀ ਜਰੂਰਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਦਿਵਿਆਂਗ ਵੋਟਰਾਂ (Voters) ਨੂੰ ਦਿਵਿਆਂਗਤਾ ਪ੍ਰਮਾਣ ਪੱਤਰ ਦੀ ਇਕ ਫੋਟੋਕਾਪੀ ਜਮ੍ਹਾਂ ਕਰਵਾਉਣੀ ਹੋਵੇਗੀ। ਉਮੀਦਵਾਰਾਂ ਨੂੰ ਅਜਿਹੇ ਵੋਟਿੰਗ ਕਰਨ ਵਾਲਿਆਂ ਦੀ ਇਕ ਸੂਚੀ ਵੀ ਪ੍ਰਦਾਨ ਕੀਤੀ ਜਾਵੇਗੀ, ਜੇਕਰ ਉਹ ਪ੍ਰਕ੍ਰਿਆ ‘ਤੇ ਨਜ਼ਰ ਰੱਖਣ ਲਈ ਆਪਣੇ ਪ੍ਰਤੀਨਿਧੀਆਂ ਨੂੰ ਨਿਯੁਕਤ ਕਰਨਾ ਚਾਹੁੰਦੇ ਹਨ। ਚੋਣ ਅਧਿਕਾਰੀਆਂ ਦੀ ਟੀਮ ਵੋਟਰ ਦਾ ਵੋਟ ਲੈਣ ਦੇ ਲਈ ਉਸ ਦੇ ਪਤੇ ‘ਤੇ ਪਹੁੰਚੇਗੀ। ਵੋਟਰਾਂ ਨੂੰ ਉਨ੍ਹਾਂ ਦੇ ਦੌਰੇ ਦੇ ਬਾਰੇ ਵਿਚ ਪਹਿਲਾਂ ਤੋਂ ਹੀ ਸੂਚਿਤ ਕਰ ਦਿੱਤਾ ਜਾਵੇਗਾ।