EKYC

ਪੀ.ਐਮ.ਕਿਸਾਨ ਸਨਮਾਨ ਨਿਧੀ ਸਕੀਮ ਦਾ ਲਾਭ ਲੈਣ ਲਈ ਈ.ਕੇ.ਵਾਈ.ਸੀ ਅਤੇ ਲੈਂਡ ਸੀਡਿੰਗ ਲਾਜ਼ਮੀ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 21 ਫਰਵਰੀ 2024: ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਸਕੀਮ ਦਾ ਲਾਭ ਲੈਣ ਲਈ ਕਿਸਾਨਾਂ ਨੂੰ ਬੈਂਕ ਖਾਤੇ ਦੀ ਈ.ਕੇ.ਵਾਈ.ਸੀ. (EKYC) ਅਤੇ ਵਾਹੀਯੋਗ ਜ਼ਮੀਨ ਦੀ ਲੈਂਡ ਸੀਡਿੰਗ ਕਰਵਾਉਣੀ ਜ਼ਰੂਰੀ ਹੈ। ਪੀ.ਐਮ. ਕਿਸਾਨ ਯੋਜਨਾ 19 ਫਰਵਰੀ 2019 ਵਿੱਚ ਸਰਕਾਰ ਵੱਲੋਂ ਲਾਗੂ ਕੀਤੀ ਗਈ ਸੀ। ਇਸ ਸਕੀਮ ਤਹਿਤ ਕਿਸਾਨਾਂ ਨੂੰ ਇਕ ਸਾਲ ਵਿੱਚ ਤਿੰਨ ਮਹੀਨਿਆਂ ਬਾਅਦ (2000 ਰੁਪਏ) ਦੇ ਰੂਪ ਵਿੱਚ ਵਿੱਤੀ ਸਹਾਇਤਾ ਪ੍ਰਾਪਤ ਹੁੰਦੀ ਹੈ।

ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ, ਐਸ.ਏ.ਐਸ ਨਗਰ, ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 32,726 ਲਾਭਪਾਤਰੀ ਸਕੀਮ ਅਧੀਨ ਰਜਿਸਟਰਡ ਹਨ, ਜਿਨ੍ਹਾਂ ਵਿੱਚੋਂ 12,288 ਕਿਸਾਨਾਂ ਦੀ ਲੈਂਡ ਸੀਡਿੰਗ/ਈ. ਕੇ. ਵਾਈ. ਸੀ ਪੈਂਡਿੰਗ ਹੈ।

ਉਹਨਾਂ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਲੈ ਰਹੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਕਿਸਾਨਾਂ ਦੇ ਹੁਣ ਤੱਕ ਪੀ.ਐਮ. ਕਿਸਾਨ ਪੋਰਟਲ ‘ਤੇ (ਜ਼ਮੀਨ ਦੀ ਡਿਟੇਲ) ਸਬੰਧੀ ਲੈਂਡ ਸੀਡਿੰਗ ਦਰਜ ਨਹੀਂ ਹੋਈ ਹੈ, ਉਹ ਆਪਣੇ ਨਜ਼ਦੀਕ ਦੇ ਖੇਤੀਬਾੜੀ ਦਫਤਰ ਵਿਖੇ ਆਪਣੀ ਜ਼ਮੀਨ ਦੀ ਮਲਕੀਅਤ ਸਬੰਧੀ ਫਰਦ ਅਤੇ ਆਧਾਰ ਕਾਰਡ ਜਮ੍ਹਾਂ ਕਰਵਾਉਣ ਤਾਂ ਜੋ ਪੜਤਾਲ ਉਪਰੰਤ ਪੀ.ਐਮ. ਕਿਸਾਨ ਸਨਮਾਨ ਨਿਧੀ ਸਕੀਮ ਦਾ ਲਾਭ ਪ੍ਰਾਪਤ ਹੋ ਸਕੇ।

ਜਿਨ੍ਹਾਂ ਲਾਪਾਤਰੀਆਂ ਨੇ ਹੁਣ ਤੱਕ ਈ.ਕੇ. ਵਾਈ. ਸੀ. (EKYC) ਨਹੀਂ ਕਰਵਾਈ ਉਹ ਜਲਦੀ ਤੋਂ ਜਲਦੀ ਯੋਜਨਾ ਦਾ ਲਾਭ ਲੈਣ ਲਈ ਕਾਮਨ ਸਰਵਿਸ ਸੈਂਟਰਾਂ ਰਾਹੀਂ ਸਬੰਧਤ ਬੈਂਕਾਂ ਜਾਂ ਖੇਤੀਬਾੜੀ ਦਫਤਰਾਂ ਵਿੱਚ ਜਾ ਕੇ ਈ.ਕੇ.ਵਾਈ.ਸੀ ਕਰਵਾ ਸਕਦੇ ਹਨ। ਈ. ਕੇ ਵਾਈ.ਸੀ ਦਾ ਕੰਮ ਪੂਰਾ ਕਰਨ ਲਈ ਪਿੰਡ ਪੱਧਰ ‘ਤੇ ਕੈਂਪ ਵੀ ਲਾਏ ਜਾ ਰਹੇ ਹਨ। ਇਸ ਸਬੰਧੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਦਫਤਰ ਮੁੱਖ ਖੇਤੀਬਾੜੀ ਅਫਸਰ,ਐਸ.ਏ.ਐਸ ਨਗਰ ਨਾਲ ਦਫਤਰੀ ਨੰਬਰ 0172-2219529 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Scroll to Top