July 4, 2024 3:25 pm
ਬਿਜਲੀ ਵਿਭਾਗ

ਪਿੰਡ ਫਕਰਸਰ ‘ਚ ਵੱਡੇ ਭਰਾ ਨੇ ਆਪਣੀ ਛੋਟੀ ਭੈਣ ਦਾ ਕੀਤਾ ਕਤਲ

ਮਲੋਟ, 27 ਜੂਨ 2023: ਮਲੋਟ ਤੋਂ ਬਠਿੰਡਾ ਰੋਡ ਤੇ ਸਥਿਤ ਪਿੰਡ ਫਕਰਸਰ ‘ਚ ਅੱਜ ਤੜਕੇ ਇਕ ਭਰਾ ਨੇ ਆਪਣੀ ਛੋਟੀ ਭੈਣ ਦਾ ਤੇਜ਼ਧਾਰ ਹਥਿਆਰ ਨਾਲ ਗਲਾ ਕੱਟ ਕੇ ਕਤਲ ਕਰ ਦਿੱਤੇ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ | ਮ੍ਰਿਤਕਾ ਦੀ ਪਛਾਣ ਅੰਜੂ ਵਜੋਂ ਹੋਈ ਹੈ, ਜਿਸ ਦੀ ਉਮਰ 15-16 ਸਾਲ ਦੱਸੀ ਜਾ ਰਹੀ ਹੈ |

ਮਿਲੀ ਜਾਣਕਾਰੀ ਅਨੁਸਾਰ ਵੱਡੇ ਭਰਾ ਕੁਲਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਅੱਜ ਸਵੇਰੇ ਕਿਸੇ ਗੱਲ ਨੂੰ ਲੈ ਕੇ ਹੋਏ ਝਗੜੇ ‘ਚ ਤੇਜ਼ਧਾਰ ਹਥਿਆਰ ਨਾਲ ਆਪਣੀ ਭੈਣ ਨੂੰ ਮੌਤ ਦੇ ਘਾਟ ਉਤਾਰ ਦਿੱਤਾ | ਦੱਸਿਆ ਜਾ ਰਿਹਾ ਹੈ ਕਿ ਕੁਲਵਿੰਦਰ ਸਿੰਘ ਨੇ ਭੈਣ ਦਾ ਕਤਲ ਝੂਠੀ ਅਣਖ ਖਾਤਰ ਕੀਤਾ ਹੈ | ਮ੍ਰਿਤਕ ਕੁੜੀ ਕਿਸੇ ਲੜਕੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਤੇ ਇਹ ਗੱਲ ਕੁਲਵਿੰਦਰ ਨੂੰ ਮਨਜ਼ੂਰ ਨਹੀ ਸੀ, ਅੱਜ ਜਦੋਂ ਬਾਕੀ ਪਰਿਵਾਰ ਖੇਤ ਝੋਨਾ ਲਾਉਣ ਗਿਆ ਹੋਇਆ ਸੀ ਤਾਂ ਪਿੱਛੋਂ ਕੁਲਵਿੰਦਰ ਨੇ ਛੋਟੀ ਭੈਣ ਅੰਜੂ ਦੀ ਗਰਦਨ ਕੱਟ ਕੇ ਉਸਦਾ ਕਤਲ ਕਰ ਦਿੱਤਾ | ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।